ਪੰਨਾ:Alochana Magazine May - June 1964.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

youth is the future and time marches on." ਇਸ ਸਮੇਂ ਗੜ ਨਾਲ ਕਈ ਆjਨਿਕ ਕੀਮਤਾਂ ਦਾ ਪ੍ਰਕਾਸ਼ ਹੁੰਦਾ ਰਹਿੰਦਾ ਹੈ ਤੇ ਕਈਆਂ ਦਾ ਵਿਨਾਸ਼ । ਵਿਨਾਸ਼ ਹੋਈਆਂ ਕੀਮਤਾਂ ਦੀ ਰੂੜੀ ਵਿਚੋਂ ਫਿਰ ਨਵੀਨ ਕੀਮਤਾਂ (ਆਧੁਨਿਕਤਾ) ਦਾ ਆਗਮਨ ਹੁੰਦਾ ਹੈ । ਆਧੁਨਿਕ ਪੰਜਾਬੀ ਕਾਵਿ ਦਾ ਤਾਰਕਿਕ ਵਿਸ਼ਲੇਸ਼ਣ ਵੀ ਸ ਨੂੰ ਇਸੇ ਸੱਟੇ ਤੇ ਪਹੁੰਚਾਉਂਦਾ ਹੈ ਕਿ 1955 ਤੋਂ ਬਾਅਦ ਪ੍ਰਤਿਵਾਦ ਦੇ ਸ਼ੈਲੀ ਸੰਕਲਪ ਦੀ ਪਕੜ ਮੱਠੀ ਪੈਣ ਲਗ ਪਈ ਤੇ ਇਸ ਦੀ ਜਗਾ ਨਵੀਨ, ਪ੍ਰਯੋਗਸ਼ੀਲ ਜਾਂ ਆਧੁਨਿਕ ਕਵਿਤਾ ਨੇ ਆਪਣੀ ਪੂਰਵ-ਕਾਵਿ ਧਾਰਾ ਜਾਂ ਅੰਮਿ ਮੋਹਨ ਸਿੰਘ ਪਰੰਪਰਾ ਤੋਂ ਨਿੱਖੜਣਾ ਆਰੰਭ ਕਰ ਦਿਤਾ । ਜਿਥੋਂ ਤਕ ਇਸ ਨਵੀਨ ਕਵਿਤਾ ਤੇ ਵਿਚਾਰਧਾਰਾ ਦਾ ਸੰਬੰਧ ਹੈ, ਕੁਝ ਕਹਿਣਾ ਉਚਿਤ ਹੈ । ਕਲਾਕਾਰ ਨੂੰ ਵਿਚਾਰਧਾਰਾ ਦੀ ਆਵਸ਼ਕਤਾ ਤਕਨੀਕੀ ਲੋੜਾਂ ਕਰ ਕੇ ਹੁੰਦੀ ਹੈ ਨਾ ਕਿ ਨੰਗੇ ਪਰਚਾਰ ਲਈ । ਇਸ ਪੱਖ ਤੋਂ ਵਿਚਾਰਧਾਰਾ ਦਾ ਸਬੰਧ ਗਿਆਨਪ੍ਰਣਾਲੀਆਂ ਨਾਲ ਆ ਜੁੜਦਾ ਹੈ । ਵਿਚਾਰਧਾਰਾ ਕਲਾਕਾਰ ਦੀ ਮਾਨਸਿਕ ਬਣਤਰ ਵਿਚ ਵਿਚਰਦੀ ਹੋਈ ਅਨੁਭਵ-ਕਿਰਿਆ ਵਿਚ ਸੰਗਠਨਕਾਰੀ ਰੋਲ ਅਦਾ ਕਰਦੀ ਹੈ । ਇਸ ਦਿਸ਼ਟੀਕੋਣ ਤੋਂ ਇਹ ਨਿਸਚੇ ਨਾਲ ਹੀ ਆਖਿਆ ਜਾ ਸਕਦਾ ਹੈ ਕਿ ਨਵੀਨ ਪmd5 ਕਵਿਤਾ ਦਾ ਪ੍ਰਗਤੀਵਾਦੇ ਨਾਲ ਕੋਈ ਵਿਰੋਧ ਨਹੀਂ ਸਗੋਂ ਇਸ ਅਨੁਸਾਰ ਤਾਂ ਪ੍ਰਗਤੀਵਾਦ ਦੇ ਸੰਬਾਦਕ ਸਭਾ ਵਿਚ ਪ੍ਰਯੋਗਸ਼ੀਲ ਅੰਸ਼ ਵੀ ਕਾਫ਼ੀ ਮਾਤਰਾ ਵਿਚ ਵਿਦਮਾਨ ਹੈ । ਫਰਕ fਬਰਫ਼ ਇਤਨਾ ਹੀ ਹੈ ਕਿ ਨਵੀਨ ਪ੍ਰਯੋਗਸ਼ੀਲ ਕਵਿਤਾ ਵਿਚ ਇਸ ਵਿਚਾਰਧਾਰਾ ਦਾ ਸੰਕਲਪ, ਬਦਲ ਰਹੀਆਂ ਸਥਿਤੀਆਂ ਤੇ ਕੀਮਤਾਂ ਅਨੁਸਾਰ ਬਦਲ ਗਇਆ ਹੈ ਤੇ ਇਸ ਸਰ ਇਹ ਪ੍ਰਗਤੀਵਾਦ ਕਲਾਕਾਰ ਦੇ ਅਨੁਭਵ ਦੀ ਸੁਹਿਰਦਤਾ ਦੇ ਪ੍ਰਗਟਾ ਲਈ ਬਾਧਕ ਨਹੀਂ ਬਣਦਾ। ਇਕ ਗੱਲ ਹੋਰ ਕਿ ਮੋਹਨ ਸਿੰਘ ਦੀ ਪਰੰਪਰਾ ਵਿਚ ਜਿਥੇ ਇਸ ਵਿਚਾਰਧਾਰਾ ਦਾ ਰੋਮਾਂਸਕ ਉਪ-ਭਾਵਕ ਬਿਆਨ ਹੈ ਉਥੇ ਨਵੀਨ ਕਵਿਤਾ ਵਿਚ ਇਹ ਵਧੇਰੇ ਵਾਸਤਵਿਕ, ਵਿਅੰਗਾਤਕ ਤੇ ਬੌਧਿਕ ਹੋ ਗਇਆ ਹੈ । ਉਂਝ ਵੀ ਇਹ ਇਕ ਬੁਨਿਆਦੀ ਗਲ ਹੈ ਕਿ ਮਨੁੱਖ, ਮਨੁੱਖ ਪਹਲਾਂ ਹੈ ਤੇ ‘ਵਾਦੀ ਮਗਰੋ। ਹਰ ‘ਵਾਦ ਮਨੁਖ ਦੀ ਆਪਣੀ ਪੈਦਾਵਾਰ ਹੈ; ਜਦੋਂ ਵੀ ਮਨੁਖ ਤੇ 'ਵਾਦ' ਵਿਚਾਲੇ ਟੱਕਰ ਹੋਈ ਮਨੁਖ ਨੇ ਨਵਾਂ ‘ਵਾਦ' ਬਣਾ ਲਈਆਂ । ਸੋ ਹਰ ਕਾਵਿ ਵਿਚ ਸਮੂਹ ਮਾਨਵੀ ਗੁਣਾ ਦੀ ਹੋਂਦ ਨੂੰ ਸਵੀਕਾਰ ਕਰਨਾ ਇਕ ਆਵਸ਼ਕਤਾ ਹੈ । ਗੋਰਕੀ ਦੇ ਕਥਨ ਅਨੁਸਾਰ, “ਸਾਹਿਤ ਸਭ ਕਲਾਵਾਂ ਵਿਚੋਂ ਵਧੇਰੇ ਮਨੁਖਵਾਦੀ ਹੈ। ਲੇਖਕ ਨੂੰ ਮਨੁਖ ਦਾ ਕਿੱਤਾਕਾਰ ਮਿਤਰ ਅਤੇ ਮਨੁਖਵਾਦ ਦਾ ਨਿਰਮਾਤਾ ਕਹਿਆ ਜਾ ਸਕਦਾ ਹੈ ।” ੨੪