ਪੰਨਾ:Alochana Magazine May 1958.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ਗਿਆਨੇਸ਼ੁਰੀ ਦੀ ਭਾਸ਼ਾ ਨਿਰਸੰਦੇਹ ਇਸ ਤੋਂ ਪੁਰਾਣੀ ਹੈ, ਨਾਮਦੇਵ ਦੇ ਅਭੰਗਿਆਂ ਦੀ ਭਾਸ਼ਾ ਨਹੀਂ ਹੈ । ਨਾਮਦੇਵ ਦੇ ਹਿੰਦੀ ਅਭੰਗਿਆਂ ਦੀ ,ਭਾਸ਼ਾ ਵੀ ੧੩ਵੀਂ ਸਦੀ ਦੀ ਹਿੰਦੀ ਤੋਂ ਬਹੁਤ ਆਧੁਨਿਕ ਹੈ । ਵਿਸ਼ਣੂ ਸਵਾਮੀ ਦੇ ਅਨੁਯਾਈਆਂ ਵਿਚੋਂ ਨਾਭਾ ਜੀ ਨੇ ਗਿਆਨ ਦੇਵ ਦਾ ਨਾਮ ਲਇਆ ਹੈ । ਨਾਮਦੇਵ ਦੀ ਮਰਾਠੀ ਹਿੰਦੀ ਭਾਸ਼ਾ ਦੇਖਦੇ ਹੋਏ ਉਸ ਦਾ ਕਾਲ ਕਰੀਬ ਕਰੀਬ ਇਕ ਸਦੀ ਇਧਰ ਖਿੱਚਣਾ ਚਾਹੀਦਾ ਹੈ । ਸੋਬਾ ਖੇਚਰ ਨੇ ਮੂਰਤੀ-ਪੂਜਾ · ਦੀ ਵਿਅਰਥਤਾ ਬੜੇ ਜ਼ੋਰਦਾਰ ਸ਼ਬਦਾਂ ਵਿਚ ਦੱਸੀ, ਅਜਿਹਾ ਹੀ ਨਾਮਦੇਵ ਦਾ ਮਤ ਹੈ । ਰਾਮਾਨੁਜ ਆਦਿ ਪੂਰਬ ਗੰਥਕਾਰਾਂ ਨੇ ਅਤੇ ਪਿਛੋਂ ਆਉਣ ਵਾਲਿਆਂ ਨੇ ਮੂਰਤੀ-ਪੂਜਾ ਦਾ ਕਿਸੇ ਨਾ ਕਿਸੇ ਰੂਪ ਵਿਚ ਸਮਰਥਨ ਕੀਤਾ ਹੈ । ਖੇਚਰ ਅਤੇ ਉਸ ਦੇ ਸ਼ਿਸ਼ ਨਾਮਦੇਵ ਮੁਸਲਮਾਨੀ ਸੱਤਾ ਦੀ ਸਥਾਪਨਾ ਤੋਂ ਬਾਦ ਹੋਏ ਹੋਣਗੇ । ਦੱਖਣ ਵਿਚ ਮੁਸਲਮਾਨੀ ਸੱਤਾ ੧੪ਵੀਂ ਸਦੀ ਵਿਚ ਸ਼ੁਰੂ ਹੋਈ । ਨਾਮਦੇਵ ਦੇ ਸਮੇਂ ਮੁਸਲਮਾਨਾਂ ਦਾ ਮੂਰਤੀ-ਪੂਜਾ-ਵਿਰੋਧ ਹਿੰਦੂਆਂ ਵਿਚ ਆਇਆਂ ੧੦੦ ਵਰੇ ਲੰਘ ਚੁਕੇ ਸਨ । ਨਾਮਦੇਵ ਨੇ ਆਪਣੇ ਇਕ ਅਭੰਗ ਵਿਚ ਤੁਰਕਾਂ ਦੁਆਰਾ ਮੂਰਤੀਆਂ ਤੋੜਨ ਬਾਰੇ ਇਸ ਤਰ੍ਹਾਂ ਕਹਿਆ ਹੈ : ਤੁਕਾ ਰਾਮ ਵਾਤਯਾ ਪੰਤ, ਅਭੰਗ ੩੬੪ ਸੋ ਨਾਮਦੇਵ ੧੪ਵੀਂ ਸਦੀ ਦੇ ਨੇੜੇ ਤੇੜੇ ਹੋ ਗਏ ਹੋਣਗੇ, ਇਹ ਡਾ: ਭੰਡਾਰਕਰ ਸਿਧ ਕਰਦੇ ਹਨ । ਵੈਸ਼ਣਵਇਜ਼ਮ, ਸ਼ੈਵਇਜ਼ਮ ਐਂਡ ਅਦਰ ਮਾਈਨਰ ਰਿਲੀਜਸ ਸਿਸਟਮਜ਼ , : ਨਾਮਦੇਵ ਦੇ ਸਾਰੇ ਪਰਿਵਾਰ ਨੇ ਪੰਛਰਪੁਰ ਦੇ ਵਿਨੋਭਾ ਦੇ ਦੁਆਰ ' ਤੇ ਸਮਾਧੀ ਲਾਈ । ਉਥੇ ਹੀ ਨਾਮਦੇਵ ਦੀ ਸਮਾਧ ਦੀ ‘ਪਾਯਰੀ ਚਸਦੇ ਹਨ-1 ਸ਼ਿਮਪੀ ਵਿਚ ਇਸ ਨੂੰ ਪਵਿਤਰ ਮੰਨਦੇ ਹਨ । | ਵਿਸ਼ਣੁਦਾਸ ਨਾਮਾ ਤੇ ਪੱਗਾਰਕਰ ਨੇ ਲਿਖਿਆ ਹੈ ਕਿ ਨਾਮਦੇਵ ਦੇ ਅਭੰਗਿਆਂ ਦੀ ਜੋ ਗਾਥਾ ਪੂਨਾ ਦੇ 'ਆਵਦੇ ਨੇ ਇੰਦਰਾ ਛਾਪੇਖਾਨੇ ਤੋਂ ਛਾਪੀ ਹੈ ਉਸ ਵਿਚ ੨੫੦੦ ਅਭੰਗ ਨਾਮਦੇਵ ਦੇ ਨਾਮ ਦੇ ਕਹੇ ਗਏ ਹਨ । ਪਰੰਤੂ · ਗਿਆਨੇਸ਼ੁਰ ਕਾਲੀਨ ਨਾਮਦੇਵ ਦੇ ਇਸ ਵਿਚ ੪, ੫ ਸੌ ਹੀ ਹੋਣਗੇ । ਬਾਕੀ ਦੂਸਰੇ ਨਾਮਦੇਵ ਦੇ ਹਨ । ਕਿਉਂਕਿ ਗਾਬਾ ਵਿਚ ਐਸੇ ਕਈ ਆਧੁਨਿਕ ਸੰਤਾਂ ਦੀਆਂ ਕਥਾਵਾਂ ਹਨ ਜੋ ਨਾਮਦੇਵ ਦੇ ਕਾਲ ਵਿਚ ਨਹੀਂ ਸਨ ਹੋਏ । ਜਿਸ ਤਰ੍ਹਾਂ ਨਰਸੀ ਮਹਿਤਾ ੧੩੧੩ ਈ: ਭਾਨੂੰਦਾਸ ੧੪੯੮ ਈ, ਜਨ ਜਸਵੰਤ : ਸਮਾਧੀ ੧੬੧੭ ਈ: ਆਦਿ , ਇਸ ਦੂਸਰੇ ਨਾਮਦੇਵ ਦੀ ਬੁੱਧਬਾਵਨੀ ਰਾਜਵਾੜੇ ਨੇ ਛਾਪੀ ਹੈ । ਉਸ ਵਿਚ ਪਹਿਲ ਨਾਮਦੇਵ ਨੂੰ ਨਮਸਕਾਰ ਵੀ ਹੈ : “ਨਾਮਦੇਵਚ ਪਵਿਤਰ ਨਾਮ ਉਚਾਰੀ ਅਖੰਡਤ ! ਨਾਮੇ ਹਟੇ ਹਰੀ ਹਰਿ ਭਗਤ ! ਨਾਮ ਪ੍ਰਯ ਗੋਬਿੰਦਾ ਵਿਸ਼ਣੁਦਾਸ ਨਾਮਾਂ ਵਿਚਲੀ ਮਿਠਵਾਲ ਸਿਮਪੀ ਸਿਮਪੀ ਡਿਆਲਾ ਮਹਣੂ ਨਏ ॥ , &