ਪੰਨਾ:Alochana Magazine May - June 1964.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸੇ ਤਰ੍ਹਾਂ ਮੋਹਣ ਸਿੰਘ ਨੂੰ ਪ੍ਰਗਤੀਵਾਦੀ ਰੋਮਾਂਸਵਾਦੀ ਧਾਰਾ ਦਾ ਪ੍ਰਤੀਨਿਧ ਕਵੀ ਕਹਣਾ ਵੀ ਨਿਰਾਧਾਰ ਹੈ ਜਾਂ ਭੁਲੇਖੇ ਕਾਰਨ ਹੈ । ਨਾ ਉਹ ਪੂਰਨ ਭਾਂਤ ਪ੍ਰਗਤੀਵਾਦੀ ਕਾਵਿ-ਧਾਰਾ ਦਾ ਪ੍ਰਤੀਨਿਧ ਹੈ ਨਾ ਰੋਮਾਂਸਵਾਦੀ ਧਾਰਾ ਦਾ ਤੇ ਨਾ ਹੀ ਸਮਾਜ ਦਾ । ਮੋਹਨ ਸਿੰਘ ਦੀ ਕਵਿਤਾ ਨਿਰੰਤਰ ਕਰਮ-ਸ਼ੀਲਤਾ ਜਿਸ ਦਾ • ਮੀਕਰਨ ਪ੍ਰਯੋਗਸ਼ੀਲਤਾ ਦਸਿਆ ਗਿਆ ਹੈ , ਦਾ ਪਰਵਾਰ ਹੈ । 'ਸਾਵੇ ਪੱਤਰ' ਵਿਚ ਉਹ ਪਰੰਪਰਾਗਤ ਰੋਮਾਂਸਵਾਦੀ ਹੈ, ਅਗੇ ਜਾ ਕੇ ਨਵੇਂ ਪ੍ਰਯੋਗ ਦੁਲਦੇ ਹਨ ਤੇ ਹੁਣ ਤਕ ਚਲਦੇ ਆ ਰਹੇ ਹਨ । ਅਜੇ ਕਲ ਮੋਹਣ ਸਿੰਘ ਦੀ ਕਵਿਤਾ ਦੇ ਮੁਖੀ ਹੈ । ਇਕ ਮੁਖ ਆਤਮ ਵਲ ਹੈ ਦੂਜਾ ਅਨਾਤਮ ਵਲ ਪਰ ਫੋਕਟ ਰੋਮਾਂਸਵਾਦ ਵਲ ਉਸ ਦਾ ਕੋਈ ਮੁਖ ਨਹੀਂ । ਅਨਾਤਮ ਵਲ ਉਸ ਦਾ ਰੁਖ ਅਗਰਗ ਮਤਾ ਅਨੁਕੂਲ ਹੈ, ਆਤਮ ਵੇਲ ਅਗਰਗਾਮਤਾ ਪ੍ਰਤੀਕੂਲ ਨਹੀਂ । ਸਮੁਚੇ ਮੋਹਣ ਸਿੰਘ ਨੂੰ ਤੋਲਤਾ ਵਿਚ ਦੇਖਿਆ ਜਾਵੇ ਤਾਂ ਉਸ ਨੂੰ ਪ੍ਰਗਤੀਵਾਦੀ ਰੋਮਾਂਸਵਾਦੀ ਧਾਰਾ ਦਾ ਪ੍ਰਤੀਨਿਧ ਕਵੀ ਕਹਿਣਾ ਤਰਕ-ਸ਼ੀਲ ਹੈ ਨਹੀਂ। ਸਾਨੂੰ ਪ੍ਰਯੋਗ ਕਰਨੇ ਚਾਹੀਦੇ ਹਨ ਪਰ ਪਹਿਲੋਂ ਪ੍ਰਯੋਗ ਦੀ ਲੋੜ ਤੇ ਕਿਸਮ ਦਾ ਨਿਤਾਰਾ ਕਰਨਾ ਜ਼ਰੂਰੀ ਹੈ । ਇਹ ਨਾ ਹੋਵੇ, ਜਿਵੇਂ ਕਿ ਬਹੁਤ ਸੂਰਤਾਂ ਵਿਚ ਹੋਇਆ ਹੈ ਕਿ ਪੱਛਮ ਦੀ ਨਕਲ ਮਾਰਨ ਦਾ ਫੈਸਲਾ ਪਹਿਲਾਂ ਕਰ ਲਿਆ ਜਾਵੇ, ਫੇਰ ਉਸ ਫੈਸਲੇ ਨੂੰ ਨੇਪਰੇ ਚਾੜ੍ਹਨ ਦੇ ਲਈ ਪ੍ਰਯੋਗ ਕਰਨ ਦੇ ਹੱਕ ਵਿਚ ਦਲੀਲਾਂ ਘੜੀਆਂ ਜਾਣ ਤੇ ਇਹ ਆਖ ਦਿਤਾ ਜਾਵੇ ਕਿ ਪੰਜਾਬ ਪੰਜਾਬ ਨਹੀਂ ਰਿਹਾ ਸਗੋਂ ਜੰਗ ਮਧਲਿਆ, ਉਦਯੋਗ ਗਸਿਆ ਇੰਗਲੈਂਡ ਬਣ ਗਿਆ ਹੈ ਅਤੇ ਫੇਰ ਆਪਣੀ ਧਰਤੀ ਤੋਂ ਉਖੜੀ ਓਪਰੀ ਧਰਤੀ ਸਮੇਂ ਸਥਾਨ ਦੀ ਕਵਿਤਾ ਰਚਣ ਦਾ ਬਨਾਉਟੀ ਤਜਰਬਾ ਪੰਜਾਬੀ ਕਵਿਤਾ ਦੇ ਸਿਰ ਮੜ੍ਹ ਦਿਤਾ ਜਾਵੇ । | ਪ੍ਰਯੋਗ ਨੂੰ ਪ੍ਰਯੋਗ. ਅਭਿਵਿਅਕਤੀ ਦੇ ਸਾਧਨ ਸਬੰਧੀ ‘ਪ੍ਰਯੋਗ' ਤੋਂ ਵਧ ਕੋਈ ਮਹੱਤਤਾ ਨਹੀਂ ਦੇਂਦੀ, ਇਸ ਨੂੰ ਨਿੱਗਰ ਸੁਅਸਥ, ਅਗਰਗਾਮੀ ਕਵਿਤਾ ਦੇ ਰਚਣ ਦਾ ਪਰਯੋਗ ਰਖਣਾ ਹੈ, ਅਨਿਰਨਿਤ, ਅਨਿਸਚਿਤ, ਪਰਤਗਾਮੀ ਪ੍ਰਯੋਗਵਾਦ ਦਾ ਵਿਨਾਸ਼ ਕਰਨਾ ਹੈ । ਇਸ ਲਈ ਮੈਂ ਚਾਹੁੰਦਾ ਹਾਂ ਕਿ-- ਪਰਯੋਗ ਸਖਤੀ ਨਾਲ ਅਗਰਗਾਮੀ ਕਵਿਤਾ ਦੇ ਨਿਰਮਾਣ ਦੀ ਖਾਤਰ ਕੀਤੇ ਜਾਣ ਤਿਗਾਮੀ ਵਿਸ਼ਿਅਕ ਕਵਿਤਾ ਨਿਰਦੋਖ ਨਹੀਂ ਕਹੀ ਜਾ ਸਕਦੀ, ਇਸ ਲਈ ਉਸ ਸਬੰਧੀ ਹਰ ਪਰਕਾਰ ਦੀ ਯੋਗਕਾਰੀ ਵੀ ਦੂਸ਼ਤ ਹੈ । ਪਰਯੋਗ ਸਾਧਨ ਹੈ, ਮਨੋਰਥ ਨਹੀਂ। ਇਸ ਵਿਚ ਭਰਾਂਤੀ ਨਹੀਂ ਹੋਣੀ ਚਾਹੀਦੀ । ਬਾਗ ਦੇ ਮਨੋਰਥ ਦੇ ਅਧੀਨ ਹੋਣ । ਮਨੋਰਥ ਸਮਾਜ ਤੇ ਸਮਾਜ ਦੇ ਅੰਗ ਰੂਪ ਵਿਅਕਤੀ ਦਾ ਕਲਿਆਨ ਹੀ ਸਹੀ ਕਾਵਿ-ਮਨੋਰਥ ਹੈ । ਅਜ ਕਲ ਦੀ ਪ੍ਰਯੋਗਸ਼ੀਲ ਚੌਖਟੇ ਵਿਚ ਖਿਚ ਧੂ ਕੇ ਧਰੀ ਜਾ ਰਹੀ ਕਵਿਤਾ ਵਿਚ ੧੪