ਪੰਨਾ:Alochana Magazine March 1963.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਸੀਆਂ ਨੂੰ ਵੀ ਹਲੂਣਾ ਦੇ ਸਕਦੀ ਹੈ ਤੇ ਗੀ ਸੰਸਾਰ ਅਮਨ ਲਹਰ ਦਾ ਪ੍ਰਤੀਕ ਬਣ, ਪੰਜਾਬੀ ਨਾਟਕ ਦੇ ਘੇਰੇ ਨੂੰ ਵਿਸ਼ਾਲ ਬਣਾਉਂਦੀ ਹੈ । ਗਲ ਕੀ ਜਿਸ ਤਰ੍ਹਾਂ ਬਲਵੰਤ ਗਾਰਗੀ ਦੀ ਪ੍ਰਸਿਧੀ ਪੰਜਾਬ ਹਿੰਦੁਸਤਾਨ ਦੀਆਂ ਹੱਦਾਂ ਟਪ, ਰੂਸ ਅਮਰੀਕਾ, ਇੰਗਲੈਂਡ ਤਕ ਪਹੁੰਚੀ ਹੈ ਉਸੇ ਤਰ੍ਹਾਂ ਉਸ ਦੇ ਨਾਟਕਾਂ ਦੇ ਵਿਸ਼ਿਆਂ ਦਾ ਘੇਰਾ ਵਿਸ਼ਾਲ ਹੈ । ਉਸਨੇ ਸਮਾਜਕ ਤੇ ਆਰਥਕ ਵਿਸ਼ਿਆਂ ਦੇ ਨਾਲ ਨਾਲ ਮਾਨਸਕ ਸਮਸਿਆਵਾਂ ਅੰਦਰ ਦੇ ਕਤੂਹਲ ਤੇ ਜਜ਼ਬਾਤ ਦੇ ਟਕਰਾ ਨੂੰ ਆਪਣੇ ਨਾਟਕਾ ਵਿਚ ਬੜੀ ਸੋਹਣੀ ਤਰ੍ਹਾਂ ਨਾਲ ਪ੍ਰਗਟਾਇਆ ਹੈ। ‘ਪਤਣ ਦੀ ਬੇੜੀ ਦੀ ਦੀਪੋ ਇਕ ਵਾਰ ਨਹੀਂ ਦੋ ਵਾਰ ਛਲੀ ਜਾਂਦੀ ਹੈ ਤੇ “ਕੁਆਰੀ ਟੀਸੀਂ’ ਦੀ ਚੰਦੀ ਦਾ ਘਰ ਤੇ ਸਵਤੰਤਰਤਾ ਵਿਚਕਾਰ ਮਿਹਣਾ ਦੋਹਾਂ ਦੇ ਮਨਾਂ ਤੇ ਦੁਖਾਂਤ ਨੂੰ ਖੂਬ ਉਘਾੜਦਾ ਹੈ । ਗਾਰਗੀ ਵਿਚ ਨਾਟਕ-ਰਚਨਾ ਦੀ ਰੁਚੀ ਕੁਦਰਤੀ ਅਤੇ ਉਤਮ ਦਰਜੇ ਤਕ ਹੈ । ਉਹ ਸਾਧਾਰਨ ਤੇ ਮਾਮੂਲੀ ਜੇਹੇ ਵਾਕੇ ਨੂੰ ਇਕ ਦੋ ਥਾਵਾਂ ਤੋਂ ਰਿਦ ਛਿਲ ਕੇ ਨਿਕੇ ਨਿਕੇ ਸਿਖਰਾਂ ਵਿਚ ਘੜ ਲੈਂਦਾ ਹੈ ਫੇਰ ਉਹ ਇਕ ਇਕਾਂਗੀ ਵਿਚ ਆਪਣੇ ਤੋਂ ਪਹਲੇ ਨਾਟਕਕਾਰਾਂ ਵਾਂਗ ਪਿੰਡ ਸੁਧਾਰ, ਹਰੀ ਤੇ ਪੇਂਡੂ ਜੀਵਨ ਦੇ ਫਰਕ ਆਦਿ ਦੀਆਂ ਕਈ ਸਮਸਿਆਵਾਂ ਨੂੰ ਨਹੀਂ ਲੈਂਦਾ ਸਗੋਂ ਜੋ ਵਿਸ਼ੇਸ਼ ਉਸਨੇ ਕਹਣਾ ਹੈ ਉਸਦੇ ਆਲੇ ਦੁਆਲ ਹੀ ਘੁੰਮਦਾ ਹੈ । ਡਾ: ਪਲਟਾ ਵਿਚ ਕੇਵਲ ਵਿਉਪਾਰਕ ਵਿਧੀ ਉਤੇ ਕਟਾਖਸ਼ ਹੈ | ਜ਼ਾਵੀਏ ਤੇ ਮਦਰੀ ਵਿਚ ਜਿਨਸੀ ਭਖ ਹੀ ਦਰਸਾਈ ਗਈ ਹੈ । ਬਬ ਵਿਚ ਦੇ ਸਰੇਣੀਆਂ ਦੀ ਟੱਕਰ ਹੈ ਤੇ ਦੇਣ ਲੈਣ ਵਿਚ ਇਸ ਕਾਰਨ ਰਿਸ਼ਤੇਦਾਰੀਆਂ ਵਿਚ ਫਿਕ ਪੈਂਦੀ ਵਿਖਾਈ ਹੈ । ਗਿਰਝਾਂ ਜੇ ਸਰਮਾਏਦਾਰੀ ਉਤੇ ਕਲੰਕ ਹੈ ਤਾਂ ਕਵੀ ਵਿਚ ਫੈਸਲਾ ਨਾ ਕਬ ਸਕਣਾ ਹੀ ਉਸ ਦੀ ਇਕ ਵਡੀ ਕਮਜ਼ੋਰੀ ਦਸੀ ਗਈ ਹੈ । ਕਹਣ ਦਾ ਭਾਵ ਹੈ। ਕਿ ਗਾਰਗੀ ਸਪਸ਼ਟ ਹੈ ਜੋ ਕਹਿੰਦਾ ਹੈ । ਉਸਦਾ ਉਹੋ ਪਰਭਾਵ ਪੈਂਦਾ ਹੈ ਜੋ ਕਿ ਨਾਟਕਕਾਰ ਪਾਉਣਾ ਚਾਹੁੰਦਾ ਹੈ ਤੇ ਮੇਰੇ ਵਿਚਾਰ ਵਿਚ ਉਹ ਲੇਖਕ ਸਫਲ ਹੈ ਜੋ ਇਸ ਆਸ਼ੇ ਵਿਚ ਕਾਮਯਾਬ ਹੋ ਜਾਂਦਾ ਹੈ ਕਿ ਜੋ ਉਸ ਕਹਣਾ ਹੈ ਉਹ ਗੰਧਲਾ ਨਾ ਹੋਵੇ ਤੇ ਸਾਫ਼ ਬਲੌਰ ਵਾਂਗ ਚਮਕੇ । ਬਲਵੰਤ ਗਾਰਗੀ ਨੇ ਨਾਂ ਕੇਵਲ ਲਿਖਣ ਵਿਚ ਸਪੱਸ਼ਟਤਾ ਲਿਆਂਦੀ ਹੈ ਸਗੋਂ ਦਮ ਤੇ ਸਾਦਗੀ ਦਾ ਵੀ ਪਰਵੇਸ਼ ਕੀਤਾ ਹੈ । ਭਾਰਤੀ ਪਰੰਪਰਾ ਅਨੁਸਾਰ ਰਗ ਮੰਚ ਦੀ mਵਟ, ਪਾਤਰਾਂ ਦੇ ਪਹਿਰਾਵੇ ਤੇ ਸੀਨਾਂ ਦੀ ਹੁ-ਬ-ਹੂ ਝਾਕੀ ਦੇ ਵਿਰੁਧ ਵੀ ਲੇਖਕ ਨੇ ਦਤ ਕੀਤੀ ਹੈ । ਉਸਦੇ ਵਿਚਾਰ ਅਨੁਸਾਰ ਮੰਚ ਤੇ, ਦੋ ਚਾਰ ਕੁਰਸੀਆਂ ਤੇ ਜ ਨਾਟਕ 16ਤਾ ਲਈ ਕਾਫ਼ੀ ਹਨ । ਸਟੇਜ ਸਾਦਾ ਹੋਣੀ ਚਾਹੀਦੀ ਹੈ ਜਾਂ ਸਜਾਵਟ ਵਾਲੀ, ਹਾਸ ਬਾਰੇ ਵਿਦਵਾਨਾਂ ਦਾ ਮਤ ਭੇਦ ਹੈ । ਇਸ ਵਿਚ ਸ਼ਕ ਨਹੀਂ ਕਿ ਜੰਗਲ ਜਾਂ ਪਹਾੜ ਵਾਬ-ਹੂ ਸਟੇਜ ਤੇ ਚਿਤਰਿਆ ਸੀਨ ਦਰਸ਼ਕਾਂ ਤੇ ਵਧੇਰੇ ਪ੍ਰਭਾਵ ਪਾਉਂਦਾ ਹੈ, ਬਜਾਏ ਦੇ ਚਾਰ ਫੁਲਾਂ ਤੇ ਕੰਡਿਆਂ ਦੀ ਵਾੜ ਦੇ ਪਰ ਜੇ ਅਸੀਂ ਕਲਾ ਨੂੰ ਆਮ ਲੋਕਾਂ ਤੀਕ fer 39