ਪੰਨਾ:Alochana Magazine May 1958.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀ ਮੰਨਦੀ ਸੀ । ਇਨ੍ਹਾਂ ਦੀ ਬਾਣੀ ਵਿਚ ਇਸਤਰੀ-ਸੁਲਭ ਮਧੁਰਤਾ ਪਾਈ ਜਾਂਦੀ ਹੈ । ਭਗਤੀ, ਗਿਆਨ, ਯੋਗ ਵਿਰਾਗ ਤੇ ਇਨ੍ਹਾਂ ਦੇ ਮਰਾਠੀ ਵਿਚ ਸੁੰਦਰ ਪਦ ਮਿਲਦੇ ਹਨ । ਹਿੰਦੀ ਵਿਚ ਵੀ ਇਨ੍ਹਾਂ ਦੀ ਰਚਨਾ ਪਾਈ ਗਈ ਹੈ । ਵਾਹ ਵਾਹ ਸਾਹਬ ਜੀ ਸਦ ਗੁਰੂ ਲਾਲ ਗੁਸਾਂਈ ਜੀ । ਲਾਲ ਬੀਚ ਮੋ ਉਦਲਾ ਕਾਲਾ ਔਠ ਪੀਠ ਸੋਂ ਕਾਲਾ । ' ਪੀਤ ਉਨਮਦੀ ਭਰਮਰ ਸੁ ਗੁਫ਼ਾ ਰਸ ਤੁਲਨੇ ਵਾਲਾ । ਸਦਗੁਰੂ ਚੇਲੇ ਦੋਨੋਂ ਬਰਾਬਰ ਏਕ ਦਸਤ ਖੋ ਭਾਈ । ਏਕ ਸੇ ਐਸੇ ਦਰਸ਼ਨ ਪਾਏ ਮਹਾਰਾਜ ਮੁਕਤਾ ਬਾਈ । ਨਾਮਦੇਵ : ਇਹ ਸੰਨ ੧੩੨੭ ਵਿਕ੍ਰਮੀ ਵਿਚ ਸਾਰਾ ਜ਼ਿਲੇ ਦੇ ਨਰਸੀ ਬਮਨੀ ਪਿੰਡ ਵਿਚ ਉਤਪੰਨ ਹੋਏ ਸਨ । ਚਾਹੇ ਨਾਮ ਦੇਵ ਦੀ ਭਗਤੀ ਪੰਡਰਪੁਰ ਦੇ ਵਿਲਡੇਵ ਤੋਂ ਅਰੰਭ ਹੁੰਦੀ ਹੈ ਤਾਂ ਵੀ ਉਸ ਦੀ ਸੰਪੂਰਣਤਾ ਨਿਰਗੁਣ ਰੂਪ ਵਿਚ ਹੋਈ । ਪੰਡਰਪੁਰ ਦੇ ਸਰਗੁਣ ਰੂਪ ਵਿਠਲ ਨਾਮਦੇਵ ਦੇ ਹਿਰਦੇ ਵਿਚ ਨਿਰਗੁਣ ਹਮ ਬਣ ਕੇ ਛਾ ਗਏ । ਨਾਮਦੇਵ ਉੱਤਰ ਭਾਰਤ ਵਿਚ ਕਬੀਰ ਤੋਂ ਪਹਿਲਾਂ ਨਿਰਗੁਣ ਮਤ ਦਾ ਬੀ ਬੀਜ ਚੁਕੇ ਸਨ । ਉਨ੍ਹਾਂ ਨੇ ਪੰਜਾਬ ਤਕ ਧਾਰਮਿਕ ਪ੍ਰਚਾਰ ਕੀਤਾ ਸੀ, ਜਿਥੇ ਅਜ ਤਕ ਵੀ ਉਨ੍ਹਾਂ ਦੇ ਅਨੁਯਾਈ ਅਧਿਕ ਸੰਖਿਆ ਵਿਚ ਮਿਲਦੇ ਹਨ । ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦੇ ਅਨੇਕ ਪਦ ਅੰਕਿਤ ਹਨ । ਮਰਾਠੀ ਵਿਚ ਤਾਂ ਇਨ੍ਹਾਂ ਦੇ ਸ਼ਬਦਾਂ ਦੀ ਧੁੰਮ ਹੈ ਹੀ । ਇਨ੍ਹਾਂ ਦੇ ਹਿੰਦੀ ਪਦ ਦਾ ਇਕ ਉਦਾਹਰਣ ਦਿਤਾ ਜਾਂਦਾ ਹੈ :- ਐਸੇ ਰਾਮ ਰਾਈ ਅੰਤਰਜਾਮੀ, ਜੈਸੇ ਦਰਪਨ ਮਾਹਿ ਬਦਨ ਪਖਾਨੀ 3 ਬੜੇ ਘਟਾਵਟ ਲੋਪ ਨ ਛੀਪੇ, ਬੰਧਨ ਮੁਕਤਾ ਜਾਤੁ ਨ ਦੀਸੈ । ਪਾਨੀ ਮਾਹਿ ਦੇਖ ਮੁਖ ਜੈਸਾ, ਨਾਮੈ ਕੋ ਸੁਆਮੀ ਬੀਠਲ' ਐਸਾ ਕਬੀਰ ਦੇ ਸਮਾਨ ਨਾਮਦੇਵ ਨੇ ਪਾਹਨ ਪੂਜਨ ਦਾ ਵੀ ਨਿਸ਼ੇਧ ਕੀਤਾ ਹੈ :- ਏਕੈ ਪਾਥਰ ਕੀਜੈ ਭਾਉਰ ਦੂਜੇ ਪਾ ਕਰ ਧਰਿਐ ਪਾਉਂ ਜੇ ਲੋਹੂ ਦੇਵ ਤ ਓਹੁ ਭੀ ਦੇਵਾ ਕਹਿ ਨਾਮਦੇਵ ਹਮ ਹਰਿ ਕੀ ਸੇਵਾ । ਕਬੀਰ ਜੀ ਕਹਿੰਦੇ ਹਨ :- ਪਾਹਨ ਪੂਜੇ ਹਰਿ ਮਿਲੇ ਤੋ ਮੈਂ ਪੂਜੂ ਪਹਾਰ ! ਤਾ ਯਹ ਚਾਕੀ ਭਲੀ, ਪੀਸ ਖਾਏ ਸੰਸਾਰ । ' ਕਬੀਰ ਦੇ ਸਮਾਨ ਗੁਰੂ ਮਹਿਮਾ ਤੇ ਵੀ ਨਾਮਦੇਵ ਲਿਖਦੇ ਹਨ :- ੧੫