ਪੰਨਾ:Alochana Magazine May - June 1964.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਿਲਵਾੜਾ ਬਣ ਕੇ ਹੀ ਰਹਿ ਜਾਂਦੀ ਹੈ ਤੇ ਇਕ ਦਮ ਨਿੰਦਣਯੋਗ ਹੈ । | ਕਵਿਤਾ ਦੇ ਖੇਤਰ ਵਿਚ ਮੌਲਿਕਤਾ ਦਾ ਜ਼ਿਕਰ ਛਿੜਦੇ ਹੀ ਮੇਰੇ ਸਾਹਮਣੇ ਕੁਝ ਜਗਤ ਪ੍ਰਸਿੱਧ ਕਵੀਆਂ ਦੇ ਨਾਂ ਆ ਜਾਂਦੇ ਹਨ । ਉਹ ਹਨ ਟੀ. ਐਸ. ਈਲਿਅਟ (T. S. Eliot), ਵਾਲਟ ਵਿਟਮੈਨ (Walt Whitman of America) ਹਿੰਦੀ ਦਾ ‘ਨਿਰਾਲਾ' ਤੇ ਪੰਜਾਬੀ ਕਵੀ ਪ੍ਰੋ: ਪੂਰਨ ਸਿੰਘ | ਮੌਲਿਕਤਾ ਦੀ ਇਕ ਵੱਡੀ ਵਿਸ਼ੇਸ਼ਤਾ ਇਹ ਵੀ ਹੈ fਕੇ ਇਹ ਅਨੁਕਰਨਯੋਗ (imitiable) ਨਹੀਂ ਹੁੰਦੀ । ; ਪੂਰਨ ਸਿੰਘ ਦੀ ਮੌਲਿਕ ਕਵਿਤਾ ਵੀ ਉੱਨੀ ਹੀ ਲਾਸਾਨੀ ਹੈ ਜਿੰਨਾ ਕਿ ਨਿਰਾਲਾ ਦਾ ਟਬੜ ਛੰਦ । ਇਹ ਦੋਵੇਂ ਕਵੀ ਇਕ ਉਚੀ ਮੌਲਿਕ ਪ੍ਰਤਿਭਾ ਦੇ ਸਵਾਮੀ ਸ਼ਨ। ਦੋਹਾਂ ਨੇ ਆਪਣੇ ਕਾਵਿ-ਰੂ ਖੁਦ ਘੜੇ । ਦੋਹਾਂ ਦਾ ਰੱਜ ਕੇ ਵਿਰੋਧ ਹੋਇਆ । ਆਲੋਚਕ ਦੋਹਾਂ ਦੀ ਮੌਲਿਕਤਾ ਦਾ ਅੱਜ ਲੋਹਾ ਮੰਨਦੇ ਹਨ । ਜਿਹੜਾ ਕਵੀ ਜਾਂ ਸਾਹਿਤਕਾਰ ਸਹੀ ਰੂਪ ਵਿਚ ਮੌਲਿਕ ਹੁੰਦਾ ਹੈ, ਉਹ ਅਵੱਸ਼ ਯੁਗ ਨਿਰਮਾਤਾ ਬਣ ਜਾਂਦਾ ਹੈ । ਨਿਰਾਲਾ ਵੀ ਸਹੀ ਰੂਪ ਵਿਚ ਯੁਗ-ਨਿਰਮਾਤਾ ਹੈ । ਇਹ ਠੀਕ ਹੈ ਕਿ ਨਿਰਲਾ ਦੇ ਯੁਗ ਨੇ ਉਸ ਦੀ ਮੌਲਿਕਤਾ ਸਮਝਣ ਵਿਚ ਬਹੁਤ ਚਿਰ ਲਾ ਦਿਤਾ ਤੇ ਇਸ ਮੌਲਿਕਤਾ ਦੀ ਕੋਈ ਵੱਡੀ ਦਾਦ ਨਹੀਂ ਦਿਤੀ । ਪਰ ਨਾਲ ਨਾਲ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮੌਲਿਕਤਾ ਆਪਣੀ ਦਾਦ ਖੁਦ ਹੈ ਜਿਵੇਂ ਕਿ ਅੰਗਰੇਜ਼ੀ ਵਿਚ ਕਿਹਾ ਜਾਂਦਾ ਹੈ-- (Virtue is its own reward.” ਮੌਲਿਕਤਾ ਪਹਲਾ ਪਹਲ ਅਵੱਖ ਕਠਿਨ ਤ ਅਸਪਸ਼ਟ ਭਾਸਦੀ ਹੈ, ਪਰ ਕੁਝ ਦੇਰ ਬਾਅਦ ਇਸ ਦੀ ਇਕ ਪਰਪ ਜਿਹੀ ਚਲ ਪੈਂਦੀ ਹੈ । T. S. Eliot ਨੂੰ ਵੀ ਯਗ ਦਾ ਨਿਰਮਾਤਾ ਮੰਨਿਆ ਜਾਂਦਾ ਹੈ ਤੇ ਉਸ ਦੀ ਕਵਿਤਾ ਨੂੰ ਯੁਗ-ਪਰਿਵਰਤਕ ਕਿਹਾ ਸiਹਾ ਹੈ । ਉਸ ਦੀ ਲਮੇਰੀ ਕਵਿਤਾ ‘The Waste Land' ਬਹੁਤ ਥਾਵਾਂ ਤੇ ਅਸਪਸ਼ਟ ਤੇ ਕਠਿਨ ਹੈ । David Daiches ਈਲਿਅਟ ਨੂੰ ਕੇਵਲ ਦੂਜੇ ਦਰਜੇ ਦੇ ਕਵੀਆਂ ਦਾ ਮੋਢੀ ਮੰਨਦਾ ਹੈ । ਉਸ ਦੇ ਖਿਆਲ ਅਨੁਸਾਰ ਉਸ ਵਿਚ ਹਮਦਰਦੀ ਦੀ ਕਮੀ ਹੈ ।