ਪੰਨਾ:Alochana Magazine May - June 1964.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਦੇ ਯੋਗ ਨੂੰ ਵਿਚਾਰਨ । ਜਿਸ ਵਿਚ ਪ੍ਰਯੋਗ ਹੈ ਉਹ ਕਵਿਤਾ ਪ੍ਰਯੋਗਸ਼ੀਲ ਹੋਈ । ਨਵੇਂ ਪਰਯੋਗ ਦੀ ਲੋੜ ਨਵੇਂ ਹਾਲਾਤ ਦਾ ਤਕਾਜ਼ਾ ਪੂਰਾ ਕਰਨ ਦੀ ਲੋੜ ਹੀ ਹੋ ਸਕਦੀ ਹੈ । ਜਦ ਪੁਰਾਣੇ ਢੰਗ ਤਰੀਕੇ, ਭਾਸ਼ਾ ਤੇ ਛੰਦ ਆਦਿ ਦੀ ਵਰਤੋਂ ਨਾਲ ਨਵੇਂ ਅਨੁਭਵ ਦਾ ਪ੍ਰਗਟਉ ਊਣਾ ਰਹ ਜਾਏ ਤਾਂ ਜਿਸ ਹਦ ਤਕ ਇਸ ਊਣ ਦੀ ਪੂਰਤੀ ਦੀ ਲੋੜ ਹੈ, ਉਸ ਤੇ ਕੇਵਲ ਉਸੇ ਹਦ ਤਕ ਨਵੇਂ ਪ੍ਰਯੋਗ ਕੀਤੇ ਜਾਣੇ ਜ਼ਰੂਰੀ ਹਨ । ਜੇ ਉਪਰੋਕਤ ਤਕਾਜ਼ਾ ਨਾ ਹੋਵੇ ਤਾਂ ਕੇਵਲ ਨਵਾਂਪਨ ਦੀ ਖਾਤਰ ਅਜੇਹਾ ਕੁਝ ਕਰਨ ਦੀ ਲੋੜ ਨਹੀਂ, ਉਹ ਬਣਾਉਟੀ ਗਲ ਹੋਵੇਗੀ ਤੇ ਇਸ ਬਨਾਉਟੀਪਣ ਤੋਂ ਸਾਨੂੰ ਸਖ਼ਤੀ ਨਾਲ ਬਚਣ ਦੀ ਤੇ ਪਰਹੇਜ਼ ਕਰਨ ਦੀ ਲੋੜ ਹੈ । ਖਰਾ ਤੇ ਖੋਟਾ ਪਰਯੋਗ : ਤੇ ਮੈਨੂੰ ਖੁਸ਼ੀ ਹੋਈ ਹੈ ਕਿ ਸਹੀ ਅਤੇ ਗਲਤ ਪਰਯੋਗਾਂ ਵਿਚ ਤਮੀਜ਼ ਕਰਨ ਦੀ ਲੋੜ ਨੂੰ ਪਰਯੋਗਸ਼ੀਲਤਾਵਾਦੀ ਚਿੰਤਕਾਂ ਨੇ ਵੀ ਸਵੀਕਾਰ ਕੀਤਾ ਹੈ । ਉਹ ਕਹਿੰਦੇ ਹਨ ਕਿ ਗਲਤ ਕਿਸਮ ਦੇ ਸਤਈ ਪਰਯੋਗ ਵੀ ਆਰੰਭ ਹੋ ਜਾਂਦੇ ਹਨ ਜਿਹਨਾਂ ਦਾ ਆਧਾਰ ਸਾਹਿਤਕ ਸ਼ਾਨਬਾਜ਼ੀ ਅਤੇ ਓਪਰੀ ਅਨੁਭੂਤੀ ਹੁੰਦੀ ਹੈ । ਰੋਗ ਅੰਤਰਮੁਖਤਾ ਦੀ ਵੀ ਨਿਖੇਧੀ ਕੀਤੀ ਗਈ ਹੈ ਤੇ ਉਸ ਤੇ ਅਧਾਰਿਤ ਪਰਯੋਗ ਵੀ ਨਿੰਦਨੀ ਠਹਿਰਾਏ ਗਏ ਹਨ । ਜਿਥੋਂ ਤਕ ਬੁਨਿਆਦੀ ਅਸੂਲ ਦਾ ਸਵਾਲ ਹੈ ਮੱਤ-ਭੇਦਾਂ ਦੀ ਖਲੀਜ ਮਿਟਦੀ ਜਾਪਦੀ ਹੈ, ਵਿਸਤਿਤ ਵਿਆਖਿਆ ਤੇ ਲਗੂ ਕਰਨ ਵਿਚ ਜੋ ਵਿਚਾਰ ਅੰਤਰ ਹਨ ਉਹਨਾਂ ਨੂੰ ਮੈਂ ਬੁਨਿਆਦੀ ਮਹੱਤਤਾ ਨਹੀਂ ਦਿੰਦਾ ਪਰ ਇਹਨਾਂ ਸਬੰਧੀ ਕੁਝ ਵਿਆਖਿਆਤਮਕ ਚਰਚਾ ਮੁਆਮਲੇ ਨੂੰ ਹੋਰ ਸਾਫ ਕਰਨ ਵਿਚ ਸਹਾਈ ਹੋ ਸਕੇਗੀ । ਇਹ ਮੰਨ ਲਇਆ ਗਇਆ ਹੈ ਕਿ ਪ੍ਰਯੋਗਸ਼ੀਲਤਾ ਵਾਦ ਗਲਤ ਹੈ । ਇਹ ਨਿਰੰਤਰ ਕਰਮਸ਼ੀਲਤਾ ਹੈ । ਬਦਲੇ ਅਨੁਭਵ ਦੀ ਅਭਿਵਿਅਕਤੀ ਲਈ ਗਲ ਕਹਣ ਦੇ ਢੰਗ ਤਰੀਕ ਬਦਲਨੇ ਚਾਹੀਦੇ ਹਨ ਤੇ ਇਸ ਦੇ ਨਾਲ ਹੀ ਕਹਣ-ਗੋਚਰੀ ਗੱਲ ਨਰੋਈ ਹੋਵੇ, ਰੋਗੀ ਜਾਂ ਉਲਾਰੂ ਜਾ ਢਾਊ ਨਾ ਹੋਵੇ । ਅਗਲੀ ਗਲ ਹੈ ਪਰਯੋਗਸ਼ੀਲਡਾ ਤੇ ਅਗਰਮਤਾ ਦੀ । ਅਗਰਗਾਮਤਾ ਤੇ ਪਰਯੋਗ : ਪਹਲੋਂ ਇਹ ਕਿਹਾ ਜਾਂਦਾ ਰਹਿਆ ਹੈ ਕਾਫੀ ਢੋਲ ਢਮੱਕੇ ਨਾਲ ਕਿ ਅਗਾਂਹ ਵਧੂ ਤਹਿਰੀਕ ਮਰ ਗਈ ਤਾਂ ਖੱਪਾ ਪੂਰਨ ਲਈ ਨਵਾਂ ਪਰਯੋਗਵਾਦੀ ਤਹਿਰੀਕ ਹੋਂਦ ਵਿਚ ਲਿਆਂਦੀ ਗਈ । ਅਗਲੀ ਪੁਜ਼ੀਸ਼ਨ ਇਹ ਲਈ ਹੈ fਕ ਪਰਯੋਗਸ਼ੀਲਤਾ ਦਾ ਸਿਧਾਂਤ ਮਾਰਕਸੰਵਾਦ ਹੈ ਤੇ ਪ੍ਰਯੋਗਸ਼ੀਲਤਾਵਾਦ ਅਗਰ ਸ਼ਾਹਿਤਕ ਤਹਿਕ ਦੇ ਘੇਰੇ ਵਿਚ ਇਸੇ ਤਹਿਰੀਕ ਦੀ ਯਗਾਨਕੁਲ ਕਰਵਟ ਹੈ । ਪਰ 1 ਦਵੰਦ ਰਹਿਤ ਨਹੀਂ ਸੀ। ਇਸ ਦਵੰਦ ਵਲ ਮੈਂ ਆਪਣੇ ਲੇਖਾਂ ਵਿਚ ਧਿਆਨ ਦਵਾ ਦਾ ਪਰਿਮ ਕੀਤਾ ਤੇ ਇਕ ਵਾਰ ਫੇਰ ਮੈਂ ਇਹ ਗਲ ਵਧਦੀ ਮਾਨਸਿਕ ਸੰਤੁਸ਼ਟਤਾ ? ਅਖਣ ਦੀ ਖੁਸ਼ੀ ਲੈ ਰਹਿਆ ਹਾਂ ਕਿ ਰਵੀ ਨੇ “ਪਰਯੋਗਸ਼ੀਲਤਾ’ ਬਾਰੇ ਆਪਣ ਵਿਚ ਉਪਰੋਕਤ ਦਵੰਦ ਨੂੰ ਦੂਰ ਕਰਕੇ ਗਲ ਬੜੀ ਸਪਸ਼ਟ ਕਰ ਦਿਤੀ ਹੈ ਅਤੇ ਮਾਂ ਵਿਚਾਰ ਨਾਲ ਸਾਂਝ ਨੂੰ ਇਹਨਾਂ ਸ਼ਬਦਾਂ ਵਿਚ ਪਰਸਾਰਿਤ ਕੀਤਾ ਹੈ : ' ਗਏ gi ੧੨