ਪੰਨਾ:Alochana Magazine May 1958.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖ਼ੈਰ ! ਹੁਣ ਜਦ ਕਿ ਇਸਦੀ ਅਸਲ ਕਾਪੀ ਪ੍ਰਾਪਤ ਹੋ ਗਈ ਹੈ ਅਤੇ ਇਸ ਦੇ ਤਿਤ (Dated) ਸਰਵਰਕ ਦਾ ਤਸਵੀਰੀ ਉਤਾਰਾ ਵੀ ਸਾਹਮਣੇ ਹਾਜ਼ਰ ਹੈ ਅਤੇ ਉਸ ਉਤੇ ਸੰਬੰਧਿਤ ਛਪਣ-ਤਰੀਕ (੧੮੧੧ ਈ:) ਵੀ ਸਾਫ਼ ਤੌਰ ਤੇ ਅੰਕਿਤ ਹੈ, ਤਾਂ ਫਿਰ ਅਜਿਹੇ ਟਪਲੇ ਜਾਂ ਭੁਲੇਖੇ ਦੀ ਗੁੰਜਾਇਸ਼ ਹੀ ਨਹੀਂ ਰਹੀ । ਜੋ ਕੋਈ ਗੁੰਜਾਇਸ਼ ਹੈ ਵੀ, ਤਾਂ ਉਹ ੧੮੨੧ ਤੋਂ ਵੀ ਪਿਛੇ ਜਾਣ ਅਤੇ ਇਸ ਦੀ ਕਿਸੇ ਸੰਭਵ ਪਹਿਲੀ ਛਾਪ ਨੂੰ ਲਭਣ ਵਿਚ ਹੈ । ਇਸ ਦੇ ਲੇਖਕ ਤੇ ਪ੍ਰਕਾਸ਼ਕ, ਡਾ. ਕੇਰੀ ਜੀ ਦੀ ਆਪਣੇ ਵਲੈਤ-ਬੈਠੇ ਭਰਾ ਨੂੰ ੧੮ ਜਨਵਰੀ, ੧੮ot ਈ: ਵਿਚ ਕਲਕਤਿਉਂ ਲਿਖੀ ਚਿੱਠੀ ਤਾਂ ਇਸ ਦੇ ਸੰਨ ੧੮੦੮ ਤਕ ਛਪ ਜਾਣ ਦੀ ਵੀ ਸ਼ਾਹਦੀ ਭਰਦੀ ਹੈ । ਆਪਣੇ ਮਿਸ਼ਨ ਦੀ ਕਾਰਗੁਜ਼ਾਰੀ ਤੇ ਪ੍ਰਾਪਤੀ ਵਰਣਨ ਕਰਦਿਆਂ, ਡਾ: ਕੇਰੀ ਲਿਖਦੇ ਹਨ ਕਿ : Bible is now translated into and printed in the following languages; Sanskrit, Bengali, Maharathi, Orissa, Hindustani, Gujrati, Chinese, Seek, Talinga, Kannda, Burman and Persian. 1 ਅਰਥਾਤ “ਇੰਜੀਲ ਹੁਣ ਹੇਠ ਲਿਖੀਆਂ ਬੋਲੀਆਂ ਵਿਚ ਅਨੁਵਾਦੀ ਤੇ ਛਾਪੀ ਜਾ ਚੁਕੀ ਹੈ : ਸੰਸਕ੍ਰਿਤ, ਬੰਗਾਲੀ, ਮਰਾਠੀ, ਉੜੀਆ, ਹਿੰਦੁਸਤਾਨੀ, ਗੁਜਰਾਤੀ, ਚੀਨੀ, ਸੀਕ, ਤੇਲਗੂ....» ਇਤਿਆਦਿ । ਇਸ ਸੂਚੀ ਵਿਚ ਸ਼ਾਮਲ ਬੋਲੀ ਸੀ (seek) ਤੋਂ ਭਾਵ “ਪੰਜਾਬੀ” ਹੀ ਹੈ, ਜਿਸ ਦੀ ਵਿਆਖਿਆ ਲੇਖਕ ਨੇ ਮਗਰੋਂ ਆਪ ਕਰ ਦਿੱਤੀ ਸੀ੨ । ਸੋ ਇਹ ਬਿਆਨ ਇਸ ਗੱਲ ਦਾ ਸੂਚਕ ਹੈ ਕਿ ਇਸ ਪੁਸਤਕ ਦੀ ਪਹਿਲੀ ਐਡੀਸ਼ਨ ੧੧੮੧ ਤੋਂ ਵੀ ਘਟੋ ਘਈ ਤਿੰਨ ਕੁ ਸਾਲ ਪਹਿਲਾਂ (ਭਾਵ ੧੮ ਜਨਵਰੀ, ੧੮੦੮ ਈ: ਤੋਂ ਪਹਿਲਾਂ ਪ੍ਰਕਾਸ਼ਿਤ ਹੋ ਚੁਕੀ ਸੀ । ੧੦, ਅਨੁਵਾਦਕ ਤੇ ਪ੍ਰਕਾਸ਼ਕ :- ਇਸ ਪੁਸਤਕ ਦੇ ਅਨੁਵਾਦਕ ਤੇ ਪ੍ਰਕਾਸ਼ਕ, ਸੌ ਵਿਸਵੇ, ਡਾ: ਵਿਲੀਅਮ ਕੇ ਆਪ ਸਨ । ਉਨ੍ਹਾਂ ਨੂੰ ਮੈਂ ਕਿਸਤ ਨੰ: ੪ ਵਿਚ “ਪੰਜਾਬੀ ਬੋਲੀ ਅਤੇ ਸਾਹਿਤ ਦਾ ਪਹਿਲਾ ਤੇ ਮਹਾਨ ਬਦੇਸੀ ਉਸਰਈਆ ? ਮਨ ਚੁਕਾ ਹਾਂ । ਉਨਾਂ ਦੇ ਭਰਪੂਰ ਜੀਵਨ, ਬੇਜੋੜ ਰਚਨਾ ਤੇ ਬਹੁੱਪਖੀ ਦੇਣ ਦਾ ਜਾਇਜ਼ਾ ਕਿਸੇ ਅਗਲੀ ਕਸਤ ਵਿਚ ਦੇਣ ਦਾ ਜਤਨ ਕਰਾਂਗਾ । ਇਥੇ ਮੈਂ ਉਨ੍ਹਾਂ ਇਸ ਅਦੁਤੀ ਕਿਰਤ ਦੇ ਹੇਠ ਲਿਖੇ ਕੁਝ ਜ਼ਰੂਰੀ ਪੰਨਿਆਂ ਵਲ ਝਾਤ ਪੁਆਣੀ ੧ ਵੇਖੋ : History of the Serampur Mission, 1859, J. C. Marshman. Vol. I, P. 419. ੨ ਹੋਰ ਵੇਖੋ : Fifth Memoir, dated 1813, of Indian Antiquary, 1903, P. 243. ੩॥