ਪੰਨਾ:Alochana Magazine May 1958.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮. ਅਨੁਵਾਦ : ਇਹ ਰਚਨਾ ਸਰਵਰਕ ਦੀ ਇਸ ਸੂਚਨਾ “ਖ ਭਾਖਾ ਤੇ ਨਿਕਾਸ ਕੇ ਪੰਜਾਬੀ ਬੋਲੀ ਕਰਕੇ ਲਿਖਿਆ ਅਨੁਸਾਰ ਅਸਲ ਇੰਜੀਲ ਦਾ ਪੰਜਾਬੀ ਅਨੁਵਾਦ ਹੈ । | ਇਹ ਅਨੂਵਾਦ ੧੯ਵੀਂ ਸਦੀ ਦੇ ਆਰੰਭ ਨਾਲ ਹੀ ਸ਼ੁਰੂ ਹੋ ਗਇਆ ਸੀ । ਸੀਰਾਮਪੁਰ ਮਿਸ਼ਨ ਦੇ ਪਹਿਲੇ ਯਾਦਾਸ਼ਤ ਨਮੇ ਅਤੇ ਹਿਸਟਰੀ ਆਫ਼ ਸੀਰਾਮਪੁਰ ਮਿਸ਼ਨ ਦੀ ਦੱਸ ਅਨੁਸਾਰ, ਇਸ ਦਾ ਕੱਚਾ ਖਰੜਾ ੧੮੦੯ ਈ: ਤਕ ਤਿਆਰ ਹੋ ਚੁਕਾ ਸੀ : “He (Dr. Carey) had also prepared the first rough translation of the New Testament in the Telinga and the Punjabee y* ਇਥੇ ਇਹ ਗੱਲ ਦੱਸਣੀ ਵੀ ਕੁਥਾਂ ਨਹੀਂ ਹੋਵੇਗੀ ਕਿ ਇਸ “ਨਵੀਨ ਸਾਖ (New Testament) ਦਾ ਪਹਿਲਾ ਭਾਰਤੀ ਅਨੁਵਾਦ ਬੰਗਾਲੀ ਵਿਚ ਸੰਨ ੧੮੦੧ ਵਿਚ, ਭਾਵ ਕੇਵਲ ਕੁਝ ਕੁ ਵਰੇ ਹੀ, ਪਹਿਲਾਂ ਤਿਆਰ ਹੋਇਆ ਸੀ । | ਇਹ ਅਨੁਵਾਦ ਬਹੁਤ ਹੱਦ ਤਕ ਸਫਲ ਜਾਪਦਾ ਹੈ । ਇਸ ਦੀ ਬੋਲੀ ਦਾ ਠੁਕ ਤੇ ਲਹਿਜਾ ਲੁਧਿਆਣੇ ਮਿਸ਼ਨ ਦੀ ‘ਮਲਵਈ ਦੀ ਥਾਂ ਕੇਂਦਰੀ ਪੰਜਾਬੀ ਵਾਲਾ ਹੈ । ਕਿਰਿਆ ਰੂਪ, ਠੇਠ ਤੇ ਸਥਾਨਕ, ਦੋਵੇਂ ਵਰਤੇ ਹੋਏ ਨਜ਼ਰ ਆਉਂਦੇ ਹਨ । ਜਿਵੇਂ ਹੈਗਾ; 'ਹੈਸਨ; ਹੈ ਸੀ; ਉਠਾਇਨਾ....... ਇਤਿਆਦਿ । ਸਾਖੀ ਸ਼ਬਦਾਂ ਨੂੰ ਆਮ ਤੌਰ ਤੇ ਤਦਭਵੀ ਰੂਪ ਵਿਚ ਹੀ ਵਰਤਿਆ ਗਇਆ ਹੈ । ਜਿਵੇਂ ਪਿਕੰਬਰ (ਪੈਗ਼ਬਰ ਦੀ ਥਾਂ); “ਉਲਾਦ” (ਔਲਾਦ ਦੀ ਥਾਂ) ਤੇ “ਸਾਹਦੀ ........ਇਤਿਆਦਿ । ਉਨੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਤਿਆਰ ਹੋਈ ਤੇ ਫਿਰ ਪ੍ਰਕਾਸ਼ਿਤ ਹੋਈ ਇਸ ਰਚਨਾ ਦੀ ਛਪਾਈ, ਸ਼ਬਦ-ਜੋੜ, ਬੋਲੀ, ਸ਼ੈਲੀ, ਲੋਕ-ਪੱਧਰ ਤੇ ਵਿਆਕਰਣਕ ਲੁਕ ਆਦਿ ਨੂੰ ਵੇਖ ਕੇ ਮੈਂ ਤਾਂ ਹੈਰਾਨ ਹੁੰਦਾ ਹਾਂ। ਇਹ ਵੇਲਾ ਉਹ ਹੈ ਕਿ ਜਦੋਂ ਮਾਂ-ਪਾਉ ਪੰਜਾਬੀ ਰਾਜ ਦੀ ਸਥਾਪਨਾ ਦਾ ਅਜ ਕਿਸੇ ਨੂੰ ਚਿਤ ਚੇਤਾ ਹੀ ਨਹੀਂ ਸੀ; ਜਦੋਂ ਪੰਜਾਬੀ ਸਿਖਣ-ਸਿਖਾਣ ਜਾਂ ਲਿਖਣ-ਲਿਖਣ ਲਈ ਕਸ਼ਾਂ, ਵਿਆਕਰਣਾਂ ਜਾਂ ਇਹੋ ਜਿਹੀਆਂ ਸਹਾਇਕ ਪੁਸਤਕਾਂ ਦਾ ਮੂਲੋਂ ਹੀ , ਅਭਾਵ । ਇਸਦੇ ਇਸ ਪੱਖ ਦਾ ਅਧਅੱਲ ਇਕ ਵਖਰੇ ਲੇਖ ਦਾ ਮਜ਼ਮੂਨ ਹੈ ਜੋ ਕਿਸੇ

  • ਵੇਖੋ : (1) History of the Serampore mission, 1859 by J• • Marshman, Vol. I, P. 49.

(ii) The First Memoir, Indian Antiquary, v. 32, P. 241. ੩੩