ਪੰਨਾ:Alochana Magazine May - June 1964.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲਾਕਾਰ ਦੀ ਨਿੱਜੀ ਚੇਤਨਾ ਵੀ ਯੁਗ-ਚੇਤਨਾ ਵਿਚੋਂ ਹੀ ਅਵਤਰਿਤ ਹੁੰਦੀ ਹੈ । ਜਿਹੜੇ ਨਵੇਂ ਕਵੀ ਪਰੰਪਰਾ ਤੋਂ ਬਿਲਕੁਲ ਹੀ ਟੁੱਟ ਜਾਣਾ ਚਾਹੁੰਦੇ ਹਨ ਤੇ ਇਸ ਨੂੰ ਬਿਲਕੁਲ ਹੀ ਵਿਅਰਥ, ਗਲੀ-ਸੜੀ ਤੇ ਪਿਛਾਂਹ ਖਿਚੂ ਮੰਨਦੇ ਹਨ, ਉਹ ਕਦੇ ਵੀ ਮੌਲਿਕ ਕਲਾ ਦੀ ਪੱਧਰ ਉਤੇ ਨਹੀਂ ਪੁਜ ਸਕਦੇ । (੨) ਯਥਾਰਥਕਤਾ ਮੌਲਕਤਾ ਦਾ ਯਥਾਰਥਕਤਾਂ ਨਾਲ ਬਹੁਤ ਗਹਿਰਾ ਸੰਬੰਧ ਹੈ । ਇਹ ਯਥਾਰਥਕਤਾ ਹੀ ਮੌਲਿਕਤਾ ਨੂੰ ਠੋਸ ਬਣਾਉਂਦੀ ਹੈ-ਉਸ ਵਿਚ ਇਕ ਨਵਾਂ ਓਜ ਤੇ ਸ਼ਕਤੀ ਭਰਦੀ ਹੈ ਉਸ ਨੂੰ ਆਪਣੇ ਪੈਰਾਂ ਤੇ ਖੜਾ ਕਰਦੀ ਹੈ ਤੇ ਵਿਅਕਤੀ ਨੂੰ ਵਧੇਰੇ ਤੋਂ ਵਧੇਰਾ ਸਮਾਜ ਕੋਲ ਲੈ ਜਾਂਦੀ ਹੈ । ਸਹੀ ਮੌਲਿਕਤਾ ਉਹ ਹੀ ਹੁੰਦੀ ਹੈ ਜਿਹੜੇ ਵਿਅਕਤੀ ਦੇ ਅਨੁਰੰਜਨ ਕਰਦੀ ਹੋਈ ਸਮਾਜ ਦਾ ਹਿਤ ਸਾਧੇ ! ਮੌਲਿਕਤਾ ਵਾਸਤਵ ਵਿਚ ਵਿਅਕਤੀ ਤੇ ਸਮਾਜ ਦਾ ਮਲਣ ਹੈ ਇਕ ਨਵੇਂ ਪੱਧਰ ਉਤੇ । ਕਹਿਣ ਦਾ ਅਰਥ ਇਹ ਹੈ ਕਿ ਹਰ ਮੌਲਿਕ ਕਲਪਨਾ ਦਾ ਯਥਾਰਥਕ ਹੋਣਾ ਜ਼ਰੂਰੀ ਹੈ । (੩) ਸਾਮਾਜਿਕਤਾ:- ਜਿਹੜੀ ਮੌਲਿਕਤਾ ਕਲਾਕਾਰ ਦੀ ਤੰਗ ਸਿਧੀ ਵਿਚ ਸਿਮਟ ਕੇ ਹੀ ਰਹ ਜਾਵੇ ਤੇ ਵਿਸ਼ਵ-ਪੱਧਰ ਤੇ ਨਾ ਫੈਲੇ ਜਾਂ ਪਣਪ ਉਹ ਕਦੇ ਵੀ ਸਹੀ ਅਰਥ ਵਿਦ ਮੌਲਿਕ ਨਹੀਂ ਹੋ ਸਕਦੇ ! ਸ਼ਸਥ ਮੌਲਿਕਤਾ ਵਿਚ ਸਮਾਜਕਤਾ ਦਾ ਪੁਟ ਹੋਣਾ ਬਹੁਤ ਜ਼ਰੂਰੀ ਹੈ । ਜਾਂ ਦੂਜੇ ਸ਼ਬਦਾਂ ਵਿਚ ਸਥ ਮੌਲਿਕਤਾ ਦਾ ਸਮਾਜਕੇ ਹੋਣਾ ਜ਼ਰੂਰੀ ਹੈ । ਜਦ ਮੌਲਿਕਤਾ ਕਲਾਕਾਰ ਦੀ ‘ਮੈਂ ਦੀ ਉਪਜ ਬਣ ਕੇ ਹੀ ਰਹਿ ਜਾਵੇ, ਇਹ ਅਧਿਕਤਰ ਅਸਪਸ਼ਟ ਤੇ ਅਤੀ ਦੁਖਦਾਇਕ ਸਾਬਤ ਹੁੰਦੀ ਹੈ । ਮੌਲਿਕਤਾ ਆਪਣੇ ਵਿਸ਼ੇਸ਼ ਸੁਭਾਅ ਵਿਚ ਵਿਸ਼ਾਲ, ਸੁਤੰਤਰ ਤੇ ਸੀਮਾਹੀਨ ਹੈ । ਇਸ ਦੀ ਕੋਈ ਹਦਬੰਦੀ ਨਹੀਂ । ਸਹੀ ਮੌਲਿਕਤਾ ਕਦੇ ਵੀ ਇਕ ਮਨਖ ਦੇ ਅਹਮ ਨੂੰ ਆਪਣਾ ਕੇਂਦਰ ਨਹੀਂ ਬਣਾਉਂਦੀ । ਇਹ ਵਿਅਕਤੀ ਦੇ ਕੇਂਦਰ ਵਿਚੋਂ ਨਿਕਲ ਕੇ ਵਿਸ਼ਵ ਦੇ ਕੇ ਦਰ ਤਕ ਪੁਜਣ ਦੀ ਕੋਸ਼ਿਸ਼ ਕਰਦੀ ਹੈ । (੪) ਰੌਚਿਕਤਾ ਮੌਲਿਕਤਾ ਰੌਚਕ ਵੀ ਹੋਣੀ ਚਾਹੀਦੀ ਹੈ । ਜਿਹੜੀ ਸਾਹਿਤਿਕ ਰਚਨਾ ਰੌਚਿਕ ਹੀ ਨਹੀਂ ਬਣਦੀ ਜਾਂ ਲਗਦੀ, ਉਸ ਦੇ ਮੌਲਿਕ ਹੋਣ ਦੀ ਕਲਪਨਾ ਕਰਨਾ ਬੜਾ ਮੁਸ਼ਕਲ ਹੈ । ਹਰ ਮੌਲਕ ਰਚਨਾ ਵਿਚ ਇਕ ਸਿਰਜਨਾਤਮਕ ਸ਼ਕਤੀ ਰਹਿੰਦੀ ਹੈ ਜਿਹੜੀ ਨਾ ਕੇਵਲ ਦਲ ਨੂੰ ਸੁੰਦਰ ਬਣਾਉਂਦੀ ਹੈ, ਸਗੋਂ ਰੋਚਿਕ ਵੀ ਬਣਾਉਂਦੀ ਹੈ । ਰੌਚਿਕ ਹੋਣ ਤੋਂ ਪਹਿਲਾਂ ਰਚਨਾ ਸਪਸ਼ਟ ਵੀ ਹੋਣੀ ਚਾਹੀਦੀ ਹੈ । ਸਪਸ਼ਟ ਹੋਣ ਦਾ ਮਤਲਬ ਇਹ ਵੀ ਨਹੀਂ ਕਿ ਇਹ ਇੰਨੀ ਹੀ ਸਰਲ ਹੋਵੇ ਜਿਵੇਂ ਦੂਜੀ ਦਾ ਕਾਇਦਾ | ਮਤਲਬ ਵਾਸਤਵ ਵਿਚ ਇਹ ਹੈ ਕਿ ਚਾਰ ਪੰਜ ਯਤਨਾਂ ਦੇ ਬਾਅਦ ਇਸ ਦਾ ਕੁਝ ਨਾ ਕੁਝ ਅਰਥ ਪਤਾ ਚਲ