ਪੰਨਾ:Alochana Magazine May 1958.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਅਤੇ ਹਿੰਦੀ ਵਿਚ ‘ਹ ਨਾਲ ਇਹ ਲਗ ਨਹੀਂ ਵਰਤੀ ਜਾਂਦੀ, ਦੋਹਾਂ ਬੋਲੀਆਂ ਤੋਂ ਜਾਣੂ ਹੋਣ ਵਾਲੇ ਵਿਦਿਆਰਥੀਆਂ ਲਈ ਇਹ ਲਗ ਇਕ ਭੁਲੇਖੇ ਦਾ ਕਾਰਨ ਬਣ ਜਾਂਦੀ ਹੈ । ਇਕ ਹੋਰ ਭੁਲੇਖਾ ‘ਨ ਅਤੇ ‘ਣ ਦਾ ਪੈ ਗਇਆ ਹੈ । ‘ਸੁਣ ਤੋਂ ‘ਸੁਣਨਾ ਬਣਦਾ ਹੈ । ਪਰ ਕਈ ਸੱਜਣ ‘ਸੁਨਣਾ ਲਿਖ ਦਿੰਦੇ ਹਨ । ‘ਣ ਤੇ ‘ਨ ਜਿੱਥੇ ਇਕੱਠੇ ਆ ਜਾਣ ਉਨ੍ਹਾਂ ਦੀਆਂ ਅਸਲੀ ਥ· ਵਾਂ ਵਿਚ ਅਦਲਾ ਬਦਲੀ ਕਈ ਚੰਗੇ ਚੰਗੇ ਲੇਖਕਾਂ ਦੀਆਂ ਪੁਸਤਕਾਂ ਵਿਚ ਦੇਖੀ ਗਈ ਹੈ । ਇਹ ਭੁਲੇਖਾ ਵੀ ਵਿਚਾਰ ਕਰ ਕੇ ਸੋਧਣ ਜੋਗ ਹੈ । ਉਰਦੂ ਵਿਚ ‘ਣ ਦੀ ਧੁਨੀ ਪ੍ਰਗਟ ਕਰਨ ਵਾਲਾ ਕੋਈ ਅੱਖਰ ਨਹੀਂ। ਉਹ ਇਸ ਦੀ ਥਾਂ ‘ਨ ਹੀ ਵਰਤਦੇ ਹਨ | ਖਬਰੇ ਇਹ ਭੁਲੇਖਾ ਉਰਦੂ ਪੜਣ ਕਰਕੇ ਸਾਡੇ ਵਿਚ ਆ ਪਇਆ ਹੈ । ਕ੍ਰਿਤ, ਅਪਭੰਸ਼ ਅਤੇ ਪੰਜਾਬੀ ਵਿਚ ਹੌਲੀ ਹੌਲੀ ਸੰਯੁਕਤ ਅਖਰਾਂ ਦੀ ਵਰਤੋਂ ਘਟਦੀ ਗਈ । ਕਈ ਹਾਲਤਾਂ ਵਿਚ ਤਾਂ ਉੱਚਾਰਣ ਵੀ ਨਾਲ ਹੀ ਬਦਲ ਗਇਆ ਹੈ । ਉਥੇ ਤਾਂ ਨਵਾਂ ਪਦ-ਜੋੜ ਠੀਕ ਹੈ । ਪਰੰਤੂ ਜਿੱਥੇ ਉੱਚਾਰਣ ਓਹੀ ਰਹਿਆ ਹੈ ਪਰ ਅੱਖਰ ਨਖੇੜੇ ਗਏ ਹਨ ਉਥੇ ਇਕ ਅਸ਼ੁੱਧੀ, ਆ ਵਾਪਰੀ ਹੈ | ਅਸੀਂ ਲਿਖਦੇ ਅਰਬ` ਹਾਂ ਪਰ ਪੜ੍ਹਦੇ ਅਥ’ ਹਾਂ । ਸਪਸ਼ਟ ਲਿਖ ਕੇ ਪਦ ‘ਸਪ ਹਾਂ । ਇਸ ਅਸ਼ੁਧੀ ਨੂੰ ਦੂਰ ਕਰਨ ਦਾ ਉਪਾਇ ਜ਼ਰੂਰ ਕਰਨਾ ਚਾਹੀਦਾ ਹੈ । ਅਸੀਂ ਅਖਰਾਂ ਨੂੰ ਸੰਯੁਕਤ ਤਾਂ ਨਾ ਕਰੀਏ ਪਰੰਤੂ " ਹਲੰਤ) ਦੀ ਨਿਸ਼ਾਨੀ ਵਰਤਣੀ ਅਰੰਭ ਦੇਈਏ ਤਾਂ ਇਹ ਦੇਖ ਦੂਰ ਹੋ ਜਾਏਗਾ । | ਪੰਜਾਬੀ ਵਿਚ ‘ਤਦਭਵ` ਸ਼ਬਦ ਤਾਂ ਲਗਭਗ ਸਾਰੀਆਂ ਆਧੁਨਿਕ ਬੋਲੀਆਂ ਨਾਲੋਂ ਵਧੀਕ ਹਨ । ਪਰੰਤੂ ਹੁਣ ਹਿੰਦੀ ਦਾ ਅਧੈਨ ਨਾਲ ਹੀ ਕਰਨ ਕਰਕੇ ਅਸੀਂ ਪੁਰਾਣੇ ‘ਤਦਭਵ ਸ਼ਬਦਾਂ ਦੀ ਥਾਂ ਹਿੰਦੀ ਦੀ ਰੀਸੇ ‘ਤਤਸਮ ਵਰਤਣ ਲਗ ਪਏ ਹਾਂ । ਅਜੇਹਾ ਕਰਨ ਨਾਲ ਅਸੀਂ ਕਈ ਅਸ਼ੁਧੀਆਂ ਕਰ ਜਾਂਦੇ ਹਾਂ । “ਰ ਦਾ ਤਦਭਵ ਪੰਜਾਬੀ ਵਿਚ ਰਖਿਆ ਹੈ । ਹੁਣ ਅਸੀਂ ‘ਰ ਲਿਖਣਾ ਵਧੀਕ ਵਿਦਵੱਤਾ ਭਰਪੂਰ ਸਮਝਦੇ ਹਾਂ ਪਰੰਤ ਲਿਖ ‘ਰਸ਼ਾ ਦਿੰਦੇ ਹਾਂ । ਚੰਗੇ ਚੋਟੀ ਦੇ ਲਿਖਾਰੀਆਂ ਨੂੰ ਮੈਂ ‘ਕ ਦੀ ਥਾਂ “ਖ” ਲਿਖਦੇ ਵੇਖਿਆ ਹੈ । ‘ਕਸ਼ਾ ਜਿੱਥੇ ਵੀ ਸੰਸਕ੍ਰਿਤ ਵਿਚ ਆਇਆ ਹੈ ਧਨੀ ਪਰਿਵਰਤਨ ਦੇ ਨਿਯਮਾਂ ਅਨੁਸਾਰ ਪੰਜਾਬੀ ਵਿਚ ਇਸ ਦੀ ਥਾਂ ‘ਖਿ ਹੋ ਗਇਆ ਹੈ, ਜੇਹਾ ਕਿ ਕਸ਼ਮੀ ਦੀ ਥਾਂ 'ਖਿਮਾ ਆਦਿ । ਮੈਂ ਉਨ੍ਹਾਂ ਤਭਵ ਸ਼ਬਦਾਂ ਦੇ ਪੰਜਾਬੀ ਰੂਪਾਂ ਦੀ ਥਾਂ ਮੁੜ ਅਸਲੀ ਵਰਤਣੇ ਪੰਜਾਬੀ ਦੇ ਵਾਧੇ ਲਈ ਜ਼ਰੂਰੀ ਨਹੀਂ ਸਮਝਦਾ | ਨਵੇਂ ਸੰਕੇਤਕ ਸ਼ਬਦ ਘੜਨ ਵੇਲੇ ਸੰਸਕ੍ਰਿਤ ਦੀ ਵਰਤੋਂ ਹੋ ਸਕਦੀ ਹੈ ਪਰੰਤੂ ਆਮ ਸ਼ਬਦਾਂ ਦੀ ਥਾਂ ਜੇ ਮੁੜ ਸੰਸਕ੍ਰਿਤ ਸ਼ਬਦ ਵਰਤਣੇ ਸ਼ੁਰੂ ਕਰ ਦਿੱਤੇ ਤਾਂ ਲੇਖਕਾਂ ਦੀ ਬਲੀ ਜਨ ਸਾਧਾਰਣ ਲਈ ਸਮਝਣੀ ੩