ਪੰਨਾ:Alochana Magazine May - June 1964.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਿਵ ਤਾਂਡਵ' ਇਕ ਲੰਮੀ ਸਰੋਦੀ ਕਵਿਤਾ ਹੈ, ਜਿਸ ਵਿਚ ਸ਼ਿਵ ਦੇ ਤਾਂਡਵ-ਨਿਰਤ ਤੇ ਪਾਰਬਤੀ ਦੇ “ਲਾਸਯ ਨਿਰਤ ਦਾ ਸੰਗੀਤ ਤਮਿਕ ਤੇ ਹਿਰਦੇ-ਛੁਹੀ ਬਿਆਨ ਹੈ । ਸ਼ਿਵ ਦੇ ਇਸ ਪ੍ਰਥਵੀ ਉਪਰ ‘ਤਾਂਡਵ ਨਾਚ' ਕਰਨ ਦਾ ਸਮਾਚਾਰ ਸੁਣ ਕੇ, ਸਮੁੱਚੀ ਪ੍ਰਕਿਰਤੀ ਨਿਰੋਲ ਸੁੰਦਰਤਾ ਦਾ ਸਾਕਾਰ-ਰੂਪ ਧਾਰਨ ਕਰ ਲੈਂਦੀ ਹੈ । ਵਿਸਮਾਦੀ ਅਵਸਥਾ ਦੇ ਲੋਰ ਵਿਚ ਫੁਲਾਂ ਲੱਦੇ ਬਿਰਛਾਂ ਬੂਟਿਆਂ ਤੋਂ ਫੁੱਲ ਪੱਤੀਆਂ, ਫਲ-ਝੜੀਆਂ ਵਿਚੋਂ ਨਿਕਲਣ ਵਾਲੇ ਅਗਨ-ਚੰਗਿਆੜਿਆਂ ਵਾਂਗ, ਝੜ ਝੜ ਜਾਂਦੀਆਂ ਹਨ । ਹਰ ਫਲਪੱਤੀ ਦੇ ਮਹਿਕੇ ਹੋਠਾਂ 'ਤੇ ਇਕ ਵਿਚਿੱਤਰ ਤੇ ਅਦਭੁਤ ਮੁਸਕਾਨ ਦਾ ਖੜਾ ਹੈ, ਜਿਵੇਂ ਉਸ ਨੂੰ ਇਸ ਗਲ ਦੀ ਆਸ ਹੋ ਰੇ ਕਿ ਉਸ ਨੂੰ ਪਾਰਬਤੀ ਦਾ ਸ਼ਿੰਗਾਰ-ਭਾਗ ਬਣਨ ਦਾ ਅਵਸਰ ਮਿਲੇਗਾ। ਸਰਸਵਤੀ ਦੇਵੀ ਆਪ ਪਾਰਬਤੀ ਦਾ ਸ਼ਿੰਗਾਰ ਕਰਦੀ ਹੈ, ਉਸ ਨੂੰ ਭਾਤਿ ਭਾਂਤਿ ਦੇ ਸੁੰਦਰ ਭੱਛਣਾਂ ਨਾਲ ਸਜਾਉਂਦੀ ਹੈ । ਵਿਸ਼ਵ-ਕਰਮ-ਬਰੱਹਮਾ-ਸ਼ਿਵ ਦੇ ਸ਼ਿੰਗਾਰ ਵਲ ਉਚੇਚਾ ਧਿਆਨ ਦੇਂਦੇ ਹਨ । ਸੁਹਜ ਤੇ ਸ਼ਿੰਗਾਰ ਦਾ ਇਕ ਪ੍ਰਤੀਬਿੰਬ ਜਾਪਦੀ ਹੈ, ਪ੍ਰਿਥਵੀ ਤੇ ਸਮੁੱਚੀ ਪ੍ਰਕਿਰਤੀ । 'ਸ਼ਿਵ ਤਾਂਡਵ' ਦੇ ਦਰਸ਼ਨਾਂ ਲਈ ਆਕਾਸ਼ ਤੋਂ ਦੇਵੀ ਦੇਵਤੇ ਤੇ ਪਰੀਆਂ ਅਪੱਸਰਾਵਾਂ, ਇਸ ਧਰਤੀ ਉਤੇ ਉਤਰ ਆਉਂਦੀਆਂ ਹਨ । ਪੁਟਾਪਤੀ ਦੀ ਇਸ ਅਮੋਲਕ ਰਚਨਾ ਵਿਚੋਂ, ਉਸ ਦਾ ਨਾਟ-ਸ਼ਾਸਤਰ ਤੇ ਸੰਗੀਤ ਕਲਾ ਦਾ ਗਿਆਨ ਡੁਲ ਡੁਲ ਪੈਂਦਾ ਹੈ । ਨਾਰਇਣ ਆਚਾਰੀਆਂ ਦੇ ਖਿਆਲ ਅਨੁਸਾਰ ਕਵਿਤਾ 'ਸੰਗੀਤ, ਸਾਹਿੱਤ ਅਤੇ ਨਿਰਤ ਦਾ ਸੁੰਦਰ ਤੇ ਵਿਸਮਾਦਿਕ ਸੁਮੇਲ ਹੈ ਅਤੇ ਉਸਦੀ ਇਹ ਰਚਨਾ 'ਸ਼ਿਵ ਤਾਂਡਵ ਇਸ ਸਿਧਾਂਤ ਦੀ ਪੁਸ਼ਟੀ ਪੇਸ਼ ਕਰਦੀ ਹੈ । ਨਿਰਤ ਦਾ ਟਾਪਤੀ ਨੂੰ ਨਿੱਜੀ ਗਿਆਨ ਤੇ ਅਭਿਆਸ ਹੈ । ਕਿਸ਼ੋਰ ਅਵਸਥਾ ਵਿਚ ਉਹ ਆਪ ਡਰਾਮਿਆਂ ਨਾਟਕਾਂ ਵਿਚ ਭਾਗ ਲੈਂਦਾ ਰਹਿਆ ਹੈ । ਉਸ ਵਿਚ ਇਕ ਚੰਗੇ ਨਿਰਤਕਾਰ ਤੇ ਅਭੀਠੇਤਾ ਦੇ ਗੁਣ ਵਿਦਮਾਨ ਹਨ । ਇਸਤ੍ਰੀ ਰੋਲ ਉਹ ਬਹੁਤ ਖੁਬੀ ਨਾਲ ਅਦਾ ਕਰਦਾ ਰਿਹਾ । ਸਿਵ-ਤਾਂਡਵ' ਦਾ ਵਿਸ਼ਾ ਅਧਿਆਤਮਕ ਹੈ । ਰੂਪ ਪੱਖ ਤੋਂ ਇਹ ਰਚਨਾ ਨਿਪੁੰਨਤਾ ਤੇ ਪੂਰਨਤਾ ਦੀ ਉਦਾਹਰਣ ਹੈ । ਕਲਪਨਾ ਉਡਾਰੀ, ਸੂਖਮ ਭਾਵਾਂ ਤੇ ਭਾਵਨਾਵਾਂ ਦੀ ਕਲਾਮਈ ਚਿਤਰਕਾਰੀ, ਜਜ਼ਬੇ ਦੀ ਤੀਖਣਤਾ, ਵਿਚਾਰਾਂ ਤੋਂ ਉਦਗਾਰਾਂ ਦਾ ਆਪ ਮੁਹਾਰਾ ਵਗ ਤੇ ਟੰਬਣਸ਼ੀਲ ਉਤੇਜਨਾ, ਇਸ ਰਚਨਾ ਦੀਆਂ ਵਿਸ਼ੇਸ਼ ਖੂਬੀਆਂ ਹਨ ਜੋ ਇਸ ਰਚਨਾ ਨੂੰ ਉਚ ਕੋਟੀ ਦੀ ਕਲਾ ਕਿਰਤ ਦੀ ਪਦਵੀ ਪਰਦਾਨ ਕਰਦੀਆਂ ਹਨ । ਇਹ ਰਚਨਾ ਤੈਲਗੂ ਕਾਵਿ ਸਾਹਿੱਤ ਦੀ ਇਕ ਉਤਕ੍ਰਿਸ਼ਟ ਕਿਰਤ ਹੈ, ਜਿਸ਼ ਨੂੰ ਤੈਲਗ ਸਾਹਿਤ ਸਮਿਤੀ ਦੇ ਪਰਧ ਨ ਸ੍ਰੀ ਸ਼ਿਵ ਸ਼ੰਕਰ ਸੁਆਮੀ ਵਰਗ ਮੰਨੇ ਪ੍ਰਮੰਨੇ ਵਿਦਵਾਨ ਤੇ ਆਲੋਚਕ ਨੇ, ਤੌਲਗੂ ਕਾਵਿ ਸਾਹਿੱਤ ਦੀ ਸਭ ਤੋਂ ਵਧੀਆ ਤੇ ਪਿਆਰੀ ਸਰਦੀ ਕਵਿਤਾ ਮੰਨਿਆ ਹੈ । ਇਹ ਰਚਨਾ ਆਂਧਰਾ ਪਰਦੇਸ ਵਿਚ ਬਹੁਤ ਮਕਬੂਲ ਤੇ ਪ੍ਰਸਿੱਧ ੯