ਪੰਨਾ:Alochana Magazine March 1963.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਕਦੀ ਹੈ । | ਰਾਗੀ ਨੂੰ ਆਮ ਰਾਏ ਨਾਲ ਪਜਾਬੀ ਨਾਟਕਕਾਰਾਂ ਦੇ ਸਿਖਰ ਤੇ ਮੰਨਿਆਂ ਜਾਂਦਾ ਹੈ । ਭਾਵੇਂ ਅਜੇਹੀ ਰਾਏ ਦੇਣ ਲਰਿਆਂ ਸੰਕੋਚ ਹੁੰਦਾ ਹੈ ਪਰ ਵਿਚਾਰ ਕਰਨ ਤੋਂ ਬਾਦ ਗਾcal ਜਿਨਾ ਭਰਪੂਰ ਨਾਟਕਕਾਰ ਸਾਡੇ ਵਿਚ ਸਮੁੱਚੇ ਤੌਰ ਤੇ ਹੋਰ ਕੋਈ ਨਹੀਂ ਮਨ-ਪਿਦਵ ਗੋਦ, ਨਿਖਰੇ ਹੋਏ ਪ੍ਰਤੀਨਿਧ ਪਾਤਰ, ਭਾਵਕ ਤੇ ਪ੍ਰਟਾਉ ਵਾਰਤਾਲਾਪ, ਕੋਈ ਵਿੰਨਿਆ ਬਝਿਆ ਭਾਵ ਤੇ ਟਿਕਣ ਵਿਸ਼ੇ ਤੇ ਪਾਤਰਾਂ ਅਨੁਕੂਲ ਠੇਠ ਬੋਲੀ ਸਟੇਜ ਤੇ ਸਫਲਤਾ, ਇਨ੍ਹਾਂ ਸਭਨਾਂ ਨੂੰ ਏਨੀ ਸਫਲਤਾ ਨਾਲ ਇਹੋ ਨਿਭਾ ਸਕਿਆ ਹੈ । ਗਾਰਗੀ ਨੇ ਪੰਜਾਬੀ ਸਾਹਿਤ ਨੂੰ ਲਗ ਪਗ ਦਰਜਨ ਪੁਰੇ ਤੇ ਇਕਾਂਗੀ ਨਾਟਕ ਸੰਨ੍ਹ ਦਿੱਤੇ ਹਨ ! ਲੋਹਾ ਕੁਟ, ਸੈਲ ਪਥਰ, ਨਵਾਂ ਮੁਢ, ਕੇਸਰੋ, ਘੁਗੀ, ਸੋਹਣੀ ਮਹੀਂਵਾਲ (ਪੂਰੇ ਨਾਟਕ) ਹਨ । ਪਤਣ ਦੀ ਬੇੜੀ, ਬੇਬੇ, ਦੋ ਪਾਸ (ਇਕਾਂਗੀ ਸੰਗ੍ਰਹ) ਇਸ ਦੀਆਂ ਪ੍ਰਸਿਧ ਰਚਨਾਵਾਂ ਹਨ । ਸੈਲ ਪਥਰ ਦਾ ਹਿੰਦੀ ਵਿਚ ਵੀ “ਮੂਰਤੀਕਾਰ" ਨਾਂ ਹੇਠ ਅਨੁਵਾਦ ਹੋ ਚੁਕਿਆ ਹੈ । ਗਿਣਤਾਤਮਕ ਤੌਰ ਤੇ ਅਤੇ ਗੁਣਤਾਮਕ ਤੌਰ ਤੇ ਬਲਵੰਤ ਗਾਰਗੀ ਪੰਜਾਬੀ ਦਾ ਸਫਲ ਨਾਟਕਕਾਰ ਹੈ, ਜਿਸਨੇ ਪੰਜਾਬੀ ਰੰਗਮੰਚ ਨੂੰ ਭਾਰਤੀ ਰੰਗਮੰਚ ਦੀ ਪਰੰਪਰਾ ਨਾਲ ਜੋੜਨ ਦੀ ਕੋਸਿਸ਼ ਕੀਤੀ ਹੈ । ਨਾਟਕਾਂ ਵਿਚ ਅਤਰਪਰਾਂਤ ਅੰਤਰਰਾਸ਼ਟਰ ਤੇ ਮਾਨਵੀ ਸਮਸਿਆਵਾਂ ਨੂੰ ਲਿਆਂਦਾ ਹੈ । ਸਟੇਜ ਦੀ ਸਾਦਗੀ ਤੇ ਜ਼ੋਰ ਦਿੱਤਾ ਹੈ, ਸਮਾਜੀ ਸੂਝ ਨਾਲ ਯਥਾਰਥਵਾਦ ਦੀ ਲੀਹ ਤੋਰੀ ਹੈ, ਸਰੋਦੀ ਅਸ਼ ਨਾਲ, ਅੰਦਰ ਦੇ ਜਜ਼ਬਿਆਂ ਨੂੰ ਪਰਗਟਾਇਆ ਹੈ ਤੇ ਚਿੰਨ ਪ੍ਰਧਾਨ ਨਾਟਕਾਂ ਦੀ ਸਿਰਜਨਾ ਕਰ, ਪੰਜਾਬੀ ਨਾਟਕ ਨੂੰ ਅਮੀਰ ਬਣਾਉਣ ਵਿਚ ਵਿਸ਼ੇਸ਼ ਯੋਗ ਦਿਤਾ ਹੈ । ਆਲੋਚਨਾ ਦਾ ਵਿਸ਼ੇਸ਼ ਅੰਕ ਆਧੁਨਿਕ ਪੰਜਾਬੀ ਸਾਹਿੱਤ ਅੰਕ ਦੇ ਰੂਪ ਵਿਚ ਹੋਵੇਗਾ ਇਹ ਅੰਕ ੧ ਮਈ ੧੯੬੩ ਨੂੰ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ । ਇਸ ਅੰਕ ਵਿਚ ਨ ਕੇਵਲ ਆਧੁਨਿਕ ਪੰਜਾਬੀ ਦੇ ਸਚੇ ਪਿਛੋਕੜ, ਤਾਂ, ਰੁਚੀਆਂ ਤੇ ਸਮਸਿਆਵਾਂ ਸਬੰਧੀ ਲਖ ਹੀ ਪ੍ਰਕਾਸ਼ਿਤ ਕੀਤੇ ਜਾਨਗੇ ਸਗੋਂ ਇਹ ਵੀ ਯਤਨ ਕੀਤਾ ਜਾਵੇਗਾ ਕਿ ਐਮ: ਏ ਪੰਜਾਬੀ ਦੇ ਨਵੇਂ ਸਲੇਬਸ ਅਨੁਸਾਰ ਪੰਜਾਬੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਲੜਾਂ ਨੂੰ ਮੁਖ ਰਖਦਿਆਂ ਵਿਸ਼ੇਸ਼ ਲੇਖ ਪੇਸ਼ ਕੀਤੇ ਜਾਣ । ਇਸ ਸਬੰਧ ਵਿੱਚ ਪੰਜਾਬੀ ਦੇ ਸਾਰੇ ਪ ਧ ਵਿਦਵਾਨਾਂ ਦਾ ਸਹਯੋਗ ਪ੍ਰਾਪਤ ਕੀਤਾ ਹੈ । 38