ਪੰਨਾ:Alochana Magazine May 1958.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਮੇਸਰ ਦੇ ਸਭ ਬਚਨ”” ਵਿਸੇਖ ਕਰ ਕੇ ਜੋ ਮਨਖਾ ਦੀ ਰਖਿਆ ਅਤੇ ਕਾਜ ਦੇ ਸਾਧਣੇ ਲਈ ਪ੍ਰਕਾਸਿਆ ਸੋਈ ਧਰਮ ਪੋਥੀ । ੪. ਆਕਾਰ : ਇਸ ਦਾ ਅੰਦਰਲਾ ਸਾਈਜ਼ 20 cmx11.5 cm ਹੈ । ੫, ਪੰਨੇ : ਇਸ ਦੇ ਪੰਨਿਆਂ ਦੀ ਗਿਣਤੀ ੬੪੭ ਦਸੀ ਹੋਈ ਹੈ । ਪੰਨਿਆਂ ਦੇ ਅੰਕ ਰੋਮਨ ਜਾਂ ਗੁਰਮੁਖੀ ਦੀ ਥਾਂ ਅਰਬੀ-ਫ਼ਾਰਸੀ ਵਾਲੇ ਹਨ । ੬, ਛਪਾਈ (Typography) : ਇਸ ਦੀ ਛਪਾਈ ਲਈ ਵਰਤਿਆ ਹੋਇਆ ਟਾਈਪ ਕਾਫ਼ੀ ਸੁੰਦਰ, ਸਾਫ਼ ਤੇ ਸਪਸ਼ਟ ਹੈ । ਇਸ ਦੇ ਨਖ-ਸ਼ਿਖ ਨੂੰ ਚਾਲੀ ਕੁ ਵਰੇ ਮਗਰੋਂ ਛਪੀਆਂ ਲੁਧਿਆਣਾ ਮਿਸ਼ਨ ਦੀਆਂ ਪ੍ਰਕਾਸ਼ਨਾਂ ਅਤੇ ਹੁਣ ਤਕ ੭੩, ੭੩ ਛਪ ਰਹੀਆਂ ਪੰਜਾਬੀ ਪੁਸਤਕਾਂ ਦੇ ਟਾਈ ਦੇ ਰੰਗ-ਰੂਪ ਨਾਲ ਮੇਲਿਆਂ, ਇਸ ਦੇ ਸੰਚਾਲਕ, ਪੰਚ ਕਟਰ, ਵੱਲਈਏ ਤੇ ਕੰਪਾਜ਼ੀਟਰ ਆਦਿ ਦੀ ਸਿਆਣਪ, ਹਿੰਮਤ ਅਤੇ ਹੱਥ ਦੀ ਸਫ਼ਾਈ ਉਤੇ ਖ਼ੁਸ਼ੀ ਭਰੀ ਹੈੱਰਾਨੀ ਹੁੰਦੀ ਹੈ । ਇਸ ਦਾ ਟਾਈਪ ਇਕ ਦੋ ਮਾਤਰਾਂ ਤੋਂ ਛੁੱਟ, ਆਧੁਨਿਕ ਟਾਈਪ ਨਾਲ ਬਹੁਤ ਹੱਦ ਤਕ ਮਿਲਦਾ ਹੈ । ਇਸ ਦਾ ਕੰਨਾ ਰਤਾ ਕੁ ਲੰਮੇਰਾ ਅਤੇ ਸਿਹਾਰੀ” ਤੇ *fਬਹਾਰੀ ਰਤਾ ਕੁ ਛੁਟੇਰੀਆਂ ਹਨ-ਲੰਮਾਈ ਵਿਚ | ਜਿਥੋਂ ਤਕ ਟਾਈਪ ਦੇ ਅਥਾਰ ਪਰਕਾਰ ਦਾ ਸੰਬੰਧ ਹੈ, ਉਹ ਇਕੋ ਤੇ ਇਕਸਾਰ ਹੀ ਹੈ । 2. ਵਿਉਂਤ : ਇਸ ਦੀ ਲਿਖਤ ਜੁੜਵੀਂ ਹੋਣ ਦੀ ਥਾਂ ਪਦ-ਛੇਦ ਵਾਲੀ ਹੈ । ਪਰੰਤੂ ਕਈ ਸ਼ਬਦ ਇਕ ਦੂਜੇ ਨਾਲ ਜੁੜੇ ਹੋਏ ਹਨ | ਆਮ ਤੌਰ ਤੇ ਸੰਬੰਧਕ, ਯੋਜਕ ਤੇ ਕਿਰਿਆ ਸੰਬੰਧਿਤ ਨਾਂਵ ਜਾਂ ਅਗਲੇ ਪਿਛਲੇ ਸ਼ਬਦ ਦੇ ਨਾਲ ਹੀ ਜੋੜ ਦਿਤੇ ਗਏ ਹਨ । ਜਿਵੇਂ “ਸਟਦਾ, ਕਿਤਾਬਾਂ ਵਿਚ; ਸਿਖਾਨੇ, “ਅੰਤਤੀਕਰ; ਦਾਉਦਕੀ`, 'ਵੇਖਕੇ'; 'ਏਹਸਾਹਦੀ?; ਏਸ ਪੋਥੀਦੇ......ਇਤਿ ਆਦਿ । ਅਗੇ ਦਿਤਆਂ ਉਦਾਹਰਣਾਂ ਜਾਂ ਉਤਾਰਿਆਂ ਵਿਚ ਲਗੀਆਂ ਹੋਈਆਂ ਨਿਖੇੜਲੀਆਂ ਟੇਢੀਆਂ ਲੀਕਾਂ), ਵਰਤਮਾਨ ਪਾਠਕਾਂ ਦੇ ਸੁਖੱਲ ਲਈ, ਮੈਂ ਆਪ ਲਾਈਆਂ ਹਨ । | ਬਹੁਵਚਨ ਤੇ ਅਨੁਨਾਸਕ ਸੂਚਕ ਬਿੰਦੀ ਦੀ ਵਰਤੋਂ ਆਮ ਹੈ : ਜਿਵੇਂ ਸੱਪ’, “ਮੈਂ ’, ‘ਜਾਤਾਂ, “ਗਾਲਾਤੀਆਂ...ਇਤਿਆਦਿ । ਕਿਤੇ ਕਿਤੇ ਉੱਕੜ ਤੇ ਸਿਹਾਰੀ ਦੀ ਵਾਧੂ ਵਰਤੋਂ ਪੁਰਾਤਨ ਲਿਪੀਕਾਰਾਂ ਦੀ ਰੀਤ ਦੀ ਚੁਗ਼ਲੀ ਖਾਉਂਦੀ ਹੈ । ਜਿਵੇਂ “ਜਨਮੁ”, “ਪਰਮੇਸੁਰ ਆਦਿ । ਫ਼ਾਰਸੀ ਆਵਾਜ਼ਾਂ ਦੀ ਸੂਚਕ (ਪੈਰੀਂ ਬਿੰਦੀ ਦਾ ਅਭਾਵ ਪਰਤੱਖ ਹੈ । ਇਉਂ ਹੀ “ਅੱਧਕ’ ਵੀ ਕਿਤੇ ਨਜ਼ਰ ਨਹੀਂ ਆਉਂਦੀ । ੩੨