ਪੰਨਾ:Alochana Magazine March 1963.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਪ੍ਰਤੀਪਾਦਨ ਕੀਤਾ ਹੈ । ਇਸ ਦੇ ਤਿੰਨ ਰੂਪ ਮਿਲਦੇ ਹਨ-(1) ਵਿਅਕਤੀ ਦੀ ਸਮਰਸਤਾ-ਇਸ ਨੂੰ ਸ਼ਰਧਾ ਦੇ ਜੀਵਨ ਦੁਆਰਾ ਪ੍ਰਗਟ ਕੀਤਾ ਗਇਆ ਹੈ; (2) ਸਮਾਜ ਦੀ ਸਮਰਸਤਾ-ਇਸ ਦੀ ਘਾਟ ਦੇ ਕਾਰਨ ਸਾਰਸਵਤ ਦੇਸ਼ ਵਿੱਚ ਗੜਬੜ ਅਤੇ ਸੰਘਰਸ਼ ਪੈਦਾ ਹੋਇਆ ਹੈ, (3) ਪ੍ਰਕ੍ਰਿਤੀ ਅਤੇ ਪੁਰਸ਼ ਦੀ ਸਮਰਸਤਾ “ਆਨੰਦ ਸਰਗ’ ਵਿੱਚ ਮਿਲਦੀ ਹੈ । ‘ਰਹਸਿ ਸਰਗ’ ਵਿੱਚ ਕਰਮ, ਗਿਆਨ ਅਤੇ ਇਛਾ ਦੀ ਸਮਰਸਤਾ ਦੁਆਰਾ ਜੀਵਨ ਨੂੰ ਆਨੰਦਮਈ ਬਣਾਣ ਦਾ ਮੂਲ-ਮੰਤਰ ਦਸਿਆ ਗਇਆ ਹੈ । ਜੀਵਨ ਦੇ ਦੁਖੀ ਹੋਣ ਦਾ ਪ੍ਰਧਾਨ ਕਾਰਨ ਇਨ੍ਹਾਂ ਵਿੱਚ ਸਮਰਸਤਾ ਦੀ ਅਣਹੋਂਦ ਹੈ । ਇਸ ਸਿੱਧਾਂਤ ਦਾ ਉਲੇਖ ਮਹਾਂ ਕਾਵਿ ਵਿੱਚ ਕਿਤਨੀਆਂ ਹੀ ਥਾਵਾਂ ਤੇ ਕੀਤਾ ਗਇਆ ਹੈ ਅਤੇ ਇਸ ਦਾ ਅਤ ਵੀ ਸਮਰਸਤਾ ਵਿੱਚ ਹੋਇਆ ਹੈ ਸਮਰਸ ਥੇ ਜੜ ਜਾਂ ਚੇਤਨ, | ਸੰਦਰ ਸਾਕਾਰ ਬਨਾ ਥਾ | ਚੇਤਨਤਾ ਏਕ ਵਿਲਸਤੀ ਆਨੰਦ ਅਖੰਡ ਘਨਾ ਥਾ ॥ ਪ੍ਰਸਾਦ ਨੇ ਕਾਮਾਇਨੀ ਵਿੱਚ ਜੋ ‘ਕਾਮ ਦਾ ਸਰੂਪ ਪੇਸ਼ ਕੀਤਾ ਹੈ ਉਸ ਅਨੁਸਾਰ ਵਾਸ਼ਨਾ ਤੋਂ ਪ੍ਰੇਰਿਤ ਕਾਮ ਵਿਚ ਵਿਲਾਸਤਾ ਦਾ ਰਾਜ ਹੋਣ ਕਾਰਨ ਉਹ ਆਪਣੀ ਥਾਂ ਤੋਂ ਡਿਗ ਜਾਂਦਾ ਹੈ । ਇਸ ਲਈ ਜੇ ਕਾਮ ਪੀੜਤ ਮਨੁੱਖ ਨੇ ਆਪਣੀ ਸ਼ਖਸ਼ੀਅਤ ਅਤੇ ਹਸਤੀ ਦੀ ਢੁਕਵੀਂ ਵਰਤੋਂ ਕਰਨੀ ਹੈ ਤਾਂ “ਕਾਮ' ਦੇ ਸੁਆਰਥ ਰੂਪ ਨੂੰ ਅਪਣਾ ਇਹ ਵੀ ਦਸਿਆ ਗਇਆ ਹੈ ਕਿ ਮਨੁੱਖੀ ਜੀਵਨ ਦਾ ਮੁੱਖ ਨਿਸ਼ਾਨਾ ਪਰਮ ਮਮਤਾ ਆਨੰਦ-ਧਾਮ ਤਕ ਪਹੁੰਚਣਾ ਹੈ । ਇਸ ਤਕ ਪਹੁੰਚਣ ਦਾ ਕੇਵਲ ਇਕੋ-ਇੱਕ ਸਾਖ ਹੈ-ਸਾਤਵਿਕ ਪੇਮ । ਇਸ ਤੋਂ ਛੁਟ, ਕਰਮ ਅਤੇ ਭਾਵੀ ਦੇ ਸਰੂਪ ਤੇ ਵੀ 9 ਪੂਰਨ ਪ੍ਰਕਾਸ਼ ਪਾਇਆ ਗਇਆ ਹੈ । ਭਾਵੇਂ ਮਹਾਕਾਵਿ ਦੀਆਂ ਸ਼ਾਸਤੀ ਸਟਾ ਇਹ ਕ੍ਰਿਤੀ ਪੂਰੀ ਨਾ ਉਤਰੇ ਫਿਰ ਵੀ ਅੰਤਰੰਗ ਦ੍ਰਿਸ਼ਟੀ ਤੋਂ ਇਹ ਇੱਕ ਸਫਲ ਕਾਵਿ ਹੈ । Liu ਕਾਮਾਇਨੀ ਵਿੱਚ ਵਰਤੀ ਹੋਈ ਬੱਲੀ ਅਰਥ ਦੀ ਥਾਂ ਤੇ ਬਿੰਬ ਨੂੰ ਕਰਵਾਣ ਵਾਲੀ ਹੈ । ਇਸ ਦੀ ਭਾਸ਼ਾ ਵਿੱਚ ਤਿੰਨ ਪ੍ਰਕਾਰ ਦੇ ਚਿਤਰ ਨਾ ਸ਼ਬਦ-ਚਿਤਰ, ਵਸਤੂ ਚਿਤਰ ਅਤੇ ਭਾਵ ਚਿਤਰ । ਪਰ ਭਾਵ-ਚਿਤਰਾਂ ਦੀ ਪ੍ਰਧਾਨਤ ਇਨ੍ਹਾਂ ਵਿੱਚ ਕਵੀ ਨੇ ਲਕਸ਼ਨਾ ਸ਼ਕਤੀ ਦੀ ਵਰਤੋਂ ਕੀਤੀ ਹੈ । ਚਿੰਤਾ ਨਾਮ ਚਿਤਰ ਵੇਖੋ ਹੇ ਅਭਾਵ ਕੀ ਚਪਲ ਬਾਲਿਕੇ, ਰੀ ਲਲਾਟ ਕੀ ਖਲ ਲੇਖਾ । ਚਤਰ ਮਿਲਦੇ ਹਨਹਾ ਦੀ ਪ੍ਰਧਾਨਤਾ ਹੈ । ਬੜਾ ਨਾਮੀ ਭਾਵ ਦਾ 3t