ਪੰਨਾ:Alochana Magazine May - June 1964.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁੱਟਾਪਰਤੀ ਸੁਭਾਅ ਵਜੋਂ ਬਹੁਤ ਹੀ ਭਾਵੁਕ ਤੇ ਗੰਭੀਰ ਹੈ । ਨਿੱਕੀ ਤੋਂ ਨਿੱਕ ਅਤੇ ਸੁਖਮ ਤੋਂ ਸੂਖਮ ਘਟਨਾ ਵੀ ਉਸ ਦੇ ਕੋਮਲ ਕਲਾਕਾਰ ਮਨ ਤੇ ਬਹੁਤ ਡੂੰਘਾ ਤੇ ਅਮੱਟ ਅਸਰ ਛੱਡ ਜਾਂਦੀ ਹੈ । ਉਸ ਦੀਆਂ ਰੂਹ-ਤਰਬਾਂ ਥਆਂ ਜਾਂਦੀਆਂ ਹਨ। ਇਸ ਬਰਕਣ ਵਿਚੋਂ ਹੀ ਉਸ ਦੀ ਕਵਿਤਾ ਦੇ ਨਕਸ਼ ਉਘੜਦੇ ਹਨ । ਪੁੱਟਾਪਤੀ ਮਾਨਵ-ਵਾਦੀ ਤੇ ਕਲਿਆਣਕਾਰੀ ਵਿਚਾਰਾਂ ਦਾ ਧਾਰਨੀ ਵਿਅਕਤੀ ਹੈ । ਉਸ ਦੀ ਕਲਪਨਾ ਸ਼ਕਤੀ ਬਹੁਤ ਬਲਵਾਨ ਤੇ ਦੀਰਘ ਹੈ । ਉਹ ਇਕ ਦੂਰ-ਦਰਸ਼ੀ, ਸੁਖਮ-ਭਾਵੀ ਤੇ ਆਸ਼ਾਵਾਦੀ ਮਨੁੱਖ ਹੈ । ਉਹ ਮਾਨਵਤਾ ਦੇ ਉਜਲੇ ਤੇ ਰਾਂਗਲੇ ਭਵਿੱਸ਼ ਦਾ ਵਿਸ਼ਵਾਸ਼ੀ ਚਿੰਤਕ ਹੈ । ਸਹੀ ਤੇ ਸੰਤੁਲਿਤ ਮਨੁੱਖੀ ਕਦਰਾਂ ਕੀਮਤਾਂ ਦੀ ਸਥਾਪਨਾ ਲਈ ਉਹ ਪ੍ਰਯਤਨ-ਸ਼ੀਲ ਵੀ ਹੈ । ਉਹ ਸਾਮਰਾਜਸ਼ਾਹੀ, ਜ਼ਾਰਸ਼ਾਹੀ, ਝੂਠ, ' ਅਨਿਆਏ, ਉਪੱਦਰ ਤੇ ਹੈਂਕੜ-ਬਾਜ਼ੀ ਆਦਿ ਵਰਗੀਆਂ ਕੁਹਜੀਆਂ ਕੁਰੀਤੀਆਂ ਦੇ ਅੰਤ ਦਾ ਅਭਿਲਾਸ਼ੀ, ਇਕ ਅਗਰਮੀ ਲੇਖਕ ਹੈ । ਇਸ ਸਬੰਧ ਵਿਚ ਉਸ ਦੀ ਇਕ ਸੰਕੇਤਾਤਮਕ ਤੇ ਚੱਨਵਾਦੀ ਕਵਿਤਾ ਜ਼ਿੰਦਗੀ ਅਤੇ ਮਤ’ ਵਿਸ਼ੇਸ਼ ਵਰਣਨ ਦੀ ਮੰਗ ਕਰਦੀ ਹੈ । ਇਸ ਕਵਿਤਾ ਵਿਚ ਬਾਦਸ਼ਾਹ, ਕਬਰ, ਮਹਿਲ, ਰਾਤ, ਉੱਲੂ, ਸੱਪ ਆਦਿ ਦੇ ਚਿਨਾ, ਸੰਕਤਾਂ ਤੇ ਪ੍ਰਤੀਕਾਂ ਦੁਆਰਾ, ਅੱਜ ਦੇ ਜਾਗ ਚੇਤਨਾ ਦੇ ਯੁਗ ਵਿਚ ਤਿੜਕ ਰਹੀ ਸਾਮਰਾਜ-ਸ਼ਾਹੀ ਦੀ ਸਥਿਤੀ ਨੂੰ, ਬੜੇ ਹੀ ਕਲਾ-ਭਰਪੂਰ ਤੇ ਵਿਅੰਗ-ਮਈ ਅੰਦਾਜ਼ ਵਿਚ ਪੇਸ਼ ਕੀਤਾ ਗਇਆ ਹੈ । ਵੰਨਗੀ ਵਜੋਂ (ਕਬਰ ਵਿਚ ਸੁੱਤਾ ਪਿਆ ਹੈ ਬਾਦਸ਼ਾਹ, ਮੁੜ ਨਾ ਮੂਲੋਂ ਉੱਠਸੀ ਜੋ; ਮਹਿਲ ਉਸਦੇ ਤਿੜਕਦੇ 'ਤੇ ਡੋਲਦੇ ਤੇਜ, ਮਹਿਮਾ, ਜੱਸ ਉਹਦਾ। ਜਿਵੇਂ; ਰਾਤ ਵੇਲੇ, ਉੱਲੂ ਉਸ ’ਤੇ ਹੱਸਦੇ । •••••••• ਅਤੇ :- “ਕਬਰ ਉੱਪਰ ਬਾਦਸ਼ਾਹ ਦੀ, ਸੱਪ ਹੈ ਇਕ ਬੈਠਿਆਂ, ਸੈਆਂ ਕੁੰਡਲ ਮਾਰ ਕੇ, ਕੀ ਪਿਆ ਉਹ ਆਖਦਾ ਹੈ, . ਸੱਪ ਜ਼ਹਿਰੀ ਦੋਸਤ, ਸ਼ੂਕਦਾ, ਫੁੰਕਾਰਦਾ, ਉਹ, ਆਖਦਾ ਹੈ ਇਸ ਤਰ੍ਹਾਂ “ਮੈਂ ਹਾਂ ਰੂਪ ਅਹੱਦ ਕਾਲ ਦਾ