ਪੰਨਾ:Alochana Magazine March 1963.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਪ੍ਰਸਾਦ ਦਾ ਪ੍ਰਬਲ ਪਾਤਰ ਹੈ । ਕਥਾ ਦੇ ਸਤਰ ਵੀ ਬਹੁਤ ਕੁਝ ਇਸੇ ਦੇ ਹੱਥ ਵਿੱਚ ਹਨ । ਇਸੇ ਮੋਹ ਕਰਕੇ ਇਸ ਮਹਾਕਾਵਿ ਦਾ ਨਾਂ ਵੀ ਪ੍ਰਸ਼ਾਦ ਨੇ “ਕਾਮਾਇਨੀ (ਕਾਮ-ਪੁਤਰੀ) ਰਖਿਆ ਹੈ ਜੋ ਸ਼ਰਧਾ ਦਾ ਹੀ ਪ੍ਰਯਾਯ ਹੈ । ਕਾਮਾਇਨੀ ਦੇ ਸਾਰੇ ਪ੍ਰਮੁਖ ਪਾਤਰ ਇਤਿਹਾਸਕ ਹੀ ਨਹੀਂ ਮਨੁਖੀ ਵਿਤੀਆਂ ਦੇ ਪ੍ਰਤੀਕ ਵੀ ਹਨ ਅਤੇ ਉਨ੍ਹਾਂ ਦੇ ਚਰਿਤ੍ਰ ਅਤੇ ਸੁਭਾ ਵੀ ਉਨ੍ਹਾਂ ਦੀ ਵਿਤੀਆਂ ਦੇ ਅਨੁਰੂਪ ਹਨ । ਇਸ ਤੋਂ ਸਪੱਸ਼ਟ ਹੈ ਕਿ ਪ੍ਰਸਾਦ ਨੇ ਇਤਿਹਾਸ ਦੇ ਪਰਕਰਣ ਵਿੱਚ ਮਨੁਖੀ ਵਿਤੀਆਂ ਦੇ ਵਿਕਾਸ ਨੂੰ ਵੀ ਵੇਖਣ ਦਾ ਜਤਨ ਕੀਤਾ ਹੈ । ਇਸ ਲਈ ਕਾਮਾਇਨੀ ਦੀ ਕਥਾ ਨੂੰ ਇਤਿਹਾਸਕ ਮੰਨਦੇ ਹੋਇਆਂ ਵੀ ਕਵੀ ਨੇ ਇਸ ਨੂੰ ਕੇਵਲ ਉਸ ਰੂਪ ਵਿੱਚ ਹੁਣ ਕੀਤਾ ਹੈ ਅਤੇ ਇਸ ਸਬੰਧ ਵਿੱਚ ਉਨਾ ਹੀ ਚਰਿਤਰਾਂ ਨੂੰ ਲਇਆ ਹੈ ਜਿਨ੍ਹਾਂ ਦੁਆਰਾ ਰੂਪਕ ਦੇ ਰੂਪ ਵਿੱਚ ਮਨੋਵਿਗਿਆਨਕ ਵਿਅੰਜਨਾ ਵੀ ਹੋ ਸਕੇ । ਕਾਮਾਇਨੀ ਦੇ ਸਰਗਾਂ (ਅਧਿਆਇਆਂ) ਦਾ ਨਾਂ-ਚਿੰਤਾ, ਆਸ਼ਾ, ਸ਼ਰਧਾ, ਕਾਮ, ਵਾਸ਼ਨਾ, ਲੱਜਾ, ਕਰਮ, ਈਰਖਾ, ਈੜਾ, ਸੁਪਨ, ਸੰਘਰਸ਼, ਨਿਰਵੇਦ, ਦਰਸ਼ਨ, ਰਹਿ, ਆਨੰਦ-ਥਾਂ, ਘਟਨਾ ਜਾਂ ਪਾਤਰ ਦੇ ਨਾਂ ਤੇ ਨਾ ਹੋ ਕੇ ਮਾਨਸਿਕ ਤੀਆਂ ਦੇ ਨਾਂ ਤੇ ਹਨ । ਇਸ ਪਰੰਪਰਾ-ਬਦਲੀ ਦੇ ਮੂਲ ਵਿੱਚ ਕਵੀ ਦਾ ਆਪਣਾ ਉਦੇਸ਼ ਹੈ । ਮਾਨਸਿਕ ਵਿਤੀਆਂ ਦਾ ਅਜਹਾ ਕੁਮ ਰਖਿਆ ਗਇਆ ਹੈ ਕਿ ਜਿਸ ਨਾਲ ਉਹ ਮਨੁਖੀ ਹਿਰਦੇ ਵਿੱਚ ਪੈਦਾ ਹੁੰਦੀਆਂ ਹਨ । ਇਨ੍ਹਾਂ ਸਾਰੀਆਂ ਦਾ ਸਬੰਧ ਮਾਇਨੀ ਦੇ ਕਿਸੇ ਇਕ ਪਾਤਰ ਨਾਲ ਨਹੀਂ, ਕੁਝ ਦਾ ਸਬੰਧ ਪੁਰਸ਼ ਪਾਤਰਾਂ ਨਾਲ ਹੈ ਤੇ ਕੁਝ ਦਾ ਨਾਰੀ ਪਾਤਰਾਂ ਨਾਲ । ਇਨ੍ਹਾਂ ਦੋਹਾਂ ਦੇ ਇਕੱਠ ਨਾਲ ਮਨੁੱਖਤਾ ਅਤੇ ਮਨੁਖੀ ਵਿਤੀਆਂ ਦੇ ਸਾਧਾਰਨ ਵਿਕਾਸ ਨੂੰ ਵੇਖਣ ਦਾ ਜਤਨ ਕੀਤਾ ਗਇਆ ਹੈ । ਕਾਮਾਇਨੀ ਮਨੂੰ ਅਤੇ ਸ਼ਰਧਾ ਦੀ ਕਥਾ ਤਾਂ ਹੈ ਹੀ, ਇਸ ਤੋਂ ਛੁਟ ਇਹ ਮਨੁਖ ਦੇ ਕ੍ਰਿਆਤਮਕ, ਬੌਧਿਕ ਅਤੇ ਭਾਵਾਤਮਕ ਵਿਕਾਸ ਵਿੱਚ ਮੇਲ ਕਾਇਮ ਕਰਨ ਦਾ ਇਕ ਸਫਲ ਕਾਵਿ-ਮਈ ਉਦਮ ਵੀ ਹੈ । ਅਧਿਆਤਮਕ ਤੇ ਵਿਵਹਾਰਕ ਤੱਥਾਂ ਵਿਚਾਲੇ ਸੰਤੁਲਣ ਕਾਇਮ ਕਰਨ ਦਾ ਸਭ ਤੋਂ ਪਹਲਾ ਜਤਨ ਇਸੇ ਰਚਨਾ ਦੁਆਰਾ ਕੀਤਾ ਗਇਆ ਹੈ । ਅਸਲ ਵਿੱਚ ਮਨੋਵਿਗਿਆਨ ਵਿੱਚ ਕਾਵਿ ਅਤੇ ਕਾਵਿ ਵਿੱਚ ਮਨੋਵਿਗਿਆਨ ਇਹ ਦੋਵੇਂ ਇਕੱਠੇ ਇਸੇ ਵਿੱਚ ਮਿਲਦੇ ਹਨ । ਇਸ ਮਹਾਂ-ਕਾਵਿ ਵਿੱਚ ਚਿਤਰਿਆ ਮਨੋਵਿਗਿਆਨ ਪੂਰੀ ਤਰ੍ਹਾਂ ਸੁਗਠਿਤ ਅਤੇ ਪੁਖਤਾ ਹੈ । ਕਾਮਾਇਨੀ ਦੀ ਰੂਪਾਤਮਕ ਵਿਅੰਜਨਾ ਮਨ ਦੀਆਂ ਉਲਝਨਾਂ ਨੂੰ ਸੁਲਝਾਂਦੇ ਹੋਇਆਂ ਅੰਤ ਵਿੱਚ ਦਸਦੀ ਹੈ ਕਿ ਆਨੰਦ ਦੀ ਪ੍ਰਾਪਤੀ ਕੇਵਲ ਬੁੱਧੀ (ਈੜਾ) ਨਾਲ ਨਹੀਂ ਹੁੰਦੀ । ਉਸ ਲਈ ਸ਼ਰਧਾ ਦੇ ਸੰਯੋਗ ਦੀ ਵੀ ਲੋੜ ਹੈ । ਇਹ ਦੋਵੇਂ ਮਨ ਦੀਆਂ ਵੱਖ-ਵੱਖ ਸ਼ਕਤੀਆਂ ਹਨ, ਸ਼ਰਧਾ ਆਨੰਦ-ਧਾਮ ਨੂੰ ਲੈ ਕੇ ਜਾਂਦੀ ਹੈ ਅਤੇ ਈੜਾ ਸੰਘਰਸ਼ ਧਾਮ ਨੂੰ । ਇਸੇ ਲਈ ਪ੍ਰਸਾਦ ਨੇ ਕਾਮਾਇਨੀ ਵਿੱਚ ਸਮਰਸਤਾ ਦੇ ਸਿੱਧਾਂਤ 32