ਪੰਨਾ:Alochana Magazine March 1963.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਹੋਇਆ ਹੋਵੇਗਾ । ਪਰ, ਇਹ ਧਿਆਨ ਨਹੀਂ ਦਿਤਾ ਗਇਆ ਕਿ ਰਚਨਾ ਦਾ ਵਧੀਐ . ਜਾਂ ਘਟੀਆ ਹੋਣਾ ਉਸ ਦੇ ਨਵੇਂ ਜਾਂ ਪੁਰਾਣੇ ਹੋਣ ਦੀ ਕੋਈ ਅਕੱਟ ਵੀ ਦਲੀਲ ਨਹੀਂ ਹੋ ਸਚਦੀ । ਸਾਰੇ ਸਮਕਾਲੀ ਵੀ ਕਦੀ ਇਕ ਪੱਧਰ ਦੀ ਰਚਨਾ ਕਰਨ ਵਿਚ ਸਮਰੱਥ ਨਹੀਂ ! ਹੁੰਦੇ, ਫੇਰ ਵੀ ਅਨੇਕਾਂ ਆਪਣੇ ਆਪਣੇ ਥਾ ਪਰਸਿਧੀ ਪਾ ਜਾਂਦੇ ਹਨ । ਇਸ ਡੀਠ ਤੋਂ ਦੇਖਿਆਂ ਫਰੀਦ ਜਾਂ ਗੁਰੂ ਨਾਨਕ ਦੀ ਰਚਨਾ ਉਨ੍ਹਾਂ ਤੋਂ ਪਿਛੋਂ ਹੋਣ ਵਾਲੇ ਅਨੇਕਾਂ ਕਵੀਆਂ ਦੀ ਰਚਨਾ ਤੋਂ ਉੱਤਮ ਹੋਣ ਕਾਰਣ ਪਿਛੋਂ ਦੀ ਆਖੀ ਨਹੀਂ ਮੰਨੀ ਜਾ ਸਕਦੀ। ਅਸ਼ਵਘੋਸ਼, ਤੇ ਕਾਲੀਦਾਸ ਦੀ ਭਾਸ਼ਾ ਵਿਚ ਪਰਾਕਰਿਤਾਂ ਤੇ ਅਪਭਰੰਸ਼ ਦੀ ਵਰਤੋਂ ਪਰਖ ਕੇ ਭੀ ਅਸ਼ਵਘੋਸ਼ ਨੂੰ ਕਾਲੀ ਦਾਸ ਤੋਂ ਪਹਿਲਾਂ ਹੋਇਆ ਸਿੱਧ ਕੀਤਾ ਜਾਂਦਾ ਹੈ । ਕਹਿਆ ਜਾਂਦਾ ਕਿ ਅਸ਼ਵਘੋਸ਼ ਦੀ ਪਰਾਕਰਿਤ ਵਿਕਾਸ ਪੱਖ ਤੇ ਵਧ ਰਹੀ ਲੋਕ ਭਾਸ਼ਾ ਹੈ ਪਰ ਕਾਲੀਦਾਸ ਦੀ ਰਚਨਾ ਵਿਚ ਸੰਸਕਰਿਤ ਦੇ ਜੋੜ ਦੀ ਨਿਖਰੀ-ਲਝੀ ਸਾਹਿਤਿਕ ਭਾਖਾ ਹੈ । ਅਪਭਰੰਸ਼ ਦੀ ਵਰਤੋਂ, ਕਾਲੀਦਾਸ ਨੇ, ਪਹਲੀ ਵੇਰ, ਪਰੂ ਦੀ ਵਿਆਕੁਲਤਾ ਦੱਸਣ ਸਮੇਂ, ਵਿਕਰਮ-ਉਰਵਸ਼ੀ ਨਾਟਕ ਵਿਚ ਕੀਤੀ ਹੈ । ਕਾਲੀਦਾਸ ਦੀ ਰਚਨਾ ਵਿਚੋਂ ਯੂਨਾਨੀ ਭਾਸ਼ਾ ਦੇ ਕੁਝ ਸ਼ਬਦਾਂ ਦੀ ਵਰਤੋਂ ਭੀ ਖੋਜੀ ਗਈ ਹੈ ਤੇ ਉਸ ਦੇ ਆਧਾਰ ਤੇ ਅਸ਼ਵਘੋਸ਼ ਨੂੰ ਕਾਲੀਦਾਸ ਤੋਂ ਪਹਿਲਾਂ ਹੋਇਆ ਮੰਨਿਆ ਗਇਆ ਹੈ । ਰਿਫਿਥ ਦੀਆਂ ਨਜ਼ਰਾਂ ਵਿਚ ਕਾਲੀਦਾਸ ਰੇਸ ਤੇ ਵਰਜਿਲ ਦਾ ਸਮਕਾਲੀ ਸੀ । ਕਾਲੀਦਾਸ ਦੀ ਰਚਨਾ ਵਿਚ ਛੰਦ-ਵਿਕਾਸ ਨੂੰ ਆਧਾਰ ਮੰਨ ਕੇ ਭੀ ਉਸਦਾ ਸਮਾਂ ਨਿਸ਼ਚਤ ਕਰਨ ਦੇ ਉਪਰਾਲੇ ਕੀਤੇ ਗਏ ਹਨ, ਪਰ ਕੋਈ ਨਿਰਣਾ ਸੰਭਵ ਨਹੀਂ ਹੋ ਸਕਿਆ | ਹੋਰ ਤਾਂ ਹੋਰ, ਖੁਦ ਕਾਲੀਦਾਸ ਦੀਆਂ ਰਚਨਾਵਾਂ ਬਾਰੇ ਇਕਮਤ ਹੈ ਕਿ ਇਹ ਅੰਤਿਆਰਾ ਸੰਭਵ ਨਹੀਂ ਹੋ ਸਕਿਆ ਕਿ ਉਨ੍ਹਾਂ ਵਿਚੋਂ ਕਿਹੜੀ ਰਚਨਾ ਪਹਲਾਂ ਲਿਖੀ ਗਈ ਤੇ ਕਿਹੜੀ ਪਿਛੋਂ | ਇਕ ਹਜ਼ਾਰ ਵਰੇ ਦੇ ਲੰਮੇ ਸਮੇਂ ਦੇ ਪਾੜੇ ਨੂੰ ਅਕਲਾਂ ੧. ਏ. ਬੀ. ਕੀਥ-ਸੰ. ਸਾ. ਇ-੧੯੨੦-ਪੰ-੭੦. ੨. ਹੋਰੇਸ ੩. ਵਰਜਿਲ ੪. ਆਰ. ਟੀ. ਐਚ ਗਰਿਫਿਥ-ਦੀ ਬਰਥ ਆਫ ਵਾਰਗੋਡ-੧੯੧੮-ਭੂਮਕਾ ੫. ਜੀ. ਹੱਥ-ਡਫੀ ਜ਼ੀਟ ਡਿਸ ਕਾਲੀ ਦਾਸਾ-ਬਰਲਿਨ-੧੮੯੦ ; ਏ. ਬੀ. ਕੀਥ-ਸੰਸਕਰਿਤ ਡਰਾਮਾ-ਪੰ: ੬੭ ; ਤੇ ਆਰ. ਡੀ. ਕਰਮਾਕਰ-ਪ੍ਰਡਿੰਗਜ਼ ਆਫ ਦੀ ਸੈਕੰਡ ਓਰੀਐਂਟਲ ਕਾਨਫਰੰਸ | ਕਲਕੱਤਾ, ੧੯੨੩, ਪੰ: 239-47 ੬. ਐਸ-ਕੇ. ਡੇ-ਹਿਸਟਰੀ ਆਫ ਸੰਸਕਿਰਤ ਲਿਟਰੇਚਰ-ਪੰ: ੧੨੫-੨੬