ਪੰਨਾ:Alochana Magazine March 1963.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਰਾਮ ਸਿੰਘ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਸੌਂਦਰਯ-ਪੱਖ ਗੁਰੂ ਨਾਨਕ ਨੇ ਜਪੁਜੀ ਦੀ ਇਕੀਵੀਂ ਪਉੜੀ ਵਿਚ ਰਬ ਨੂੰ ਸੁੰਦਰ ਕਹਿਆ ਹੈ “ਸੁਅਸਤਿ, ਆਥਿ ਬਾਣੀ ਬਰਮਾਉ । ਸਤਿ ਸੁਹਾਣੁ ਸਦਾ ਮਨਿ ਚਾਉ । ‘ਤ, ਸੁਹਾਣੁ, ਤੇ ‘ਚਾਉ ਜਾਂ ਸੱਚ, ਸੁੰਦਰਤਾ ਤੇ ਅਨੰਦ ਰਬ ਦੇ ਤਿੰਨ ਗੁਣ ਪੁਰਾਣੀਆਂ ਯੂਨਾਨੀ ਕੀਮਤਾਂ ਦੀ ਯਾਦ ਕਰਾਉਂਦੇ ਹਨ, ਜੋ ਬਹੁਤ ਦੇਰ ਤਕ ਸਭਿਆਚਾਰਕ ਸੰਸਾਰ ਵਿਚ ਜੀਵਨ ਦੀਆਂ ਅੰਤਮ ਕੀਮਤਾਂ ਮੰਨੀਆਂ ਜਾਂਦੀਆਂ ਰਹੀਆਂ ਤੇ ਹੁਣ ਵੀ ਜਿਨ੍ਹਾਂ ਨੂੰ ਅਨੇਕਾਂ ਚਿੰਤਕ ਪ੍ਰਵਾਣ ਕਰਦੇ ਹਨ । ਕੁਝ ਲੋਕ ਕੀਮਤਾਂ ਦੇ ਆਪਣੇ ਆਪ ਵਿਚ ਸੱਚ ਤੇ ਸੁੰਦਰਤਾ ਨਾਲ ਅਨੰਦ ਦੀ ਬਜਾਏ ਨੇਕੀ ਰਲਾ ਕੇ Truth Beauty ਤੇ Goodness ਨੂੰ ਬੁਨਿਆਦੀ ਹਕੀਕਤਾਂ ਪ੍ਰਵਾਨ ਕਰਦੇ ਹਨ । ਇਨ੍ਹਾਂ ਦੇ ਆਸਰੇ ਪਛਮੀ ਫਿਲਾਸਫੀ ਦੀ ਭਾਗ ਵੰਡ ਕੀਤੀ ਜਾਂਦੀ ਹੈ, ਜਿਵੇਂ Metaphysics, Ethics ਤੇ Aesthetices. ਪੂਰਬ ਵਿਚ ਚਾਹੇ ਕੋਈ ਕੋਈ ਗੰਥ ਸੌਂਦਰਯ ਦੀ ਚਰਚਾ ਕਰਦੇ ਰਹੇ ਹਨ ਪਰ ਬਹੁਤੀ ਵਿਆਖਿਆ ਸੰਸਾਰ ਦੀ ਅੰਤਮ ਅਸਲੀਅਤ ਤੇ ਸ਼ੁਭ ਕਰਮਾਂ ਦੀ ਹੀ ਹੁੰਦੀ ਰਹੀ ਹੈ । ਪਛਮੀ ਸਾਹਿਤ ਵਿਚ ਕੁਦਰਤੀ ਮਨੁਖੀ ਤੇ ਕਲਾਤਮਕ ਸੁੰਦਰਤਾ ਦੇਖਣ, ਜਾਂਚਣ, ਮਾਨਣ ਤੇ ਸਮਝਣ ਦੀ ਰੁਚੀ ਪੂਰਬ ਨਾਲੋਂ ਬਹੁਤੀ ਬਲਵਾਨ ਰਹੀ ਹੈ । ਭਾਰਤ ਦੇ ਮਿਥਿਆ-ਵਾਦੀ ਤੇ ਸ਼ੂਨਵਾਦੀ ਸਿਧਾਂਤਾਂ ਦੇ ਵਾਤਾਵਰਨ ਵਿਚ ਦਿਸ਼ਟਮਾਨ ਦੀ ਸੁੰਦਰਤਾ ਨੂੰ ਮਾਣਨਾ ਇਕ ਤਰ੍ਹਾਂ ਦਾ ਵਿਵਰਜਿਤ ਕਰਮ ਮੰਨਿਆ ਜਾਣ ਕਰਕੇ ਸੌਂਦਰਯ ਦਾ ਵਿਸ਼ਾ ਬਹੁਤਾ ਵਿਕਾਸ ਨਹੀਂ ਕਰ ਸਕਿਆ । ਪੰਜਾਬੀ ਸਾਹਿਤ ਵਿਚ ਜੀਵਨ ਦੇ ਅੰਤਮ ਸੱਚ ਤੇ ਉਤਮ ਜੀਵਨ ਜੁਗਤੀ ਦਾ ਵਰਨਣ ਤਾਂ ਬਾਰ ਬਾਰ ਮਿਲਦਾ ਹੈ ਪਰ ਸੌਂਦਰਯ ਤੋਂ ਆਮ ਤੌਰ ਤੇ ਸੰਕੋਚ ਵਰਤਿਆ ਗਇਆ ਹੈ । ਗੁਰੂ ਨਾਨਕ ਦੇ ਰਬ ਨੂੰ ਸੁੰਦਰ ਕਹਣ ਜਾਂ ਉਸਦੀ ਰਚਨਾ ਵਿਚ ਅਥਾਹ ਦਾ ‘ਸੁਆਲਿਹੁ ਰੂਪ" ਦਾ ਜ਼ਿਕਰ ਕਰਨ ਤੋਂ ਇਹ ਤਾਂ ਪਰਤੀਤ ਹੁੰਦਾ ਹੈ ਕਿ ਉਹ ਸੁੰਦਰਤਾ ਦੀ ਹੱਦ ਤੋਂ ਕਾਫੀ ਚੇਤੰਨ ਸ਼ਨ ਤੇ ਇਸ ਦਾ ਰੱਸ ਮਾਣਨ ਦੇ ਵੀ ਯੋਗ ਸਨ ਤੇ ਗੁਰੂ ਰਾਮ ਦਾਸ, ਗੁਰੂ ਅਰਜਨ ਅਤੇ ਹੋਰ ਕਈ ਰਹੱਸਵਾਦੀ ਕਵੀਆਂ ਨੇ ਭੀ