ਪੰਨਾ:Alochana Magazine March 1963.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੰਢੇ ਪੱਧਰ ਤੋਂ ਅਗਲੇਰੀ ਪੱਧਰ ਚਿੰਤਨ ਨਾਲ ਸੰਬੰਧਤ ਹੈ । ਪਹਲੀ ਪੱਧਰ ਉਤੇ ਦੁਬਿਧਾ ਸੀ । ਦਿਸ਼ ਪੂਰਨ ਹੈ ਜਾਂ ਦਰਸ਼ਕ ਦੀ ਦ੍ਰਿਸ਼ਟੀ ? ਦੁਸਤੀਪੱਪਰ ਉਪਰ ਦੁਬਿੱਧੀ ਹੈ । ਵਿਅਕਤੀ ਦਾ ਸਦਾਚਾਰਕ ਵਿਹਾਰ ਬਦਲਿਆ ਹੈ ਜਾਂ ਵਿਅਕਤੀ ਸਮੂਹ ਵਿਚ ਪ੍ਰਚਲਿਤ ਕੀਮਤਾਂ ਦਾ ਸਮੂਹ ਬਦਲ ਗਇਆ ਹੈ ? ਵਰਤਮਾਨ ਵਿਅਕਤੀ ਨੂੰ ਅਤੀਤ-ਕੀਮਤਾਂ ਨਾਲ ਪਰਖਣਾ ਜਾਂ ਅਤੀਤ-ਅਨੁਸਾਰੀ ਮਾਨਣ ਨੂੰ ਵਰਤਮਾਨ ਰੂਪ-ਵਿਧੀ ਅਨੁਸਾਰ ਪਰਖਣਾ--ਇਹ ਬੜਾ ਸਾਧਾਰਣ ਪਰ ਮਹੱਤਵ-ਭਰਪੂਰ ਅਣਮੇਲ ਹੈ । ਇਹ ਅਣਮੇਲ ਇਸ ਕਰਕੇ ਨਹੀਂ ਕਿ ਦੋਸ਼ੀ’ ਵਿਅਕਤੀ ਸਾਥੋਂ ਕੁਝ ਲੁਕਾਉਂਦਾ ਹੈ, ਉਸਦੇ ਅਣਕੱਜ ਅੰਗਾਂ ਦਾ ਰੰਗ-ਵਿਗਾੜ ਸਾਡੀ ਸਮਝ ਵਿਚ ਇਸੇ ਲਈ ਨਹੀਂ ਆਉਂਦਾ ਕਿ ਸਾਡੀ ਗਿਆਨ ਚੇਤਨਾ ਨੇ ਸਾਨੂੰ ਆਪਣੀ ਗਿਆਨ ਸੀਮਾ ਸੰਬੰਧੀ ਸੁਚੇਤ ਕਰ ਦਿਤਾ ਹੈ । ਇਹ ਕਵਿਤਾ ਕੇਵਲ ਦ੍ਰਿਸ਼ ਦ੍ਰਿਸ਼ਟੀ, ਵਿਅਕਤੀ-ਵਾਤਾਵਰਨ ਦੀ ਦੋ-ਵਸਤ ਦੁਬਿਧਾ ਵਲ ਹੀ ਸੰਕੇਤ ਨਹੀਂ ਕਰਦੀ, ਇਕੋ ਵਸਤ ਦੇ ਅੰਦਰਲੇ ਸੂਖਮ ਵਿਰੋਧ ਨੂੰ ਵੀ ਪੇਸ਼ ਕਰਦੀ ਹੈ । ਜਿਵੇਂ ਠੰਢੀ-ਯਖ਼ ਹੋ ਜਾਣ ਤੋਂ ਪਹਿਲਾਂ ਚਾਹ ਦੀ ਪਿਆਲੀ ਦਾ ਚਿਟ-ਧੂਆਂ ਨਹੀਂ ਸੌਂ ਸਕਦਾ, ਇਵੇਂ ਹੀ ਮ੍ਰਿਤ ਹੋ ਜਾਣ ਤੋਂ ਪਹਿਲਾਂ ਮਨੁਖ ਦੀ ਵਾਸ਼ਨਾ ਪੂਰੀ ਤਰ੍ਹਾਂ ਸੌਂ ਨਹੀਂ ਸਕਦੀ । ਇਹ ਵਾਸ਼ਨਾ ਚਿਟ-ਧੂਏਂ ਵਰਗੀ ਹੈ । ਇਸ ਦੀ ਹੋਂਦ ਆਪਣੇ ਆਪ ਵਿਚ ਹੀ ਇਕ ਵਿਰੋਧ ਹੈ । ਇਹ ਚਿੱਟੀ ਵੀ ਹੈ ਤੇ ਧੁਆਂਖੀ ਵੀ । ਇਸੇ ਵਿਚ ਮਨੁਖ ਦੀ ਪ੍ਰਕਿਰਤੀ ਮੁੰਡਿਤ ਹੁੰਦੀ ਹੈ ਅਤੇ ਉਸਦੀ ਸੰਸਕ੍ਰਿਤੀ ਖੰਡਿਤ | ਆਦਿ ਚਾਰਿਤਰਤਾ ਅਤੇ ਸਭਿਆ-ਪਵਿਤਾ ਦਾ ਇਹ ਵਿਰੋਧਾਤਾਰ ਇਕੋ ਕਰਮ ਵਿਤ ਪਸ਼ਟ ਹੁੰਦਾ ਹੈ । ਆਪਣੇ ਆਪ ਵਿਚ ਵਿਰੋਧ ਮਤੀ ਵਾਸ਼ਨਾ ਨੂੰ ਇਕ ਹੋਰ ਵਿਰੋਧ-ਗਿਆਨ ਵਿਰੋਧ-ਦਾ ਵੀ ਸਾਮਣਾ ਕਰਨਾ ਪੈਂਦਾ ਹੈ । ਇਹ ਵਿਰੋਧ ਵਿਗਿਆਨ ਅਤੇ ਸ਼ਾਸਤਰ ਦਾ ਵਿਰੋਧ ਹੈ । ਸਾਡਾ ਪ੍ਰਕ੍ਰਿਤੀ-ਮੁਖੀ ਵਿਗਿਆਨ ਵਾਸ਼ਨਾ ਦੇ ਹੋਂਦ-ਸਚ ਨੂੰ ਸਵੀਕਾਰ ਕਰਦਾ ਹੈ । ਅਤੇ ਸਾਡਾ ਸਦਾਚਾਰ ਮੁਖੀ ਸਮਾਜ ਸ਼ਾਸਤ੍ਰ ਵਾਸਨਾਂ ਦੇ ਪ੍ਰਕਿਰਤਕ ਪ੍ਰਗਟਾਵੇ ਨੂੰ ਸਵਿਘਨ ਕਰਦਾ ਹੈ । ਸਾਡੇ ਸੂਰਜ (ਗਿਆਣ) ਦਾ ਰੰਗ ਹਰ ਹਾਲ ਵਿਚ ਫਿੱਟ ਗਇਆ ਹੈ । ਸਾਡਾ ਕਿਤੀ-ਵਿਗਿਆਨ ਤੇ ਸਾਡਾ ਸਮਾਜ-ਸ਼ਾਸਤ ਪ੍ਰਪਰ ਸੁਮੇਲ ਸਥਾਪਿਤ ਕਰਨ ਵਿਚ ਅਸਮਰਥ ਪ੍ਰਤੀਤ ਹੁੰਦੇ ਹਨ । ਜੇ ਕੋਈ ਅਜੇਹੀ ਸਮਰੱਥਾ ਹੈ ਵੀ ਤਾਂ ਉਹ ਅਜੇ ਸਮਾਜਿਕ ਵਿਹਾਰ ਵਿਚ ਪ੍ਰਵਾਨਗੀ ਪ੍ਰਾਪਤ ਨਹੀਂ ਕਰ ਸਕੀ । ਮਨੁਖੀ ਗਿਆਨ ਦੇ ਮੁਕਾਬਲੇ ਮਨੁਖੀ-ਭਾਵ ਦਾ ਮੂੰਹ ਉੱਜਲ À | ਇਸ ਕਵਿਤਾ ਦੇ ਪ੍ਰਗਟਾਵੇ ਵਿਚ ਵੀ ਵਾਦ-ਮੁਕਤ ਭਰਪੂਰ ਦ੍ਰਿਸ਼ਟੀ ਦੀ ਪ੍ਰਤੀਤੀ ਹੁੰਦੀ ਹੈ | ਸਾਡੇ ਅਜੋਕੇ ਸਿਰ ਕਢ ਕਵੀ ਅੰਦੋਲਨ ਯੁਵਕ ਹੋਣ ਸਦਕਾ ਇਕਾਂਗਿਤਾ ਨਾਲ ਬੱਧੇ ਰਹੇ ਹਨ । ਪ੍ਰਗਤੀਵਾਦੀ ਤੇ ਪ੍ਰਯੋਗਵਾਦੀ ਅੰਦੋਲਨਮੁਖੀ ਕਵੀ ਇਕਾਂਗਿਤਾ ਵਿਚ ਇਕ ਦੂਜੇ ਦੇ ਸਾਵੇਂ ਹਨ । ‘ਤੇ ਪਰ-ਅੰਗ ਨਹੀਂ ਸੁੱਤੀ' ਵਿਚ ਇਹ ਇਕਾਂਗਿਤਾ ਨਹੀਂ। 89