ਪੰਨਾ:Alochana Magazine May - June 1964.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਦਿ ਤੋਂ ਅਨੰਤ ਮੇਰੀ ਚਾਲ ਹੈ, ਕੌਣ ਕੋਈ ਡੰਗ ਮੇਰੇ ਤੋਂ ਬਚੇ ?" ... ... ... ... ਅੱਜ ਕਲ ਨਾਰਾਇਣ ਆਚਾਰੀਆ 'ਰਾਮਾਇਣ' ਦੀ ਸਿਰਜਣਾ ਵਿਚ ਲੀਨ ਹੈ । ਪੁੱਟਾਪਤੀ ਸੰਸਕ੍ਰਿਤ ਕਵੀਆਂ ਵਿਚੋਂ ਬਾਲਮੀਕ ਨੂੰ ਇਕ ਮਹਾਨ ਤੇ ਸਰਬ-ਸਰੇਸ਼ਟ ਕਵੀ ਮੰਨਦਾ ਹੈ ਤੇ ਉਸ ਦੇ ਮਹਾਂ-ਕਾਵਿ 'ਰਾਮਾਇਣ' ਨੂੰ ਇਕ ਅਮਰ ਕਿਰਤ । ਤੁਲਸੀ ਦਾਸ ਦੀ ਹਿੰਦੀ ‘ਰਾਮਾਇਣ' ਦਾ ਵੀ ਉਹ ਉਪਾਸ਼ਕ ਤੇ ਪ੍ਰਸੰਸਕ ਹੈ । ਉਹ ‘ਰਾਮ ਚਰਿੱਤਰ ਮਾਨਸ’ ਦਾ ਸ਼ੈਦਾਈ ਹੈ ਅਤੇ ਜਦੋਂ ਵਜਦ ਵਿਚ ਆ ਕੇ, ਉਹ ਇਸ ਦਾ ਗਾਇਣ ਕਰਦਾ ਹੈ ਤਾਂ ਇਕ ਜਾਦੂ ਦਾ ਆਲਮ ਤਾਰੀ ਹੋ ਜਾਂਦਾ ਹੈ, ਉਸ 'ਤੇ... | ਉਹ ਨਿੱਤਨੇਮ ਦੇ ਰੂਪ ਵਿਚ ਇਸ ਪੁਸਤਕ ਦਾ ਪਾਠ ਕਰਦਾ ਹੈ ਅਤੇ ਉਨਮਾਦ-ਅਵਸਥਾ ਵਿਚ ਝੂਮ ਝੂਮ ਕੇ ਗਾਉਂਦਾ ਹੈ । ਤੁਲਸੀਦਾਸ ਸਬੰਧੀ ਆਪਣੀ ਰਚਨਾ 'ਸਾਕਸ਼ਾਤ ਕਰਮ' ਵਿਚ ਪੁੱਟਾਪਤੀ ਨੇ ਇਸ ਮਹਾਨ ਭਗਤ-ਕਵੀ ਦੇ ਜੀਵਨ-ਚਰਿੱਤਰ ਦੇ ਕੁਝ ਵਿਸ਼ੇਸ਼ ਤੇ ਮਹੱਤਵਪੂਰਨ ਪੱਖਾਂ ਦਾ ਵਰਣਨ ਕੀਤਾ ਹੈ ਅਤੇ ਉਸ ਦੇ ਚਰਿੱਤਰ ਨੂੰ ਸ਼ਰਧਾ-ਭਾਵਨਾ ਨਾਲ ਉਲੀਕਿਆ ਹੈ । ਇਹ ਰਚਨਾ ਤੈਲਗੂ-ਪਠਕਾਂ ਦੀ ਹਰਮਨ-ਪਿਆਰਤਾ ਦੀ ਪਾਤਰ ਹੈ ਅਤੇ ਬੜੇ ਚਾਅ ਤੇ ਉਮਾਹ ਨਾਲ ਪੜ੍ਹੀ ਜਾਂਦੀ ਹੈ । ਇਸੇ ਰਚਨਾ ਦੀ ਲੋਕ-ਪ੍ਰਿਯਤਾ ਦੀ ਅਥਾਹ ਪ੍ਰੇਰਨਾ ਦਾ ਫਲ-ਰੂਪ ਪੁੱਟਾਪਤੀ ਨੇ ‘ਰਾਮਾਇਣ' ਦੀ ਸਿਰਜਣਾ ਦਾ ਮਹਾਨ ਕੰਮ ਆਰੰਭਿਆ ਹੈ । ਪੁੱਟਪਰਤੀ ਤੈਲ-ਸਾਹਿੱਤ ਦੇ ਪਹਿਲੀ ਸਫ਼ ਦੇ ਲੇਖਕਾਂ ਵਿਚੋਂ ਇਕ ਉਤਕ੍ਰਿਸ਼ਟ ਅਸਥਾਨ ਦਾ ਸੁਆਮੀ ਹੈ । ਪੁੱਟਾਪਤੀ ਦੀ ਲਿਖਤ ਵਿਚ ਗਲਤ ਆਰਥਿਕ ਵੰਡ ਪ੍ਰਤੀ ਗਿਲਾਨੀ ਦੇ ਭਾਵਾਂ ਦਾ ਸੰਚਾਰ ਹੈ । ਭੁੱਖ, ਨੰਗ, ਗਰੀਬੀ ਤੇ ਰੋਗ ਅਤੇ ਦੂਸਰੇ ਪਾਸੇ ਅੰਨੀ ਦੌਲਤ, ਐਸ਼ ਆਰਾਮ ਤੇ ਭੋਗ ਵਿਲਾਸ, ਵਰਤਮਾਨ ਸਮਾਜਿਕ ਢਾਂਚੇ ਵਿਚ ਪ੍ਰਚੱਲਤ ਇਨ੍ਹਾਂ ਹੀ ਪੱਖਾਂ ਨੂੰ ਉਹਨੇ ਆਪਣੀ ਕਲਮ ਦੁਆਰਾ ਬੜੀ ਕਲਾ-ਨਿਪੁੰਨਤਾ ਸੁਘੜਤਾ ਨਾਲ ਚਿਤਰਿਆ ਹੈ । ਭਾਰਤ ਦੀ ਪ੍ਰਾਚੀਨ ਕਲਾ-ਸਾਹਿੱਤ, ਚਿਤਰਕਾਰ, ਭਵਨ-ਉਸਾਰੀ, ਮੂਰਤੀਕਾਰੀ, ਬੱਤਕਾਰੀ, ਸੰਗੀਤ ਆਦਿ ਪ੍ਰਤੀ ਸ਼ਰਧਾ ਤੇ ਪ੍ਰਸੰਸਾ ਦੇ ਭਾਵ, ਉਸ ਦੀਆਂ ਕਿਰਤਾਂ ਵਿਚੋਂ ਡੁੱਲ ਡੁੱਲ ਪੈਂਦੇ ਹਨ । ਪੁੱਟਪਰਤੀ, ਭਾਰਤ ਦੇ ਪੁਰਾਤਣ ਗੌਰਵ ਤੇ ਉਚਤਾ ਦਾ ਲੇਖਕ ਹੈ । ਉਸ ਦੀਆਂ ਰਚਨਾਵਾਂ ਵਿਚੋਂ ਭਾਰਤ ਦੀ ਗੁਆਚੀ ਸੱਭਿਅਤਾ ਦੇ ਸਾਹ ਸੁਣੀਦੇ ਹਨ । ਦੇਸ-fਪਿਆਰ ਸੰਸ਼ਕਤੀ-ਸਨੇਹ ਤੇ ਕਲਾ-ਸਨਮਾਨ ਉਸ ਦੇ ਪ੍ਰਮੁੱਖ ਵਿਸ਼ੇ ਹਨ ਪਰ ਬਿੜ੍ਹ-ਚੀਸਾਂ, ਵਸਲਵਿਸਮਾਦਾਂ ਤੇ ਪਿਆਰ-ਪੀੜਾਂ ਦਾ ਵੀ ਉਹਨੇ ਬੜਾ ਮੱਮ-ਸਪਰਸ਼ੀ ਤੇ ਹਰਦੇਵੇਧਕ ਵਰਣਨ ਕੀਤਾ ਹੈ । ਉਸ ਦਾ ਪ੍ਰਗਟਾ ਕਲ-ਰੂਪ, ਬਲਵਾਨ ਤੇ ਸ਼ਕਤੀਸ਼ਾਲੀ ਹੈ । ੨੦