ਪੰਨਾ:Alochana Magazine May 1958.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

1

-

ਤੁਲਸੀ ਨੇ ਵੀ ਇਸੇ ਭਾਵ ਦੀ ਆਵਰਿਤੀ ਕੀਤੀ ਹੈ । ਯੋਗ ਦੀ ਇਤ ਪਿੰਗਲਾ, ਸੁਖਮਨਾ ਨਾੜੀਆਂ ਦੀ ਕਬੀਰ ਨੇ ਚਰਚਾ ਕੀਤੀ ਹੈ । ਨਾਮਦੇਵ ਨੇ ਇਸ ਦਾ ਉੱਲੇਖ ਕੀਤਾ ਹੈ:- ਈੜਾ ਪਿੰਗੁਲਾ ਅਉਰੂ ਸੁਖਮਨਾ, ਪਓਨੈ ਬੰਧਿ ਰਹਾਊ ਗੋ ਚੰਦ ਸੂਰਜ ਦੂਏ ਸਮਕਰਿ ਰਾਖਉ, ਅਹਮ ਜੋਤਿ ਮਿਲਿ ਜਾਓਗੇ । ਨਾਮ ਮਹਿਮਾ ਵੀ ਨਾਮਦੇਵ ਜੀ ਦੀ ਬਾਣੀ ਵਿੱਚ ਬੜੀ ਮਿਲਦੀ ਹੈ । ਇਨ੍ਹਾਂ ਤੋਂ ਬਾਦ ਦੇ ਸਾਰਿਆ ਕਵੀਆਂ ਵਿੱਚ ਇਸ ਦਾ ਅੰਸ਼ ਮਿਲਦਾ ਹੈ । “ਗਗਨ ਮੰਡਲ ਦੀ ਵਰਖਾ ਨਾਲ ਕਬੀਰ ਦਾ ਭੱਜਣਾ ਪ੍ਰਸਿਧ ਹੈ, ਉਹ ਕਹਿੰਦੇ ਹਨ: - ਗੰਗਨ ਗਰਜਿ, ਮਧ ਜੋਇਐ ਤਰ੍ਹਾਂ ਦੀਸੈ ਤਾਰ ਅਨੰਤ ਰੇ, ਬਿਜਰੀ ਚਮਕਿ ਅਨ ਵਰਧਿ ਹੈ, ਤਹਾਂ ਭੀਜਤ ਹੈਂ ਸਬ ਸੰਤ ਰੇ । ਨਾਮਦੇਵ ਕਹਿੰਦੇ ਹਨ:- ਅਡਮਡਿਆ ਸੰਦੂਲ ਬਾਜੈ, ਵਿਨ ਸਾਵਣ ਅਨਹਦ ਗਾਜੇ । ਬਾਦਲ ਬਿਨ ਬਰਖਾ ਹੋਈ ਜਓ ਤਤੁ ਵਿਚਾਰ ਕੋਈ । ਮੋ ਕਰ ਮਿਲਿਓ ਰਾਮੂ ਸਨੇਹੀ । ਕਬੀਰ ਵਾਂਗੂ ਨਾਮਦੇਵ ਨੂੰ ਵੀ “ਅਨਹਦ ਨਾਦ ਦੀ ਮਧੁਰ ਧਨਿ ਦੀ ਪ੍ਰਤੀਤੀ ਹੁੰਦੀ ਸੀ:-- ਧਨਿ ਧਨਿ ਓ ਰਾਏ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥ ਹੈਦ, ਮੁਸਲਮਾਨਾਂ ਦੀ ਕੱਟਰਤਾ ਨੂੰ ਨਾਮਦੇਵ ਨੇ ਕਬੀਰ ਤੋਂ ਪਹਿਲਾਂ ਅ ਹੈ ! ਰੱਬ ਨੂੰ ਉਨ੍ਹਾਂ ਨੇ ਮੰਦਿਰ ਮਸਜਿਦ ਵਿੱਚ ਨੀਂ ਅਪਣੇ ਵਿੱਚ ਵੇਖਿਆ ਹੈ । | ਕਬੀਰ ਜੀ ਵੀ ਪਾਂਡੇ ਜੀ ਤੇ ਟੁੱਟ ਪੈਂਦੇ ਹਨ:- ੨੪