ਪੰਨਾ:Alochana Magazine May - June 1964.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਗੱਲ ਨਹੀਂ ਕਿ ਕਵੀ ਚੰਗਾ ਗੱਦ ਨਹੀਂ ਲਿਖ ਸਕਦੇ ! ਕਵੀ ਜੇ ਗੱਦ ਵਲ ਲਗ ਜਾਉਣ ਤਾਂ ਉਸ ਪਾਸੇ ਵੀ ਕਮਾਲ ਦੀ ਸਫਲਤਾ ਹਾਸਲ ਕਰ ਸਕਦੇ ਹਨ । ਪ੍ਰੋ: ਮੋਹਨ ਸਿੰਘ ਦਾ ਗਦ ਬੜਾ ਅਧੁਨਿਕ, ਉੱਤਮ ਤੇ ਸੁਲਝਿਆ ਹੋਇਆ ਹੈ । ਹਿੰਦੀ ਸਾਹਿਤ ਵਿਚ ਗੁਲਾਬ ਰਾਏ ਜਿਹੇ ਆਲੋਚਕ ਨੇ ਗੱਦ ਦੇ ਖੇਤਰ ਵਿਚ ਮਹਾਦੇਵੀ ਵਰਮਾ ਦੇ ਗੱਦ ਦਾ ਲੋਹਾ ਮੰਨਿਆ ਹੈ। ਅੰਗਰੇਜ਼ੀ ਸਾਹਿਤ ਵਿਚ T, S. Eliot ਕਵੀ ਹੋਣ ਦੇ ਨਾਲ ਨਾਲ ਇਕ ਅਤੀ ਉਤਮ ਗੰਦਕਾਰ ਤੇ ਆਲੋਚਕ ਵੀ ਸੀ । ਉਸ ਦੇ ਨਿਬੰਧਾਂ ਦਾ ਲੋਹਾ ਕੌਣ ਨਹੀਂ ਮੰਨਦਾ। ਨਿੱਕੇ ਨਿਬੰਧ ਵੀ ਦੋ ਤਰ੍ਹਾਂ ਦੇ ਹੋ ਸਕਦੇ ਹਨ--1. ਵਿਅੰਗਪੂਰਨ ਜਾਂ ਹਾਸਪੂਰਨ 2. ਸੰਵੇਦਨਸ਼ੀਲ 1 ਮਤਾ ਦੇ fਹ ਨਿਬੰਧ ਸੰਵੇਦਨਸ਼ੀਲ ਨਿਬੰਧ ਹਨ--ਉਹ ਇਕ ਤਰਾਂ ਦੇ ਗੱਦ ਵਿਚ ਉਲੀਕੇ ਹੋਏ ਗੀਤ ਹਨ । ਕਾਸ਼ ਕਿ ਅਜੇਹੇ ਹੋਰ ਨਿਬੰਧ ਲਿਖੇ ਜਾਣ ਪੰਜਾਬੀ ਵਿਚ । ਦਿਲ ਤੇ ਦਿਮਾਗ ਦਾ ਇਕ ਸੁਖਰ ਸਮਨਵੈ, ਤੁਹਾਨੂੰ ਇਨ੍ਹਾਂ ਨਿਬੰਧਾਂ ਵਿਚ ਮਿਲ ਜਾਵੇਗਾ । ਕਲਾਕਾਰ ਅਤੇ ਤੀਬਰਤਾ ਦੀ ਅੰਤਮ ਪੰਗਤੀ ਵਿਚ ਇਸ ਦਾ ਦਰਸ਼ਨ ਕੀਤਾ ਜਾ ਸਕਦਾ | • ਜਸ ਦੇ ਪੈਰ ਧਰਤੀ ਨਾਲੋਂ ਨਾਤਾ ਤੋੜ ਲੈਣ ਅਤੇ ਜਿਸ ਦੀ ਤੀਬਰਤਾ ਅਸਮਾਨ ਤੈਹਾਂ ਵਿਚ ਗੁਆਚ ਜਾਵੇ ਉਹ ਮਨੁਖ ਪਾਗਲ ਹੋ ਜਾਂਦਾ ਹੈ ਪਰ ਪਤਿੱਭਾਉਦੋਂ ਸਾਹਮਣੇ ਆਉਂਦੀ ਹੈ, ਜਦੋਂ ਮਨੁੱਖ ਦੇ ਪੈਰ ਧਰਤੀ ਉਤੇ ਹੋਣ ਅਤੇ ਉਸ ਦਾ ਸਿਰ ਤਾਰਿਆਂ ਨੂੰ ਛੋਂਹਦਾ ਹੋਵੇ ।” | ਨਾਰੀ-ਸੁਲਭ ਕੋਮਲਤਾ, ਸੰਵੇਦਨਸ਼ੀਲਤਾ, ਕਲਪਨਾਸ਼ੀਲਤਾ ਅਤੇ ਗੀਤਾਤਮਕਤਾ ਤਾਂ ਇਨ੍ਹਾਂ ਨਿਬੰਧਾਂ ਦਾ ਨਿੱਜੀ ਗੁਣ ਹੈ । ਇਕ ਥਾਂ ਅੰਮ੍ਰਿਤਾ ਲਿਖਦੀ ਹੈ :- | “ਕੀ ਦੀ ਜਵਾਨੀ, ਕੀ ਭਾਰੀ ਜਵਾਨੀ ਤੇ ਕੀ ਲfਹੁੰਦੀ ਜਵਾਨੀ ਉਮਰ ਦਾ ਹਰ ਮੌਸਮ ਪਿਆਰ ਦੀਆਂ ਦਹਿਲੀਜ਼ਾਂ ਉਤੇ ਸਿਰ ਝੁਕਾ ਕੇ ਮੁੜ ਜਾਂਦਾ ਹੈ ਪਰ ਪਿਆਰ ਦਾ ਅਸ਼ੋਕਾ ਚੇਤੀ ਸਾਰੀ ਉਮਰ ਖਿੜਿਆ ਰਹਿੰਦਾ ਹੈ । ਬਾਹਰਲੇ ਦੇਸ਼ਾਂ ਦੇ ਕਲਾਕਾਰਾਂ ਦੇ ਹਵਾਲੇ ਦੇ ਕੇ ਅੰਮ੍ਰਿਤਾ ਪ੍ਰੀਤਮ ਨੇ ਆਪ ਵੇਦਨਸ਼ੀਲ ਚਿੰਤਨ ਨੂੰ ਹੋਰ ਵੀ ਚੰਗੀ ਤਰ੍ਹਾਂ ਪ੍ਰਸਤੁਤ ਕੀਤਾ ਹੈ । - ਓ. ਪੀ. ਗੁਪਤਾ