ਪੰਨਾ:Alochana Magazine May - June 1964.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਸਤਕ ਪੜਚੋਲ ਬੱਦਲਾਂ ਦੇ ਰੰਗ “ਬੱਦਲਾਂ ਦੇ ਰੰਗ ਪੁਸਤਕ ਛਪਣ ਤੋਂ ਪਹਿਲਾਂ ਮੈਂ ਕੁਲਬੀਰ ਸਿੰਘ ਕਾਂਗ ਨੂੰ ਇਕ ਆਲੋਚਕ ਦੇ ਤੌਰ ਤੇ ਜਾਣਦਾ ਸਾਂ ! ਆਪਣੀ ਆਲੋਚਨਾ ਦੀ ਪੁਸਤਕ “ਸਾਹਿਤ ਚਿੰਤਨ ਵਿਚ ਉਹਨੇ ਪੰਜਾਬੀ ਸਾਹਿਤ ਦੇ ਭਿੰਨ ਭਿੰਨ ਵਿਸ਼ਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ ਅਤੇ ਇਸ ਪੁਸਤਕ ‘ਬੱਦਲਾਂ ਦੇ ਰੰਗ ਵਿਚ ਉਹਨੇ ਵਖ ਵਖ ਲੇਖਕਾਂ ਨਾਲ ਬਿਤਾਈਆਂ ਸ਼ਾਮਾਂ ਸ਼ਾਮਾਂ ਦੀਆਂ ਮੁਲਾਕਾਤਾਂ ਅਤੇ ਉਨ੍ਹਾਂ ਲੇਖਕਾਂ ਦੇ ਨੇੜਿਉਂ ਤਕੇ ਜੀਵਨ-ਚਰਿਤਰ ਨੂੰ ਆਪਣੀ ਕਹਾਣੀਕਾਰ ਵਾਲੀ ਕਲਮ ਨਾਲ ਉਲੀਕਿਆ ਹੈ । | ਪੰਜਾਬੀ ਵਿਚ ਰੇਖਾ ਚਿਤਰ ਲਿਖਣਾ ਇਕ ਨਵੀਂ ਗਲ ਹੈ ਪਰ ਹਰ ਸਾਹਿਤਕਾਰ ਰੇਖਾ ਚਿਤਰ ਨਹੀਂ ਲਿਖ ਸਕਦਾ ਕਿਉਂਕਿ ਹਰ ਸਾਹਿਤਕਾਰ ਆਪਣੀ ਹਉਮੇਂ ਸੀਮਾ ਤੋਂ ਬਾਹਰ ਨਿਕਲ ਕੇ ਦੁਸਰੇ ਸਾਹਿਤਕਾਰਾਂ ਦੇ ਜੀਵਨ ਨੂੰ ਜਾਣ ਹੀ ਨਹੀਂ ਸਕਦਾ। ਇਹ ਕੰਮ ਕਿਸੇ ਵਿਰਲੇ ਦਾ ਹੀ ਹੈ ਤੇ ਕਾਂਗ ਉਨ੍ਹਾਂ ਵਿਰਲੀਆਂ ਵਿਚੋਂ ਹੀ ਵਿਰਲਾ ਹੈ ਜਿਸ ਨੇ ਆਪਣੇ ਜੀਵਨ ਨੂੰ ਦੂਸਰੇ ਸਮਕਾਲੀ ਸਾਹਿਤਕਾਰਾਂ ਦੇ ਜੀਵਨ ਨਾਲ ਇਕ ਮਿਕ ਕਰਕੇ ਉਨਾਂ ਨੂੰ ਜਾਣਿਆਂ, ਉਨ੍ਹਾਂ ਦੀ ਰਚਨਾ ਦੇ ਸੋਮਿਆਂ ਦਾ ਭੇਤ ਪਾਇਆ ਤੇ ਫੇਰ ਬੜੇ ਉਸਾਰੂ ਢੰਗ ਨਾਲ ਉਨ੍ਹਾਂ ਦੇ ਜੀਵਨ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਸਾਹਿਤਕਾਰਾਂ ਦੇ ਜੀਵਨ ਨੂੰ ਪੇਸ਼ ਕਰਨ ਲਗਿਆਂ ਉਹਨੇ ਕੇਵਲ ਬੁਰਾਈਆਂ ਹੀ ਬਿਆਨ ਨਹੀਂ ਕੀਤੀਆਂ, ਉਨ੍ਹਾਂ ਦੇ ਸੁਖਦਾਈ, ਭਰਪੂਰ ਤੇ ਹਮਦਰਦ ਪੱਖਾਂ ਨੂੰ ਸਾਹਮਣੇ ਲਿਆਂਦਾ ਹੈ । ਉਹਦਾ | ਇਹ ਦ੍ਰਿਸ਼ਟੀਕੋਣ ਮੈਨੂੰ ਬਹੁਤ ਭਾਉਂਦਾ ਹੈ । ਬਦਲਾਂ ਦੇ ਰੰਗ ਦੀ ਭੂਮਿਕਾ ਵਿਚ ਉਹਨੇ ਲਿਖਿਆ ਵੀ ਹੈ- ਸਾਹਿਤਕਾਰ ਨੂੰ ਮੈਂ ਸੁਗੰਧੀ ਦਾ ਸਮੂਹ ਸਮਝਦਾ ਹਾਂ ਤੇ ਇਕ ਰੇਖਾ ਚਿਤਰਕਾਰ ਇਸ ਸੁਗੰਧ ਨੂੰ ਦੁਜਿਆਂ ਵਿਚ ਵੰਡਦਾ ਹੈ ... ... ... 'ਦਰ ਖਿਆਲ ਮੇਰੇ ਮਨ ਨੂੰ ਬਹੁਤ ਸੰਤੋਖ ਦੇਂਦਾ ਹੈ ਕਿ ਇਕਸਾਹਿਤਕਾਰ ਸਾਰੀ ਦੁਨੀਆਂ ਦਾ ਪ੍ਰਤੀਨਿਧ ਹੈ ......" ਮਰ ਖਿਆਲ 'ਚ ਉਹਦੇ ਇਸੇ ਹਿੰਦਸ਼ਟੀ ਕੌਣ ਨੇ ਸਾਹਿਤਕਾਰਾਂ ਦੇ ਜ਼ੀਵਨ ਦਾ ਕਰਨ ਦੀ ਪਰੇਰਣਾ ਦਤੀ ਤੇ ਉਹਨੇ ਸਾਹਿਤਕਾਰਾਂ ਬਾਰੇ ਬਹੁਤ ਹੀ ਕੀਮਤ ਅਤੇ ੩੫