ਪੰਨਾ:Alochana Magazine March 1963.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ਵਾ ਨਾਥ ਤਿਵਾੜੀ ਬਲਵੰਤ ਗਾਰਗੀ ਤੇ ਪੰਜਾਬੀ ਨਾਟਕ ਗਾਰਗੀ ਦੇ ਕਥਨ ਅਨੁਸਾਰ ਪੰਜਾਬੀ ਥੀਏਟਰ ਵਿਚ ਚੀਨੀਆਂ ਦਾ ਸ਼ਿੰਗਾਰ ਅਤੇ ਬਨਾਵਟ ਨਹੀਂ, ਫਰਾਂਸ ਦੀ ਕਟਾਖਸ਼ ਭਰੀ ਹਾਸਰਸ ਸ਼ਖਾਂਤ ਨਹੀਂ, ਅਤੇ ਨਾਂ ਹੀ ਜਰਮਨ ਦੀ ਸਮੁਚੀ ਸ਼ਹਿਰੀ ਪ੍ਰੇਰਨਾ ਹੈ । ਇਸ ਵਿਚ ਅੰਗਰੇਜ਼ੀ ਥੀਏਟਰ ਦਾ ਜਦੀਨਾਟਕ ਪਿਆਰ ਨਹੀਂ, ਨਾਂ ਅਮਰੀਕਾ ਵਾਲੀ ਮੰਝੀ ਹੋਈ ਕਸਬੀ ਕਲਾ ਹੈ ਅਤੇ ਨਾਂ ਹੀ ਸੋਵੀਅਟ ਰੰਗ-ਮੰਚ ਦੀ ਉਚੀ ਚੇਤਨਾ ਅਤੇ ਉਸਾਰੀ ।" ਸਾਡਾ ਥੀਏਟਰ ਹੁਣ ਤਕ ਬਹੁਤ ਅਵਤਿਆ ਰਹਿਆ ਹੈ । ਇਸਦੇ ਕਾਰਨਾਂ ਤੇ ਏਥੇ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਪਰ ਬਲਵੰਤ ਗਾਰਗੀ ਨੇ ਗਰੀਬ ਤੇ ਪਛੜੇ ਪੰਜਾਬੀ ਨਾਟਕ ਨੂੰ ਅਮੀਰ ਬਣਾਉਣ ਦੇ ਜਿਹੜੇ ਤਨ ਕੀਤੇ ਹਨ, ਉਹਨਾਂ ਤੇ ਵਿਚਾਰ ਹੀ ਮੇਰੇ ਇਸ ਲੇਖ ਦਾ ਵਿਸ਼ਾ ਹੈ । ਨੋਰਾ ਰਿਚਰਡਜ਼ ਦੀ ਪਰੇਰਨਾ ਕਰਕੇ ਪ੍ਰੋ: ਆਈ. ਸੀ. ਨੰਦਾ ਨੇ ਸਟੇਜੀ ਨਾਟਕ ਤਾਂ ਲਿਖਣੇ ਸ਼ੁਰੂ ਕੀਤੇ ਪਰ ਉਹ ਭਾਰਤੀ ਨਾਟਕ ਤੇ ਰੰਗ ਮੰਚ ਦੀ ਪਰੰਪਰਾ ਤੋਂ ਅਨਜਾਣ ਸੀ । ਪੱ: ਹਰਚਰਨ ਵੀ ਅੰਗਰੇਜ਼ੀ ਨਾਟਕ ਤੋਂ ਹੀ ਪ੍ਰਭਾਵਤ ਹੋਇਆ ਜਾਂ ਫੇਰ ਨੰਦੇ ਦੇ ਨਾਟਕ ਉਸ ਦੇ ਨਾਟਕਾਂ ਲਈ ਮਾਡਲ ਦਾ ਕੰਮ ਕਰਦੇ ਰਹੇ । ਬਲਵੰਤ ਗਾਰਗੀ ਪੰਜਾਬੀ ਦਾ ਪਹਿਲਾ ਸਰਕਾਰ ਹੈ ਜਿਸ ਨੇ ਯੂਰਪੀਨ ਨਾਟਕ ਦੀ ਵਿਸ਼ਾਲ ਪਰੰਪਰਾ ਤੇ ਕਲਾਸੀਕੀ ਭਾਰਤੀ ਨਾਟਕਾਂ ਦੀ ਪਰੰਪਰਾ ਦਾ ਮੇਲ ਕਰਕੇ ਪੰਜਾਬੀ ਨਾਟਕਾਂ ਨੂੰ ਆਧੁਨਿਕ ਵੀ ਬਣਾਇਆ ਤੇ ਸਰੀ ਹੋਈ ਕੁੜੀ ਨੂੰ ਮੁੜ ਜੋੜਿਆ ਤੇ ਭਾਰਤੀ ਨਾਟਕ ਦੇ ਖਿਲਾ ਨੂੰ ਪੂਰਾ ਕੀਤਾ । | ਜਿਥੇ ਪ੍ਰੋ: ਨੰਦੇ ਤੇ ਹਰਚਰਨ ਸਿੰਘ ਦੇ ਪਹਲੇ ਨਾਟਕ ਵਿਸ਼ੇ ਤੇ ਨਿਭਾ ਵਲੋਂ ਸਮਝੌਤਾ ਰਚੀਆਂ ਦੇ ਮਾਲਕ ਹਨ, ਉਥੇ ਬਲਵੰਤ ਗਾਰਗੀ ਨੇ ਆਪਣੇ ਪਹਲੇ ਨਾਟਕ ‘ਲੋਹਾ ਕੁਟ ਵਿਚ ਹੀ ਇਹਨਾਂ ਦਾ ਤਿਆਗ ਕੀਤਾ ਹੈ । ਧੀ ਬਰਕਤਾਂ ਦੀ ਬਗਾਵਤ ਮਾਂ ਨੂੰ ਵੀ ਸ਼ਕਤੀ ਦੇਂਦੀ ਹੈ ਤੇ ਉਹ ਅਠਾਰਾਂ ਵਰੇ ਬਿਤਾਈ ਵਿਆਹੀ ਜ਼ਿੰਦਗੀ ਦੇ ਬੰਧਨ ਤਤ ਸਟਦੀ ਹੈ । ਕੀਮਤਾਂ ਬਗਾਵਤ ਨਾਲ ਹੀ ਬਦਲਿਆ ਕਰਦੀਆਂ ਹਨ । ਉਹ ' ਵਾਲ ਸਮਾਜਵਾਦੀ ਯਥਾਰਥਵਾਦੀ ਤੇ ਅਗਰਗਾਮੀ ਹੈ ਸਗੋਂ ਉਸਦੀ ਸੋਚ ਕਲਪਨ ਤੇ ਉਡਾਰੀ ਵੀ ਪਹਲੇ ਨਾਟਕਕਾਰਾਂ ਨਾਲੋਂ ਕਾਫ਼ੀ ਅਗਰੇ ਹੈ । ਉਸਦੇ ਨਾਟਕਾਂ ਦੇ ਵਿਸ਼ੇ ਸਬ ਦੀ ਧਰਤੀ ਤੋਂ ਬਾਹਰ ਦੇ ਵੀ ਹਨ । ਬੰਗਾਲ ਦੇ ਸਰਮਾਏਦਾਰ ਦਾ "ਗਿਰਝਾਂ ਦਾ ਰੂਪ ਨਜ਼ਰ ਆਉਂਦੇ ਹਨ ਤਾਂ “ਮੰਗ ਚਿੰਨ” ਦੀ ਦੇਸ਼ ਭਗਤੀ ਭਾਰਤ 30