ਪੰਨਾ:Alochana Magazine May - June 1964.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਦਿਅਕ ਤੇ ਵਿਗਿਆਨਕ ਉੱਨਤੀ ਕਾਰਨ ਆਧੁਨਿਕ ਕਵਿਤ ਦੀ ਬੋਧਕ ਪੱਧਰ ਦਾ ਉੱਚਿਆਂ ਹੋ ਜਾਣਾ ਇਕ ਕੁਦਰਤੀ ਗੱਲ ਹੀ ਸੀ । ਪਰ ਇਸ ਤੋਂ ਬਿਨਾਂ ਆਧੁਨਿਕ ਸੁਤਾ ਦੀਆਂ ਕੁਝ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ਨੇ ਅਨੁਭਵ ਤੇ ਇਸ ਦੇ ਪ੍ਰਗਟਾ ਵਿਚ ਜੱਟਿਲਤਾ ਜਾਂ ਔਖਿਆਈ ਲੈ ਆਂਦੀ ਹੈ । ਨਵੇਂ ਉਸਰ ਰਹੇ ਉਦਯੋਗਿਕ ਵਾਤਾਵਰਣ, ਮਿਸ਼ਰਤ ਅਰਥ ਚਾਰੇ, ਆਬਾਦੀ ਦਾ ਭਾਰੀ ਵਾਧਾ, ਮਾਰੂ ਹਥਿਆਰਾਂ ਦੀਆਂ ਭਿਆਨਕ ਕਾਢਾਂ ਤੇ ਜੰਗ ਦਾ ਡਰ ਆਦਿ ਕੁਝ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ਵਿਚ ਮਨੁਖ ਅਗੇ ਸੱਭ ਤੋਂ ਪਹਿਲਾਂ ਸਵਾਲ ਇਹ ਉਠਦਾ ਹੈ ਕਿ ਮੈਂ ਅਜਿਹੀ ਸਥਿਤੀ ਵਿਚ ਆਪਣੇ ਜੀਵਨ ਦਾ ਕੀ ਕਰਨਾ ਹੈ ?* ਇਸ ਸਥਿਤੀ ਵਿਚ ਮਨੁਖ ਦੀ ਆਪਣੀ ਹੋਂਦ ਉਸ ਲਈ ਇਕ ਸਵਾਲ ਬਣ ਗਈ ਹੈ ਤੇ ਉਹ ਬੇਨੇਮੀ ਵਿਚ ਭਟਕ ਰਹਿਆ ਹੈ - ਪੱਥ-ਭਸ਼ਟ ਮੈਂ ਅਣੁ ਧਰਤ ਦਾ । ਸਤ ਰੰਗੀਆਂ ਦੀਆਂ ਕੰਨੀਆਂ ਫੜਦਾ ਦ ਆਪਣੀ ਦਾ ਨੇਮ ਗਵਾ ਕੇ ਭਟਕ ਗਿਆ ਹਾਂ । ਪੈਰ ਪਟਾਂ ਤਾਂ ਕਿ ਭਰਵਾ ? ਜੋਤ ਜਗਾਵਾਂ ਕਿਹੜੀ ਆਸੇ ? -ਅਤਰ ਸਿੰਘ | ਪਰ ਅੱਜ ਦੇ ਪੁਰਾਣੀ ਦੀ ਇਸ ਬੇਚੈਨੀ ਪਿਛੇ ਵੀ ਇਕ ਨੈਮ ਹੈ ਜਿਸ ਦੀ ਸੰਚਾਲਕ ਸ਼ਕਤੀ ਸਾਡਾ ਅੱਜ ਤਾਂ ਅਤਿ ਜੱਟਿਲ ਸਮਾਜ ਹੈ, ਜਿਸ ਦੀਆਂ ਕੀਮਤਾਂ ਨਿੱਤ ਹੀ ਨੇ, ਅਨੁਸਾਰ ਕਈਆਂ ਦਾ ਪੱਥ ਕੁਸ਼ਟ ਕਰਦੀਆਂ ਰਹਿੰਦੀਆਂ ਹਨ । ਭਟਕਣ, ਅਨਿਸਚਤਤਾ

  • The complexity is not only of war, of industrial society of mass entertainment of rapid growth in population of immense scientific discoveries, but also of thought: ideologies and-isms the development of psychology and its effect on the thinkiog of perfectly ordinary people, the gradual abandonment of old faithe and the growih of agnostiasm and atheismn, the idea that the world is a small place and that any war today is likely to become a world war, one's personal response to this is difficult, the question becomes, What am I goiog to make of my life in this situation ?”

-Anthony Thwaite (Essays on Contemporary English Potry -- !age 6-7) ੨