ਪੰਨਾ:Alochana Magazine March 1963.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਲਖਤੀ ਰੂਪ ਵਿਚ ਸੰਭਾਲ ਲਿਆ ਜਾਵੇ । ਪਿਛੋਂ ਇਸ ਗੋਸ਼ਟੀ ਦੀ ਸਾਰੀ ਕਾਰਵਾਈ ਚੰਗੀ ਤਰਾਂ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰ ਦਿਤੀ ਜਾਵੇ ਤਾਂ ਜੋ ਆਮ ਸਾਹਿੱਤਕਾਰ ਅਤੇ ਪਾਠਕ ਉਨ੍ਹਾਂ ਦਾ ਲਾਭ ਉਠਾ ਸੱਕਣ । ਦੂਜਾ ਸੁਝਾ ਇਹ ਹੋ ਸਕਦਾ ਹੈ ਕਿ ਕਿਸੇ ਇਕ ਵਿਸ਼ੇ ਉਤੇ ਪੰਜ ਸੱਤ ਵਿਦਵਾਨਾਂ ਨੂੰ ਆਪਣੇ ਵਿਚਾਰ ਸੁਤੰਤਰ ਰੂਪ ਵਿਚ ਸਿੰਪੋਜ਼ੀਅਮ ਵਾਂਗ, ਪਰਗਟ ਕਰਨ ਲਈ ਕਹਿਆ ਜਾਵੇ ਤੇ ਅਜੇਹੇ ਸਿੰਪੋਜ਼ੀਅਮ ਵਿਚ ਭਾਗ ਲੈ ਰਹੇ ਸਰੋਤਿਆਂ ` ਵਲੋਂ ਪੁਛੇ ਗਏ ਪ੍ਰਸ਼ਨਾਂ ਦੇ ਉਤਰ ਦੇਣ ਤਕ ਹੀ ਬਹਸ ਦੀ · ਗੁੰਜਾਇਸ਼ ਹੋਵੇ । | ਪੰਜਾਬੀ ਲੇਖਕ ਜਿਤਨਾ ਸਮਾਂ ਫਜ਼ੂਲ ਕਿਸਮ ਦੀਆਂ ਗੋਸ਼ਟੀਆਂ ਵਿਚ ਆਉਂਦੇ ਹਨ ਉਤਨੇ ਸਮੇਂ ਵਿਚ ਸਾਹਿੱਤ ਦੇ ਭੰਡਾਰ ਨੂੰ ਭਰਨ ਲਈ ਉਹ ਵਡ ਮਲੀਆਂ ਦੇਣਾ ਦੇ ਸਕਦੇ ਹਨ ਤੇ ਜਿਤਨੀ ਮਾਇਆ ਖਰਚਦੇ ਹਨ, ਉਸ ਨਾਲ ਪੰਜਾਬੀ ਪੁਸਤਕਾਂ ਦੀ ਵਿਕਰੀ ਦੂਣੀ ਵਧਾ ਸਕਦੇ ਹਨ । ਆਲੋਚਨਾ ਦਾ ਇਹ ਅੰਕ : ਆਲੋਚਨਾ ਦਾ ਇਹ ਅੰਕ ਆਪ ਦੇ ਸਾਹਮਣੇ ਪੇਸ਼ ਹੈ । ਐਤਕੀਂ ਪੁਸਤਕ ਪੜਚੋਲ ਦਾ ਫੀਚਰ ਸ਼ੁਰੂ ਕਰਨਾ ਸੀ ਪਰ ਵਾਦ-ਵਿਵਾਦ ਦੇ ਫੀਚਰ ਅਧੀਨ ਫਰਵਰੀ ਅਕ ਵਿਚ ਛਪੇ ਪ੍ਰੋ: ਸੰਤ ਸਿੰਘ ਸੇਖੋਂ ਦੇ ਲੇਖ ਸਬੰਧੀ ਇਤਨੇ ਪੱਤਰ ਪੁੱਜੇ ਹਨ ਕਿ ਉਨ੍ਹਾਂ ਨੂੰ ਥਾਂ ਦੇਣ ਲਈ ਇਸ ਫੀਚਰ ਦਾ ਅਰੰਭ ਅਗਲੇ ਅੰਕ ਤੇ ਪਾਣਾ ਪੈ ਰਹਿਆ ਹੈ | ਪਰ ਇਨ੍ਹਾਂ ਪਤਰਾਂ ਵਿਚ ਉਠਾਏ ਗਏ ਨੁਕਤੇ ਪਾਠਕਾਂ ਦੇ ਸਾਹਮਣੇ ਵਧੇਰੇ ਜ਼ਰੂਰੀ ਸਨ । ਜਿਥੇ ਸਾਨੂੰ ਇਸ ਗਲ ਦੀ ਬੜੀ ਤਾ ਹੈ ਕਿ ਅਲੋਚਨਾ ਦੇ ਪਾਠਕਾਂ ਨੇ ਇਸ ਵਿਚ ਛਪਦੇ ਲੇਖਾਂ ਵਿਚ ਇਤਨੀ ਦਿਲਚਸਪੀ ਵਿਖਾਈ ਹੈ, ਉਥੇ ਇਸ ਗਲ ਦਾ ਸ਼ੋਕ ਹੈ ਕਿ ਸਾਡੇ ਕਈ ਪਤਰ ਲੇਖਕਾਂ ਨੇ ਆਪਣੀ ਅਸੰਮਤੀ ਪ੍ਰਗਟ ਕਰਦਿਆਂ ਸੰਕੋਚ ਤੇ ਸੰਜਮ ਦਾ ਤਿਆਗ ਕਰਨਾ ਯੋਗ ਸਮਝਿਆ ਹੈ । ਅਲੋਚਨਾ ਸਰਬ ਸਾਂਝਾ ਪਰਚਾ ਹੈ ਤੇ ਇਸ ਦੇ ਪੰਨਿਆਂ ਵਿੱਚ ਕਿਸੇ ਇਕ ਜਾਂ ਦੂਜੇ ਵਿਅਕਤੀ ਬਾਰੇ ਅਸਾਊ ਗਲਾਂ ਕਹਣ ਦੀ ਆਗਿਆ ਦੇਈਂ ਸੰਭਵ ਨਹੀਂ । ਮੈਨੂੰ ਬੜੇ ਦੁਖ ਨਾਲ ਇਨ੍ਹਾਂ ਪਤਰਾਂ ਵਿਚੋਂ ਕੁਝ ਸਤਰਾਂ ਕਟਣੀਆਂ ਪਈਆਂ ਹਨ ਤਾਂ ਜੋ ਬਹਸ ਦਾ ਪੱਧਰ ਉਚਾ ਰਹੇ । ਆਸ ਹੈ ਲੇਖਕ ਖਿਮਾ ਕਰਨਗੇ ਤੇ ਅਗੋਂ ਇਸ ਗਲ ਦਾ ਉਚੇਚਾ ਧਿਆਨ ਰਖਣਗੇ । ਅਗਲੇ ਅੰਕ ਵਿਚ ਪ੍ਰੋ: ਸੰਤ ਸਿੰਘ ਸੇਖੋਂ ਸੰਖੇਪ ਵਿਚ ਇਸ ਬਹਸ ਦਾ ਆਪਣਾ ਉਤਰ ਦੇ ਕੇ ਬਹਸ ਨੂੰ ਸਮਾਪਤ ਕਰਨਗੇ । ਸਾਡਾ ਅਗਲਾ ਅੰਕ : ਆਲੋਚਨਾ ਦਾ ਅਗਲਾ ਅੰਕ ਆਧੁਨਿਕ ਪੰਜਾਬੀ ਸਾਹਿੱਤ ਵਿਸ਼ੇਸ਼ ਅੰਕ ਹੋਏਗਾ 3