ਪੰਨਾ:Alochana Magazine March 1963.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਸਤਕ ਪਰਿਚੈ-ਡਾ: ਰਤਨ ਸਿੰਘ ਜੱਗੀ ‘ਕਾਮਾਇਨੀਂ-ਇਕ ਪਰਿਚੈ ‘ਕਾਮਾਇਨੀਂ ਆਧੁਨਿਕ ਹਿੰਦੀ ਸਾਹਿਤ ਦਾ ਅਤਿਅੰਤ ਸੋਹਜ ਪੂਰਨ ਮਹਾਂ ਕਾਵਿ ਹੈ । ਇਸ ਕ੍ਰਿਤੀ ਰਾਹੀਂ ਸ਼ੀ ਜੈ ਸ਼ੰਕਰ ਪ੍ਰਸਾਦ ਨੇ ਬੜੀ ਸਿਆਣਪ ਤੇ ਅਦੁੱਤੀ ਸੂਝ ਨਾਲ ਵਰਤਮਾਨ ਸਮਸਿਆਂਵਾਂ ਨੂੰ ਇਤਿਹਾਸ ਦੀ ਭਾਵ-ਭੂਮੀ ਦੇ ਆਧਾਰ ਤੇ ਮਨੋਵਿਗਿਆਨਕ ਢੰਗ ਨਾਲ ਸੁਲਝਾਣ ਦਾ ਜਤਨ ਕੀਤਾ ਹੈ । ਇਸ ਵਿਚ ਮਹਾਂ-ਕਾਵਿ ਦੀ ਸਾਧਾਰਨ ਕਥਾ ਨਾਲ ਇਕ ਰੂਪਕ ਕਥਾ ਵੀ ਚਲਦੀ ਹੈ । ਇਹ ਰੂਪਾਤਮਕਤਾ ਹੀ ਇਸ ਮਹਾਂ-ਕਾਵਿ ਦਾ ਵਿਸ਼ੇਸ਼ ਗੁਣ ਹੈ । 'ਕਾਮਾਇਨੀਂ’ ਦੀ ਕਥਾ ਦਾ ਆਧਾਰ ਭਾਵੇਂ ਇਤਿਹਾਸਕ ਹੈ ਪਰ ਪ੍ਰਸਾਦ ਨੇ ਵਿਭਿੰਨ ਵੇਦਾਂ, ਪ੍ਰਣਾਂ, ਬ੍ਰਾਹਮਣ ਗ੍ਰੰਥਾਂ ਅਤੇ ਇਤਿਹਾਸਾਂ ਆਦਿ ਤੋਂ ਕਥਾ-ਸ਼ਾਮ ਲੈ ਕੇ ਆਪਣੇ ਮੰਤਵ ਅਨੁਸਾਰ ਕਿਤੇ-ਕਿਤੇ ਬਦਲਿਆ ਅਤੇ ਕਲਪਿਤ ਘਟਨਾਵਾਂ ਦੁਆਰਾ ਜੋੜਿਆ ਹੈ । ਇਹ ਘਟਨਾਵਾਂ ਯੁਗ ਦੇ ਵਾਤਾਵਰਨ ਅਨੁਸਾਰ ਹਨ ਅਤੇ ਇਨ੍ਹਾਂ ਦੇ ਜੁੜਨ ਨਾਲ ਕਥਾ ਵਿੱਚ ਸੁੰਦਰ ਪ੍ਰਵਾਹ ਪੈਦਾ ਹੋ ਗਇਆ ਹੈ । ਪ੍ਰਧਾਨ ਕਥਾ ਦਾ ਸਬੰਧ ‘ਮਨੂੰ ਅਤੇ ‘ਸ਼ਰਧਾ ਨਾਲ ਹੈ ਅਤੇ ਪ੍ਰਸੰਗਿਕ ਕਥਾ ਦਾ ਸਬੰਧ “ਈੜਾ ਨਾਲ । ਇਸ ਦੇ ਪੂਰਬਅਰਧ ਵਿਚ ਸ਼ਰਧਾ ਅਤੇ ਮਨੂੰ ਸਬੰਧੀ ਘਟਨਾਵਾਂ ਦੀ ਪ੍ਰਧਾਨਤਾ ਅਤੇ ਉਤਰ-ਅਰਧ ਵਿਚ ਈੜਾ ਦਾ ਪ੍ਰਸੰਗ ਵਧੇਰੇ ਚਿਤਰਿਆ ਗਇਆ ਹੈ । ਮੂਲਾਧਾਰ ਗ੍ਰੰਥਾਂ ਤੋਂ 'ਕਾਮਾਇਨੀਂ ਵਿਚ ਘਟਨਾਵਾਂ ਦਾ ਕੁਮ-ਪਰਿਵਰਤਨ ਉਨ੍ਹਾਂ ਨੂੰ ਵੱਧ ਤੋਂ ਵਧ ਮਨੁਖੀ ਬਣਾਣ ਦੇ ਉਦੇਸ਼ ਤੋਂ ਹੋਇਆ ਹੈ । ਕਥਾ ਦੇ ਵਿਧਾਨ ਵੇਲੇ ਕਵੀ ਦੀ ਦ੍ਰਿਸ਼ਟੀ ਰੂਪਕ ਨੂੰ ਸਾਕਾਰ ਰੂਪ ਦੇਣ ਵਿੱਚ ਜ਼ਿਆਦਾ ਲਗੀ ਹੈ ਅਤੇ ਕਹਾਣੀ-ਅੰਸ਼ ਦੇ ਵਿਸਥਾਰ ਵਿਚ ਘੱਟ । ਇਸ ਮਹਾਂਕਾਵਿ ਵਿਚ ਪ੍ਰਸਾਦ ਨੇ ਪੁਰਾਣੀਆਂ ਤੇ ਹੁੰਢ ਚੁਕੀਆ ਰੂੜੀਆਂ ਵਿਚ, ਲਕੀਛਿਪੀ ਭਾਰਤੀ ਸੰਸਕ੍ਰਿਤੀ ਦੀ ਮਨੋਵਿਗਿਆਨਕ ਵਿਆਖਿਆ ਕਰਦੇ ਹੋਇਆਂ, ਯੁਗ ਦੀ ਲੋੜ ਅਤੇ ਪਰਿਸਥਿਤੀ ਅਨੁਸਾਰ ਉਸ ਦਾ ਪੁਨਰ-ਨਿਰਮਾਣ ਕੀਤਾ ਹੈ । ਕਾਮਾਇਨੀ' ਦੀ ਸਾਰੀ ਕਥਾ ਪ੍ਰਕ੍ਰਿਤੀ ਦੀ ਗੋਦੀ ਵਿਚ ਸਮਾਈ ਹੋਈ ਹੈ । ਕਦੇਕਦੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਕਵੀ ਵਿਕਾਰ ਨੂੰ ਪ੍ਰਾਪਤ ਭਾਂਤ-ਜਗਤ ਨੂੰ ‘ਕਾਮਾਇਨੀ 34