ਪੰਨਾ:Alochana Magazine May 1958.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਹੀ ਪੰਜਾਬੀ ਕਵਿਤਾ ਦੇ ਖ਼ਜ਼ਾਨੇ ਨੂੰ ਵਧਾਇਆ। ਆਧੁਨਿਕ ਪੰਜਾਬੀ ਸਾਹਿਤ ਦੇ ਪ੍ਰਾਰੰਭਕ ਸਮੇਂ ਵਿਚ ਜਿਹੜੀ ਸੇਵਾ ਹਿੰਦੂਆਂ ਨੇ ਕੀਤੀ ਹੈ-ਭਾਵੇਂ ਉਨਾਂ ਦੀ ਸੇਵਾ ਨੂੰ ਪੰਜਾਬ ਵਾਲੇ ਭੁੱਲ ਗਏ ਹਨ, ਪਰ ਸਾਹਿਤ ਦੇ ਸਮਾਲੋਚਕ ਤੇ ਪਠਕ ਉਨ੍ਹਾਂ ਦੀ ਅਦੁੱਤੀ ਤੇ ਮਹਾਨ ਸੇਵਾ ਨੂੰ ਨਹੀਂ ਭੁਲਾ ਸਕਦੇ । ਸੀ ਬਿਸ਼ਨ ਦਾਸ ਪੁਰੀ, ਸ੍ਰੀ ਬਿਹਾਰੀ ਲਾਲ ਪੁਰੀ, ਸ੍ਰੀ ਸ਼ਰਧਾ ਰਾਮ ਫਿਲੌਰੀ ਤੇ ਕਰਨਲ ਭੋਲਾ ਨਾਥ ਪੰਜਾਥੀ ਜਗਤ ਦੇ ਉਹ ਚਮਕਦੇ ਮੋਤੀ ਹਨ, ਜਿਨਾਂ ਨੇ ਪਹਿਲਾਂ ਪਹਿਲ ਪੰਜਾਬੀ ਵਿਚ ਵਿਆਕਰਣ, ਕੋਸ਼ਕਾਰੀ ਵਲ ਧਿਆਨ ਦਿੱਤਾ, ਪੰਜਾਬੀ ਦੀਆਂ ਟੈਕਸਟ ਬੁਕਾਂ ਬਣਾਈਆਂ ਤੇ ਪੰਜ ਬੀ ਵਾਰਤਕ ਨੂੰ ਧਰਮ ਸੰਬੰਧੀ ਵਿਸ਼ਿਆਂ ਤੋਂ ਇਲਾਵਾ ਹੋਰ ਵਿਸ਼ੇ ਵੀ ਦਿਤੇ, ਤੇ ਵਾਰਤਕ ਦੇ ਰੂਪ ਨੂੰ ਵੀ ਨਿਖਾਰਿਆ | (ਹੁਣ ਪੰਜ ਸੱਤ ਗਭਰੂ ਮਿਲ ਕੇ ਛਪਾਰ ਦੇ ਮੇਲੇ ਨੂੰ ਤਿਆਰ ਹੋਏ, ਕਿਸੇ ਨੇ ਡੱਬਾ ਖੇਸ ਅਰ ਕਿਸੇ ਤੇਲ ਸੂਤ ਦੇ ਚੋਰ ਵਾਲੀ ਚੁਤੇਹੀ ਕੱਢ ਕੇ ਉਪਰ ਲਈ । ਭਾਵੇਂ ਮਹੀਨਾ ਤਾਂ ਭਾਦੋ ਦਾ ਅਰ ਅਤ ਦੋ ਦੀ ਪੈਂਦੀ ਸੀ ਪਰ ਕਿਸੇ ਲਾਲ ਲੋਈ ਕੱਢ ਕੇ ਹੀ ਉਪਰ ਲਈ । ਕਿਸੇ ਐਹਾ ਸਾਂਗ ਬਣਾਇਆ ਕਿ ਤੇੜ ਤਾਂ ਹਰੇ ਗੁਲਬਦਨ ਦੀ ਸੁੱਬਣ ਅਰ ਗਲ ਵਿਚ ਖਾਸੇ ਦਾ ਕੁੜਤਾ ਅਰ ਉਮੜ ਮਾਸੜ ਤੇ ਮੰਗ ਕੇ ਬੰਟਰੀ ਛੀਟ ਦਾ ਨੂੰ ਭਰਿਆ ਕਦਰਾ ਫਫਹਾਲ ਚੋਗੇ ਦੇ ਥਾਂ ਲੈ ਲਇਆ | ਭਾਵੇਂ ਦਿਨ ਤਾਂ । ਰੋਹੀ ਦੇ ਸੇ ਪਰ ਮੇਲੇ ਦੇ ਚਾਓ ਅਰ ਢਡ ਸਾਰੰਗੀ ਦੀ ਅਬਾਜ ਨੇ ਗਰਮੀ ਤੋਂ ਦੀ ਨੂੰਹ ਨ ਸੁੱਝਣ ਦਿੱਤੀ । (ਪੰਜਾਬੀ ਬਾਤ ਚੀਤ-ਪੰਡਤ ਸ਼ਰਧਾ ਰਾਮ ਫਿਲੌਰੀ) ਨਵੀਨ ਪੰਜਾਬੀ ਸਾਹਿਤ ਦੇ ਹਰ ਖੇਤਰ ਵਿਚ ਹੀ ਹਿੰਦੂ ਸਾਹਿਤਕਾਰਾਂ ਨੇ ਕਮਾਲ ਦਾ ਕੰਮ ਕੀਤਾ ਹੈ । ਲਾਲਾ ਧਨ ਰਾਮ ਚਾਤਿਕ ਪੰਜਾਬੀ ਬੋਲੀ ਨੂੰ ਸਹੀ ਅਰਥਾਂ ਵਿਚ ਪੰਜਾਬੀਅਤ ਬਖਸ਼ਣ ਵਾਲਾ ਹੈ । ‘ਤੁੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਕਢੇ ਮਾਰ ਵੰਝਲੀ ਅਨੰਦ ਛਾ ਗਇਆ ਮਾਰਦਾ ਦਮਾਮੇ ਜੱਟ ਮੇਲੇ ਆ ਗਇਆ । (ਚਾਤਿਕ) ਲਾਲਾ ਜੀ ਦਾ ਪੰਜਾਬੀ ਬੋਲੀ ਨਲ ਪਿਆਰ ਕਿਸੇ ਤੋਂ ਭੁਲਿਆ ਹੋਇਆ ਨਹੀਂ, ਪਰ fਪਿਆਰ ਹੋਰ ਵੀ ਮਹੱਤਵਪੂਰਣ ਸਮਝਿਆ ਜਾਣਾ ਚਾਹੀਦਾ ਹੈ, ਜਦ