ਪੰਨਾ:Alochana Magazine May - June 1964.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਯੋਗਸ਼ੀਲਤਾ ਕਿਉਂਕਿ ਕੋਈ ‘ਵਾਦ’ ਜਾਂ ਦਰਸ਼ਣ ਨਹੀਂ ਸਗੋਂ ਇਕ ਨਿਰੰਤਰ ਕਰਮਸ਼ੀਲਤਾ ਹੈ ਜੋ ਜੀਵਨ ਤੇ ਸਾਹਿਤ ਦੇ ਆਦਿ-ਜੁਗਾਦੀ ਪਰਵਾਰਾਂ ਨੂੰ ਆਪਣੀ ਇਤਿਹਾਸਕ ਮਰਯ ਦਾ ਦੁਆਰਾ ਸਮੇਂ ਸਮੇਂ ਨਵੀਆਂ ਕੀਮਤਾਂ ਨਵੇਂ ਦਿਸ਼ ਦ੍ਰਿਸ਼ਟੀਕੋਣ ਅਤੇ ਨਵੇਂ ਰੂਪ ਪਰਦਾਨ ਕਰਦੀ ਰਹਿੰਦੀ ਹੈ । ਪ੍ਰਯੋਗਸ਼ੀਲਤਾ, ਨਿਰੰਤਰ ਕਰਮਸ਼ੀਲਤਾ ਹੈ, ਇਹ ਕਈ ਵਾਦ ਨਹੀਂ । ਇਸ ਨਵੇਂ ਸ਼ਾਹਿਤਕ ਅੰਦੋਲਨ ਦੇ ਸਬੰਧ ਵਿਚ ਜੋ ਵਿਚਾਰ ਵਟਾਂਦਰਾ ਹੋਇਆ ਹੈ, ਉਸ ਦਾ ਇਕ ਨਿੱਗਰ ਸਿੱਟਾ ਉਪਰੋਕਤ ਸਹਮਤੀ ਹੈ ਕਿ ਪਰਯੋਗਵਾਦ ਜਾਂ ਪ੍ਰਯੋਗਸ਼ੀਲਤਾ ਨਵੇਂ ਨਾਂ ਅਨਸਾਰ ) ਕਈ ਵਾਦ ਜਾਂ ਦਰਸ਼ਨ ਨਹੀਂ। ਇਹ ਤਾਂ ਕੇਵਲ ਨਿਰਮਾਣ ਦੀ ਕਾਰਜਵਿਧੀ ਬਾਰੇ ਨਵੀਨਤਾ ਤੇ ਦਿੱਤਾ ਜਾਣ ਵਾਲਾ ਬਲ ਹੈ, ਇਸ ਤੋਂ ਵਧ ਕੁਝ ਨਹੀਂ । ਪਯੋਗ ਦੀ ਉਪਯੋਗਤਾ : ਤੇ ਇਸ ਤੋਂ ਵਧ ਪ੍ਰਯੋਂ ਗਸ਼ੀਲਤਾ ਦੀ ਸਾਰੀ ਸਮੱਸਿਆ ਤੇ ਬਲ ਦੇਣ ਦੀ ਵੀ ਲੋੜ ਨਹੀਂ। ਨਵੇਂ ਤਜਰਬੇ ਅਭਿਵਿਅਕਤੀ ਵਿਚ ਜਾਂ ਵਸਤੂ ਦੇ ਤਿਆਗ ਹੁਣ ਵਿਚ ਤੇ ਵਸਤੂ ਦੀ ਲੋੜ ਅਨੁਸਾਰ ਰੂਪ-ਬੰਧਾਨ ਵਿਚ ਕਰਨੇ ਚਾਹੀਦੇ ਹਨ ਮੂਲੋਂ ਪਰੰਪਰਾ ਬੱਧ ਹੋਣਾ ਕਲਾਹੀਣਤਾ ਦੇ ਨਾਲ ਨਾਲ ਵਸਤੂ-ਹੀਣਤਾ ਹੋ ਜਾਂਦਾ ਹੈ ਜਾਂ ਹੋ ਸਕਦਾ ਹੈ । ਪਯੋਗ ਦੀ ਪਰੀਭਾਸ਼ਾ : ਜਦ ਪc ਯੋਗ ਦੇ ਕਿਰਦਾਰ ਬਾਰੇ ਭਰਮ ਦੂਰ ਹੋ ਚੁਕਾ ਹੈ ਤਾਂ ਪ੍ਰਯੋਗ ਦੀ ਉਚੇਚੀ ਪਰੀਭਾਸਾ ਦੀ ਕੋਈ ਖਾਸ ਲੋੜ ਨਹੀਂ ਰਹਿ ਜਾਂਦੀ, ਕਿਉਂਕਿ ਇਹ ਅਜ ਕਲ ਦੀ ਕੁਝ ਵਧੇਰੇ ਹੀ ਰੂੜ-ਪ੍ਰਯੋਗਵਾਦੀ ਕਵਿਤਾ ਵਾਂਗ ਅਸਪਸ਼ਟ-ਅਰਥੀ ਪਦ ਨਹੀਂ ਹੈ । ਪਰ ਸੰਗਤਕ ਸ਼ਬਦ “ਪਰਯੋਗਸ਼ੀਲ’ ਦੇ ਸਬੰਧ ਵਿਚ ਜਿਸ ਅਰਥ-ਵਿਸ਼ੇਸ਼ ਵਿਚ ਇਸ ਦੀ ਵਰਤੋਂ ਹੋਈ ਹੈ ਉਸ ਤੇ ਵਿਚਾਰ ਕਰਨਾ ਗੁਣਕਾਰੀ ਹੋ ਸਕਦਾ ਹੈ । ਜਸਬੀਰ ਸਿੰਘ ਆਹਲੂਵਾਲੀਆ ਨੇ ਨਿਮਨ-ਲਿਖਤ ਪਰੀਭਾਸ਼ਾ ਦਿੱਤੀ ਹੈ । (ਅਨਭਵ ਦੇ ਸਭਾ ਤੇ ਸੀਮਾ ਵਿਚ ਮੌਲਿਕ ਪਰੀਵਰਤਣ ਆ ਜਾਣ ਨਾਲ ਇਕ ਨਵੇਂ ਪਰੰਪਰਾ ਗਠਜੋੜ (tradition contract) ਦੀਆਂ ਸੰਭਾਵਨਾਵਾਂ ਢੰਡਣ ਦੇ ਪਰਯਾਸ ਦਾ ਨਾਂ “ਪਰਯੋਗ ਹੈ । | ਏਥੇ ਪਰੰਪਰਾ ਨੂੰ ਜੋ ਨਿਰਸੰਦੇਹ ਸਾਹਿਤਕ ਪਰੰਪਰਾ ਹੈ, ਪਰਭਾਸ਼ਿਤ ਨਹੀਂ ਕੀਤਾ ਗਿਆ ਜੋ ਉਪਰੋਕਤ ਪਰੀਭਾਸ਼ਾ ਦੀ ਘਾਟ ਹੈ । ਇਹ ਪਰੰਪਰਾ ਸਾਹਿਤ ਰੂਪ ਤੇ ਭਾਸ਼ਾ ਦੀਆਂ ਸੰਭਾਵਨਾਵਾਂ ਸਬੰਧੀ ਸਮਝੀ ਜਾਣੀ ਚਾਹੀਦੀ ਹੈ । ਕਵਿ-ਖੇਤਰ ਵਿਚ ਪ੍ਰਯੋਗ ਦਾ ਅਰਥ ਕੁਝ ਇਸ ਤਰ੍ਹਾਂ ਬਣਦਾ ਹੈ--ਵੇਂ ਬਦਲੇ ਹਾਲਾਤ ਦੇ ਪ੍ਰਭਾਵ ਹੇਠ ਬਦਲੇ ਅਨੁਭਵ ਦੀ ਟਰਾਰੀ ਲੋੜ ਅਨੁਸਾਰ ਸਾਹਿੱਤ ਦੇ ਨਵੇਂ ਰੂਪਾਂ ਤੇ ਭਾਸ਼ਾ ਦੀ ਸਮਰਥਾ ਦੀਆਂ ਨਵੀਆਂ ਸੰਭਾਵਨਾਵਾਂ ਦੀ ਭਾਲ ਕਰਨੀ । ਉਪਰੋਕਤ ਪਰਿਭਾਸ਼ਾ ਨਾਲ ਮੈਂ ਸਹਿਮਤ ਹਾਂ ਤੇ ਚਾਹੁੰਦਾ ਹਾਂ ਕਿ ਜੇ ਸਾਡੇ ਪ੍ਰਯੋਗਸ਼ੀਲਤਾ ਵਾਦੀ ਦੋਸਤ ‘ਪ੍ਰਯੋਗ' ਦੀ ਉਪਰੋਕਤ ਪਰੀਭਾਸ਼ਾ ਦੀਆਂ ਹੱਦਾਂ ਦੇ ਅੰਦਰ