ਪੰਨਾ:Alochana Magazine March 1963.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀਆਂ ਰੱਸੀਆਂ ਦੇ ਪੁਲ ਹਾਲੇ ਮੇਲ ਨਹੀਂ ਪਾਏ । ਖੋਜੀਆਂ ਅਨੇਕਾਂ ਟਿਲਾਂ ਲਾਈਆਂ ਹਨ, ਪਰ ਅੰਤ ਹਾਰ ਕੇ ਇਹੋ ਕਹਣਾ ਪੈਂਦਾ ਹੈ ਕਿ “ਹੋਰ ਵਧੇਰੇ ਪਕੇ ਪੈਰਾਂ ਤੇ ਕੀਤੀ ਗਈ ਖੋਜ ਅਤੇ ਵਿਸ਼ਵਾਸ ਯੋਗ ਨਿਸ਼ਚਿਤ ਮਸਾਲੇ ਦੀ ਪਰਾਪਤੀ ਤੋਂ ਬਿਨਾਂ ਕੋਈ ਸਰਬ ਸੰਮਤ ਫਤਵਾ ਸੰਭਵ ਨਹੀਂ । ਕਾਲੀਦਾਸ ਕਾਲ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਸਦੀਵੀ ਅਮਰ ਹੋ ਗਇਆ ਹੈ । ਉਸਦੀ ਮਹਾਨਤਾ ਦੇ ਚਾਨਣ ਵਿਚ ਕਾਲ ਦੀਆਂ ਪੈੜਾਂ ਗੁਆਚ ਗਈਆਂ ਹਨ । ਮਾਲਵਾ, ਕਸ਼ਮੀਰ, ਮਿਥਿਲਾ, ਮਹਾਂਰਾਸ਼ਟਰ, ਬੰਗਾਲ ਆਦਿ ਅਨੇਕਾਂ ਇਲਾਕੇ ਕਾਲੀਦਾਸ ਦੀ ਜਨਮ ਭੂਮੀ ਹੋਣ ਦਾ ਮਾਣ ਲੈਣ ਲਈ ਤਰਲੇ ਲੈਂਦੇ ਰਹੇ ਹਨ । ਕਾਲੀਦਾਸ ਦੀ ਰਚਨਾ ਵਿੱਚ ਉੱਜੈਨੀ ਲਈ ਇੱਕ ਖਾਸ ਮੋਹ ਮਿਲਦਾ ਹੈ । ਇਹ ਧਰਤੀ ਕਾਲੀਦਾਸ ਦੀ ਰਚਨਾ ਦੀ ਪ੍ਰਸੰਸਕ ਤੇ ਪਾਲਕ ਸੀ । ਇਸ ਆਧਾਰ ਤੇ ਅਨੁਮਾਨ ਕੀਤਾ ਗਇਆ ਹੈ ਕਿ ਉਜੈਨੀ ਜਾਂ ਘੱਟੋ ਘੱਟ ਮਾਲਵ-ਦੇਸ਼ ਹੀ ਉਸ ਦੀ ਜਨਮ ਭੁਮੀ ਹੈ । ਕੇਸਰ ਤੇ ਹਿਮਾਲਾ ਪਰਬਤ ਦੇ ਵਿਚਿੱਤਰ ਵਰਣਨਾ ਦੇ ਆਧਾਰ ਤੇ ਉਸ ਨੂੰ ਕਸ਼ਮੀਰੀ ਕਲਪਿਆ ਗਇਆ ਹੈ । ਉਸਦੀ ਰਚਨਾ ਵਿਚ ਪਰਤੀਯਾਅਭਿਗਿਆਨ ਸ਼ਾਸਤਰ ਦੀ ਝਲਕ ਖੋਜੀ ਗਈ ਹੈ ਤੇ ਉਸ ਵਿਚਲੀ ਈਸ਼ਵਰ ਪਿਆਰ ਦੀ ਏਕਾਤਮਕਤਾ ਦੇ ਦਰਸ਼ਨ ਕੀਤੇ ਗਏ ਹਨ । ਕਾਲੀਦਾਸ ਨੂੰ ਯੂਨੀਕਾਰ (ਜੋ ਨਿਸ਼ਚੇ ਹੀ ਅਨੰਦ ਵਰਧਨ 1. ਜੀ. ਹੱਥ-ਡਈ ਜ਼ੀਟ ਡਿਸ਼ ਕਾਲੀਦਾਸਾ-ਬਰਲਿਨ-੧੮੯੦ ਬੀ. ਲਾਈਬਿਖ਼-ਡਾਸ ਡੇਟਮ ਡਿਸ਼ ਚੰਦਰਗੋਨੀਮ ਐਂਡ ਕਾਲੀ ਦਾਸਜ਼ ਬਰਲਿਨ-੧੯੦੩ ; ਤੇ, ਇਡੋਜਰਮ ਫਰਸ਼ੰਗਨ-XXXL-੧੯੧੨-੧੩-ਪੰ; ੧੯੮, ਫੁ ; ਆਗਾਰੌਸਕੀ-ਦੀ ਦਿਗਵਿਜੈ ਆਫ ਰਘੂ-ਕਰਾਵ-੧੯੧੪-੧੫ ; ਹੀਲਦਰਾਂਡ-ਕਾਲੀ ਦਾਸਾ-ਬਰੇਸਲਾਵ-੧੯੨੧; ਪਾਠਕ-ਜੇ.ਬੀ.ਆਰ.ਏ.ਐਸ-XX, ੧੮੯੫-ਪੰ: ੩੫-੪੩ : ਤੇ , ਮੇਘਦੂਤ ਦੀ ਭੂਮਿਕਾ ਏ.ਬੀ.ਕੀਥ-ਜੇ.ਆਰ.ਏ,ਐਸ,-੯੦੧-ਪੰ: ੫੭੮ ; ੧੯੦੫-ਪੰ: ੫੭੫ , ੧੯੦੯-ਪੰ: ੪੩੩ ; ਇੰਡੀਆ ਆਫਿਸ ਸੂਚੀ-ਜਲਦ ੨-ਪੰ: ੧੨੦੧ ; ਸੰਸਕਰਿਤ ਡਰਾਮਾ-ਪੰ ੪੩੧ ; ਵੋਟਰਨੀਜ਼-ਹਿਸਟਰੀ ਆਫ ਇੰਡੀਅਨ ਲਿਟਰੇਚਰ-ਪੰ: ੪੦-ਫੁ : ਐਫ. ਡਬਲਯੂ, ਏ. ਤਾਮਸ-ਜੇ. ਆਰ. ਐਸ-੧੯੧੮-ਪੰ: ੧੧੮-੨੨ ਆਦਿ, 2. ਐਸ. ਕੇ. ਡੇ-fਹਿਸਟਰੀ ਆਫ ਸੰਸਕਿਰਤ ਲਿਟਰੇਚਰ-ਪੰ: ੧੨੪. 2