ਪੰਨਾ:Alochana Magazine May - June 1964.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਝਣ ਦਾ ਉਪਰਾਲਾ ਹੁੰਦਾ ਹੈ । ਜਿਵੇਂ ਕਿ ਮੈਂ ਪਹਿਲਾਂ ਕਿਹਾ, ਮੌਲਿਕਤਾ ਦਾ ਸਿੱਧਾ ਸੋਮਾ ਹੁੰਦਾ ਹੈ । ਸਾਹਿਤਕਾਤ ਦਾ ਨਿੱਜੀ ਵਿਅਕਤੀਤਵ । ਵਿਅਕਤੀਤਵ ਕਦੇ ਵੀ ਇਕ ਜਿਹੇ ਨਹੀਂ ਹੋ ਸਕਦੇ; ਇਸ ਲਈ ਉਨਾਂ ਦੀਆਂ ਰਚਨਾਵਾਂ ਵੀ ਆਪਣੀ ਆਪਣੀ ਮੌਲਿਕਤਾ ਦੀਆਂ ਧਾਰਨੀ ਹੋਣ ਗੀਆਂ । ਕਿਸੇ ਵੀ ਵਿਅਕਤੀਤਵ ਦਾ ਸਹੀ ਵਿਸ਼ਲੇਸ਼ਣ ਪ੍ਰਸਤੁਤ ਕਰਨਾ ਸਰਲ ਨਹੀਂ; ਪਰ ਇਹ ਤਾਂ ਨਿਸਚੇ ਨਾਲ ਕਿਹਾ ਜਾ ਸਕਦਾ ਹੈ ਕਿ ਹਰ ਚੇਤੰਨ ਵਿਅਕਤੀਤਵ ਨਵੀਨ ਤੇ ਪ੍ਰਾਚੀਨ ਦਾ ਅਦਭੁਤ ਮਲਣ ਹੁੰਦਾ ਹੈ । ਇਹ ਮਿਲਣ ਹੀ ਮੌਲਿਕਤਾ ਦਾ ਸੋਮਾ ਹੈ । ਇਕ ਚੇਤੰਨ ਵਿਵੇਕਸ਼ੀਲ ਸਾਹਿਤਹਾਰ ਦਾ ਆਪਾ ਆਪਣੇ ਯੁਗ ਦੇ ਆਪੇ ਨੂੰ ਵੀ ਨਾਲ ਲੈ ਤੁਰਦਾ ਹੈ । ਯੁਗ ਪਲਟਣ ਉਤੇ, ਦ੍ਰਿਸ਼ਟੀਕੋਣ ਪਲਟ ਜਾਂਦਾ ਹੈ ਅਤੇ ਇਸ ਵਿਚ ਕਾਫ਼ੀ ਮੌਲਿਕਤਾ ਪ੍ਰਵੇਸ਼ ਕਰ ਜਾਂਦੀ ਹੈ । ਇਸ ਤਰ੍ਹਾਂ ਯੁਗ ਦੀਆਂ ਬਦਲਦੀਆਂ ਹੋਈਆਂ ਕੀਮਤਾਂ, ਆਦਰਸ਼ ਤੇ ਉਪਮਾਨ ਤੇ ਪ੍ਰਤੀਕ ਵੀ ਕਿਸੇ ਰਚਨਾ ਉਤੇ ਇਕ ਵਿਸ਼ੇਸ਼ ਪ੍ਰਭਾਵ ਛੱਡ ਜਾਂਦੇ ਹਨ ਜਿਨ੍ਹਾਂ ਨੂੰ ਮੌਲਿਕਤਾ ਦਾ ਨਾਂ ਦਿੱਤਾ ਜਾ ਸਕਦਾ ਹੈ । | ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਮੌਲਿਕਤਾ ਦਾ ਵਾਸ ਕਿੱਥੇ ਹੈ । ਵਿਚਾਰ ਵਿਚ ਜਾਂ ਉਸ ਦੀ ਕਲਾਤਮਕ ਅਭਿਵਿਅਕਤੀ ਵਿਚ । ਸਾਹਿਤ ਦੀ ਰਚਨਾ ਪ੍ਰਥਮ ਰੂਪ ਵਿਚ ਤੇ ਅੰਤਮ ਰੂਪ ਵਿਚ ਵੀ ਇਕ ਅਨਿਖੜਵੀਂ ਇਕਾਈ ਹੁੰਦੀ ਹੈ । ਕੇਵਲ ਵਿਸ਼ਲੇਸ਼ਣਾਤਮਕ ਕਾਰਜਾਂ ਲਈ ਹੀ ਇਸਨੂੰ ਦੋ ਪੱਖਾਂ ਵਿਚ ਵੰਡਿਆ ਜਾਦਾ ਹੈ-ਭਾਵ ਪੱਖ ਤੇ ਕਲਾਪੱਖ । ਵਰਨਾ ਵਿਚਾਰ ਜਾਂ ਭਾਵ ਦੀ ਉਸ ਦੀ ਅਭਿਵਿਅਕਤੀ ਬਿਨਾ ਕੋਈ ਵਖਰੀ ਹੋਂਦ ਨਹੀਂ । ਵਿਚਾਰ ਜਾਂ ਭਾਵ ਆਪਣੀ ਨਿੱਜੀ ਅਭਿਵਿਅਕਤੀ ਨਾਲ ਹੀ ਹੋਦ ਵਿਚ ਆਉਂਦਾ ਹੈ । ਇਸ ਲਈ ਮੌਲਿਕਤਾ ਦਾ ਵਾਸ ਨਾ ਭਾਵ ਜਾਂ ਵਿਚਾਰ ਵਿਚ ਮੰਨਦਾ ਹੈ ਤੇ ਨਾ ਹੀ ਉਸ ਨੂੰ ਰੂਪਮਾਨ ਕਰਨ ਵਾਲੀ ਅਭਿਵਿਅਕਤੀ ਪ੍ਰਣਾਲੀ ਵਿਚ । ਵਾਸਤਵ ਵਿਚ ਤਾ ਮੌਲਿਕਤਾ ਦਾ ਵਾਸ ਸਮੁਚੀ ਰਚਨਾ ਵਿਚ ਹੀ ਮੰਣਨਾ ਪਵੇਗਾ । ਪ੍ਰਭਾਵਸ਼ਾਲੀ ਤੇ ਹੀ ਕਲਾਤਮਕ ਮੌਲਿਕਤਾ ਦੇ ਹੇਠਾਂ ਲਿਖੇ ਗੁਣ ਹੁੰਦੇ ਹਨ-- (੧) ਪਰੰਪਰਾ ਨਾਲ ਸੰਪਰਕ ਮੌਲਿਕਤਾ ਦਾ ਅਰਥ ਇਹ ਨਹੀਂ ਕਿ ਕਲਾਕਾਰ ਨੇ ਆਪਣੀ ਪਰੰਪਰਾ ਤੋਂ ਟੁੱਟ ਕੇ ਜਾਂ ਦੂਰ ਭਜ ਕੇ ਕੋਈ ਅਜਿਹੀ ਗੱਲ ਲਿਖਣੀ ਹੈ ਜਿਹੜੀ ਵਾਤਾਵਰਣ ਦੇ ਬਿਲਕੁਲ ਅਨਕਲ ਨਾ ਹੋਵੇ ਤੇ ਪਾਠਕਾਂ ਨੂੰ ਬੜੀ ਅਜੀਬ ਅਜ਼ੀਬ ਓਪਰੀ ਓਪਰੀ ਲੱਗੇ । ਯੁਗ-ਚੇਤਨਾ ਨੂੰ ਆਪਣੇ ਹਿਰਦੇ ਵਿਚ ਸਮੇਟਦਾ ਹੋਇਆ ਤੇ ਉਸ ਨੂੰ ਆਤਮਸਾਤ ਕਰਦਾ ਹੋਇਆ ਹੀ ਕਈ ਕਲਾਕਾਰ ਸਹੀ ਅਰਥਾਂ ਵਿਚ ਮੌਲਿਕ ਹੋ ਸਕਦਾ ਹੈ । ਜਿਸ ਕਲਾਕਾਰ ਕੋਲ ਅੰਤਰਦ੍ਰਿਸ਼ਟੀ ਦਾ ਅਭਾਵ ਹੁੰਦਾ ਹੈ ਤੇ ਜਿਹੜਾ ਆਪਣੇ ਯੁਗ-ਧcਮ ਨੂੰ ਪਹਿਚਾਣ ਨਹੀਂ ਸਕਦਾ, ਉਹ ਕਦੇ ਵੀ ਮੌਲਿਕ ਨਹੀਂ ਬਣ ਸਕਦਾ । ਮੇਰੇ ਮਨ ਵਿਚ ਯੂਗ ਚੇਤਨਾ ਹੀ ਮੌਲਿਕਤਾ ਦਾ ਵੱਡਾ ਤੇ ਅਮੁਕ great and inexhaustible) ਸੰਮਾ ਹੈ । ੫)