ਪੰਨਾ:Alochana Magazine May - June 1964.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ. ਗੁਰਚਰਨ ਸਿੰਘ ਪ੍ਰਯੋਗਵਾਦੀ ਤੋਂ ਪ੍ਰਯੋਗਸ਼ੀਲ | ਕੁਝ ਚਿਰ ਨਵੇਂ ਅੰਦੋਲਨਕਾਰਾਂ ਨੇ ‘ਯੋਗਵਾਦ ਦੀ ਰੱਜ ਕੇ ਦੁਰਵਰਤੋਂ ਕੀਤੀ ਪਰ ਛੇਤੀ ਹੀ ਉਹਨਾਂ ਦਾ ਇਹ ਭੁਲੇਖਾ ਦੂਰ ਹੋ ਰਇਆ ਕਿ ਜਿਸ ਗਲ ਨੂੰ ਇਹਨਾਂ ਨੇ ਪ੍ਰਯੋਗਵਾਦ ਦਾ ਨਾਂ ਦਿੱਤਾ ਹੈ, ਉਸ ਨੂੰ ਵਾਦ ਕਹਿਣ ਤੇ ਉਸ ਦਾ, ਵਾਦ ਵਜੋਂ, ਪਰਚਾਰ ਕਰਨਾ ਹਿਮਾਲੀਆ ਪਰਬਤ ਸਮਾਨ ਭਲੇਖਾ ਤੇ ਗਲਤੀ ਹੈ । ਪ੍ਰਯੋਗ ਕਰਨਾ ਤੇ ਨਿਰੰਤਰ ਪ੍ਰਯੋਗ ਕਰਦੇ ਰਹਣਾ ਤੇ ਪ੍ਰਯੋਗ ਨੂੰ ਪਰੰਪਰਾ ਵਿਚ ਬਦਲ ਜਾਣ ਤੋਂ ਰੋਕਦੇ ਰਹਣਾ ਪ੍ਰਯੋਗਵਾਦ ਹੋ ਸਕਦਾ ਹੈ ਜੋ ਇਕ ਭ੍ਰਸ਼ਟ ਰੂਚੀ ਹੀ ਹੋ ਸਕਦੀ ਹੈ । ਇਹ ਮੰਨ ਲਇਆ ਗਇਆ ਕਿ ਯੋਗ ਦਾ ਕੋਈ ਵਾਦ ਨਹੀਂ ਹੋਣਾ ਚਾਹੀਦਾ। ਇਹ ਨਹੀਂ ਕਿ ਅਜਿਹਾ ਵਾਦ ਹੋ ਨਹੀਂ ਸਕਦਾ, ਕਿਉਂ ਜੋ ਯੋਗ ਦੇ ਵਿਸਵਾਸੀ ਜੇ ਹੋਰ ਕੁਝ ਨਹੀਂ ਤਾਂ ਪ੍ਰਯੋਗ ਦੀ ਖਾਤਰ ਇਸ ਨੂੰ ਹੋਂਦ ਕਰ ਸਕਦੇ ਹਨ ਤੇ ਉਹਨਾਂ ਨੇ ਅਜੇਹਾ ਕੀਤਾ ਵੀ ਪਰ ਜਦ ਉਹਨਾਂ ਦੇ ਇਸ ਪ੍ਰਯੋਗਵਾਦ ਦੀ ਕਰੜੀ ਪੁਣ ਛਾਣ ਹੋਈ ਤੇ ਛੇਤੀ ਹੀ ਉਹਨਾਂ ਨੂੰ ਨਵੇਂ ਨਮ ਕਰਨ ਦੀ ਲੋੜ ਪਈ ਤੇ ਪ੍ਰਯੋਗਵਾਦ ਨੂੰ ਤਿਆਗ ਕੇ ਪਰਯੋਗਸ਼ੀਲ ਨੂੰ ਹੁਣ ਕੀਤਾ ਗਇਆ। ਪ੍ਰਯੋਗਵਾਦੀ ਤੋਂ ਪ੍ਰਯੋਗਸ਼ੀਲ ਤਕ ਪਹੁੰਚ ਸਹੀ ਪਾਸੇ ਵਲ ਨੂੰ ਮਹੱਤਵ ਪੂਰਨ ਰਚਨਾ ਸੀ, ਜਿਸ ਵਿਚ ਪਰਯੋਗਵਾਦੀਆਂ ਨੇ ਜਿਹਨਾਂ ਨੂੰ ਹੁਣ ਪ੍ਰਯੋਗਸ਼ੀਲਤਾ-ਵਾਦੀ ਕਹਣਾ ਵਧੇਰੇ ਢੁਕਵਾਂ ਰਹੇਗਾ ਆਪਣੇ ਬੁਨਿਆਦੀ ਭੁਲੇਖੇ ਨੂੰ ਪਛਾਣਿਆ ਤੇ ਯਥਾਰਥ ਵਲ ਮਹੱਤਵਪੂਰਨ ਕਦਮ ਪੁਟਿਆ । ਗਲਤੀ ਦੀ ਇਸ ਸਵੀਕੁਤੀ ਤੋਂ ਤਕੜੀ ਆਸ ਹੋ ਗਈ ਹੈ ਕਿ ਬਾਹਰੀ ਅਲੋਚਨਾ ਅਤੇ ਅੰਤਕ ਸਵੈ-ਅਲੋਚਨਾ ਦੁਆਰਾ ਹੋਰ ਭੁਲੇਖੇ ਵੀ ਦਰ ਹੋਣਗੇ ਅਤੇ ਖੰਟ ਦਾ ਤਿਆਗ ਤੇ ਖਰੇ ਦੇ ਗ੍ਰਹਣ ਰਾਹੀ ਸਿਧਾਂਤ ਦਾ ਸਹੀ ਰੂਪ ਨਿਰਮਿਤ ਤੇ ਪ੍ਰਵਾਨ ਹੋ ਕੇ ਰਹੇਗਾ | ਪਰਯੋਗਸ਼ੀਲਤਾ ਵਾਦ ਨਹੀਂ । ਇਹ ਖੁਸ਼ੀ ਦੀ ਗਲ ਹੈ ਕਿ ਰਵਿੰਦਰ ਰਵੀ ਨੇ ਆਪਣੀ ਸਜਰੀ ਪ੍ਰਕਾਸ਼ਨ ਪ੍ਰਯੋਗਸ਼ੀਲ ਕਾਵਿ-ਦਰਪਣ' ਦੀ ਭੂਮਿਕਾ ਵਿਚ ਇਸ ਤੱਥ ਨੂੰ ਬੜੀ ਸਪਸ਼ਟ ਭਾਂਤ ਉਪਸਥਿਤ ਸ਼ੀਤਾ ਹੈ ਕਿ ਪ੍ਰਯੋਗਸ਼ੀਲਤਾ ਕੋਈ ਵਾਦ ਨਹੀਂ, ਉਸ ਦੇ ਆਪਣੇ ਸ਼ਬਦਾਂ ਵਿਚ : ੧੦ .