ਪੰਨਾ:Alochana Magazine March 1963.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੈ ਜਾਣਾ ਹੈ ਤਾਂ ਸਾਨੂੰ ਸਾਦਾ ਸਟੇਜ ਹੀ ਚਾਹੀਦੀ ਹੈ । ਬਲਵੰਤ ਗਾਰਗੀ ਦਾ ਇਪਟਾ (Indian People Theatre Association) ਨਾਲ ਬੜਾ ਪੁਰਾਣਾ ਸਬੰਧ ਹੈ ਤੇ ਉਹ ਆਪ ਵੀ ਇਕ ਚੰਗਾ ਨਿਰਦੇਸ਼ਕ ਹੈ, ਇਸ ਲਈ ਉਸਦੇ ਨਾਟਕ ਸਟੇਜ ਦੇ ਪੁਖੋਂ ਸਫਲ ਹੁੰਦੇ ਹਨ । ਨਾਟਕ ਉਹ ਨਹੀਂ ਜੋ ਪਾਤਰਾਂ ਦੀ ਵਾਰਤਾਲਾਪ ਵਿਚ ਲਿਖਿਆ ਜਾਂਦਾ ਹੈ ਸਗੋਂ ਉਹ ਹੈ ਜੋ ਸਟੇਜ ਤੇ ਸਫਲਤਾ ਨਾਲ ਖੇਡਿਆ ਜਾ ਸਕਦਾ ਹੈ ਤੇ ਇਹੋ ਕਾਰਨ ਹੈ ਕਿ ਗਾਰਗੀ ਆਮ ਤੌਰ ਤੇ ਆਪਣੇ ਨਾਟਕਾਂ ਨੂੰ ਸਟੇਜ ਤੇ ਖਿਡਾ ਕੇ ਲਿਖਤ ਵਿਚ ਸਟੇਜ ਅਨੁਕੂਲ ਤਬਦੀਲੀਆਂ ਕਰਦਾ ਹੈ। ਇਸ ਵਿਚ ਸ਼ਕ ਨਹੀਂ ਕਿ ਪੰਜਾਬੀ ਨਾਟਕ ਦੇ ਗਰੀਬ ਹੋਣ ਦਾ ਵੱਡਾ ਕਾਰਨ ਰੰਗਮੰਚ ਦੀ ਅਣਹੋਂਦ ਹੈ | ਸਾਡੇ ਨਾਟਕ ਪਾਰਟੀਆ ਨਹੀਂ ਪਰ ਫੇਰ ਵੀ ਗਾਰਗੀ ਦਾ ਹਰ ਜਤਨ ਨਾਟਕ ਨੂੰ ਸਟੇਜ ਪਖੋਂ ਸਫਲ ਰਖਣ ਦਾ ਹੁੰਦਾ ਹੈ ਤੇ ਇਹੋ ਕਾਰਨ ਹੈ ਕਿ ਉਸਦੇ ਨਾਟਕ ਨਾ ਕੇਵਲ ਪੰਜਾਬੀ ਤੇ ਭਾਰਤੀ ਸਟੇਜ ਤੇ ਸਫਲਤਾ ਨਾਲ ਖੇਡੇ ਗਏ ਹਨ, ਸਗੋਂ ਪੋਲੈਂਡ ਤੇ ਮਾਸਕੋ ਦੀਆਂ ਸਟੇਜਾਂ ਤੋਂ ਵੀ ਸ਼ਲਾਘ ਪਰਾਪਤ ਕਰ ਚੁਕੇ ਹਨ । ਸ਼ਾਦਾ ਸਟੇਜ ਤੇ ਵਿਸ਼ੇ ਪਖੋਂ ਵਿਸ਼ਾਲ ਘੇਰਾ ਹੀ ਲੇਖਕ ਦੀ ਪੰਜਾਬੀ ਨਾਟਕ ਨੂੰ ਵਿਸ਼ੇਸ਼ > ਨਹੀਂ, ਸਗੋਂ ਉਸਦੇ ਨਾਟਕਾਂ ਵਿਚ ਵਿਰੋਧੀ ਅੰਸ਼ ਉਸਨੂੰ ਬਾਕੀ ਦੇ ਸਾਰੇ ਨਾਟਕਕਾਰ ਤੋਂ ਵਖਰਿਆਉਂਦਾ ਹੈ । ਕੀ ਨਾਟਕ ਵਿਚ ਗੀਤ ਹੋਣੇ ਚਾਹੀਦੇ ਹਨ ? ਇਕ ਹੋਰ ਅਜੇਹਾ ਗਲ ਹੈ ਜਿਸ ਵਿਚ ਵਿਦਵਾਨਾਂ ਦਾ ਮਤਭੇਦ ਹੈ ਪਰ ਈਲੀਅਟ, ਤੇ ਲਕਾ wਰ ਨਾਟਕਕਾਰਾਂ ਨੇ ਆਪਣੇ ਨਾਟਕਾਂ ਵਿਚ ਸਰੋਦੀ ਗੁਣ ਨੂੰ ਵਿਸ਼ੇਸ਼ ਥਾਂ ਦਿਤੀ ਹੈ । ਸਾਰੇ ਕਈ ਆਲੋਚਕ ਗਾਰਗੀ ਦੀ ਇਸ ਪਖੋਂ ਆਲੋਂ ਚਨਾ ਵੀ ਕਰਦੇ ਹਨ ਪਰ ਉਹ ਭਲਦੇ ਹਨੇ ਕਿ ਅੰਦਰ ਦੇ ਜਜ਼ਬਿਆਂ ਨਾਲ ਸੰਬੰਧਤ ਹੋਣ ਕਰਕੇ ਕਾਵਿ ਮਈ ਹੋਣਾ ਪੈਂਦਾ ਹੈ ਨਹੀਂ ਤਾਂ ਸ਼ਾਇਦ ਉਹ ਮਨ ਦੀ ਅਵਸਥਾ ਨੂੰ ਪਰਗਟਾ ਹੀ ਨਾਂ ਸਕੇ । ਕਈ ਵੇਰਾਂ ਵੇਗ ਦੀ ਅੱਗੇ ਵਿਚ ਦਗਦੇ ਹੋਏ ਸ਼ਬਦ ਖੁਦ ਕਵਿਤਾ ਦਾ ਰੂਪ ਧਾਰ ਲੈਂਦੇ ਹਨ । ਨਾਟਕ ਦੇ ਸਿਖਰ ਉਤੇ ਪਹੁੰਚ ਕੇ ਕਈ ਵਾਰ ਪਾਤਰ ਦੀ ਚੀਖ, ਹਾਕ ਦਿਲ ਦੇ ਪਾਤਾਲ ਦੀਆਂ ਡੂੰਘਾਣਾਂ ਤਾਂ ਉਨਦੀ ਹੋਈ ਚੀਸ ਨੂੰ ਦਸਣ ਲਈ ਸ਼ਬਦ ਆਪਣੀ ਸ਼ਕਲ ਬਦਲ ਲੈਂਦੇ ਹਨ ਫੇਰ ਗਾਰਗੀ ਦੇ ਨਾਟਕਾਂ ਵਿਚ ਗੀਤ ਓਪਰੇ ਤੇ ਫਾਲਤੂ ਨਹੀਂ ਹੁੰਦੇ, ਸਗੋਂ ਧਰਾ ਹੁੰਦੇ ਹਨ ਜਿਸਦੇ ਆਲੇ ਦੁਆਲੇ ਨਾਟਕ ਘੁੰਮਦਾ ਹੈ । | ਅਸੀਂ ਗਾ ਉਠਦੇ ਹਾਂ । ਤੇਰੇ ਬਿਰਛਾ ਦੀ ਜਿੱਤ ਤੇਰੇ ਝੀਲਾਂ ਦੀ ਜਿਤ ਤੇਰੇ ਪਰਬਤਾਂ ਦੀ ਜਿਤਾ (ਮੰਗ ਚਿੰਨ) “ਨੀ ਬਲੀਏ ਕਣਕ ਦੀਏ -ਕੁਝ ਬੋਲ ਸਚੇ ਦਾਣੇ ਤੇ ਮਿਠੜੇ ਬੋਲ 33