ਪੰਨਾ:Alochana Magazine May 1958.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਨ੍ਹਾਂ ਦੀ ਗਿਣਤੀ ਬੇਅੰਤ ਹੈ । ਪੰਜਾਬੀ ਪੱਛਮੀ ਪਾਕ੍ਰਿਤ ਤੇ ਅਪਭਰੰਸ਼ ਦਾ ਜੰਮ-ਪਲ ਹੈ ਇਸ ਲਈ ਛੇ ਰਤਾਂ ਤੇ ਬਾਰਾਂ ਮਾਹਿਆਂ ਦੇ ਰੂਪ ਵਿਚ ਪ੍ਰਕ੍ਰਿਤੀ ਵਰਣਨ ਦਾ ਰਿਵਾਜ ਹੋਰ ਗਵਾਂਢੀ ਬੋਲੀਆਂ ਵਾਂਗ ਹੀ ਪੰਜਾਬੀ ਵਿੱਚ ਵੀ ਪ੍ਰਚਲਿਤ ਹੋਇਆ । ਹਿੰਦੀ ਪੰਜਾਬੀ ਦੇ ਮਾਹਿਆਂ ਵਿਚੋਂ ਬਾਰਾਂਮਾਂਹ ਰਾਗ ਤੁਖਾਰੀ ਮਹਲਾ ੧ (ਗੁਰੂ ਨਾਨਕ), ਬਾਰਾਂ ਮਾਹ ਮਾਝ ਮਹਲਾ ੫ (ਗੁਰੂ ਅਰਜਨ, ਬਾਰਾਂ ਮਾਹ (ਉਮਾਦਾਸ), ਬਾਰਾਂ ਮਾਹ (ਅਜੀਮ ਬਾਰਾਂ ਮਾਹ (ਅਮਰ ਦਾਸ); ਬਾਰਾਂ ਮਾਹ ਸੰਜੋਗੀ (ਬੁੱਧ ਸਿੰਘ), ਬਾਰਾਂ ਮਾਹ (ਸ਼ਾਹ ਮੁਰਾਦ), ਬਾਰਾਂ ਮਾਹ (ਸ਼ਾਹ ਮੁਰੀਦ), ਬਾਰਾਂ ਮਾਹ , ਸ਼ਿਵ ਜੀ (ਮਨਸ਼ਾ ਰਾਮ), ਬਾਰਾਂ ਮਾਹ (ਸੁੰਦਰ ਦਾਸ), ਬਾਰਾਂ ਮਾਹ (ਹਕੂਮਤ ਰਾਇ, ਬਾਰਾਂ ਮਹ (ਹਾਫਿਜ਼ ਬਰਖੁਰਦਾਰ), ਬਾਰਾਂ ਮਾਹ (ਕੇਸੋ ਗੁਣੀ) ਬਾਰਾਂ ਮਾਹ (ਕਸ਼ਵ ਦਾਸ), ਬਾਰਾਂ ਮਾਹ (ਖੇਰੇ ਸ਼ਾਹ), ਬਾਰਾ ਮਾਹ (ਗੁਰਦਾਸ ਸਿੰਘ), ਬਾਰਾਂ ਮਾਹ ,ਗੁਰੂ , ਬਿੰਦ fਘ (ਬੀਰ ਸਿੰਘ), ਬਾਰਾਂ ਮਾਹਾਂ ਦੇਵੀ ਜੀ ਕਾ (ਗਿਆਨ ਸਿੰਘ, ਬਾਰਾਂ ਮਾਹ (ਟਹਿਲ ਸਿੰਘ : ਬਾਰਾਂ ਮਾਹ ਢੋਲ · ਸੰਮੀ (ਮੁਨਸਿਫ਼ ਮਹਿਣੀ), ਬਾਰਾਂ ਮਾਹ (ਨੱਥ ਮੱਲ); ਬਾਰਾਂ ਮਾਹ ਨਾਜ਼ਕਾਂ ਦਾ; ਬਾਰਾਂ ਮਾਹ (ਬਾਬਾ ਹਰਨਾਮ ਦਾਸ; ਬਾਰਾਂ ਮਾਹ ਰਾਧੇ ਕ੍ਰਿਸ਼ਨ ਕਾ, ਦਵਾਜਦਹ ਮਾਹ (ਪੀਰ ਮੁਹੰਮਦ ਮੁਸਾ), ਬਾਰਾਂ ਹ (ਪੰਡਿਤ ਸ਼ਰਧਾ ਰਾਮ ਫ਼ਲੌਰੀ) ਆਦਿ · ਕੁਝ ਛਪੇ ਹੋਏ ਤੇ ਬਹੁਤੇ ਲਿਖਤੀ ਤਪ ਵਿਚ ਮਿਲਦੇ ਹਨ । ਇਨ੍ਹਾਂ ਤੋਂ ਬਿਨਾ ਕੁਝ ਬਾਰਾਂ ਮਾਹੇ , ਹੋਰ ਵੀ ਹਨ ਜੋ ਜਾਬੀ ਵਿਚ ਪ੍ਰਕਾਸ਼ਿਤ ਹੋ ਚੁਕੇ ਹਨ, ਜਿਵੇਂ ਕਿ-ਬਾਰਾਂ ਮਾਹ , (ਬੁੱਲੇ ਸ਼ਾਹ) ਬਾਰਾਂ ਮਾਹ (ਵਾਰਿਸ ਸ਼ਾਹ), ਬਾਰਾਂ ਮਾਹ (ਹਦਾਇਤੁੱਲਾਹ), ਬਾਰਾਂ ਮਾਹ ਭਾਈ ਕਾਨ੍ਹ ਸਿੰਘ ਨਾਭਾ) ਆਦਿ । | ਇਹ ਤਾਂ ਰਿਹਾ ਇਨਾਂ ਬਾਰਾਂ ਮਾਹਿਆਂ ਦਾ ਸਾਧਾਰਣ ਤੇ: ਸੰਖੇਪ ਵਰਣਨ ਹੁਣ ਅੱਗੇ ਲਓ ਇਨ੍ਹਾਂ ਦੀ ਰਚਨਾ ਤੇ ਕੋਲਾ ਸੰਬੰਧੀ ਪੜਚੋਲ ਦਾ ਪੱਖ | ਹਰੇਕ ਫ਼ਸਲੀ ਸਾਲ ਦਾ ਆਰੰਭ ਬਸੰਤ ਰੁੱਤ ਤੋਂ ਹੋਣ ਦੇ ਕਾਰਣ ਬਹੁਤੇ ਬਾਰਾਂ ਮਾਹੇ ਮਹੀਨਾ ਚੇਤ ਤੋਂ ਸ਼ੁਰੂ ਹੁੰਦੇ ਹਨ, ਜਿਵੇਂ ਕਿ ਜੀ ਗੁਰੂ ਨਾਨਕ ਦੇਵ ਜੀ ਦਾ ਬਾਰਾਂ ਮਾਹ ਰਾਗ ਤੁਖਾਰੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਾਰਾਂ ਮਾਹ ਰਾਗ ਮਾਝ ਮਹਲਾ ੫ ਦੇ ਉਦਾਹਰਣ ਦਿੱਤੇ ਜਾ ਸਕਦੇ ਹਨ । ਇਸੇ ਤਰਾਂ ਬਾਰਾਂ ਮਾਹ (eਘਾ ਦਾਸ) ਬਾਰਾਂ ਮਾਹ (ਬਾਬਾ ਰਾਮ ਦਾਸ) ਵੀ ਚੇਤ ਤੋਂ ਹੀ ਸ਼ੁਰੂ ਹੁੰਦੇ ਹਨ । ਇਨ੍ਹਾਂ ਵਿਚੋਂ ਹੀ ਕਈ ਬਾਰਾਂ ਮਾਹਾਂ, ਜਿਵੇਂ ਕਿ ਸੀ ਕ੍ਰਿਸ਼ਨ ਜੀ ਦੀ ਰਾਸ ਲੀਲਾ ਸੰਬੰਧੀ ਕੁਝ ਬਾਰਾਂ ਮਾਹੇ ਹਿੰਦੀ ਬੋਲੀ ਵਿਚ ਮਿਲਦੇ ਹਨ, ਉਪਰੋਕਤ ਫ਼ਸਲੀ ਸਾਲ ਨਾਲ ਕੁਝ ਸੰਬੰਧ ਨਹੀਂ ਰਖਦੇ ਜਿਸ ਕਰਕੇ : ਮਹੀਨਾ ਹਾੜ ਸਾਵਣ ਜਾਂ ਫੱਗਣ ਦੇ ਫਾਗ (ਹੋਲੀ) ਤੋਂ ਸ਼ੁਰੂ ਹੁੰਦੇ ਹਨ । ਇਸੇ ਤਰਾਂ ਆਮ ਤੌਰ ਤੇ ੪੨