ਪੰਨਾ:Alochana Magazine May 1958.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਪ ਵਿਚ ਮੌਜੂਦ ਹੈ । ਇਸ ਸਾਰੀ ਘਨਾ ਦੇ ਕਰਿ ਅ: ਵਿਚ ਉਸ ਨੂੰ ਰਾਣੀ ਨਾਲ ਇਕੱਲੇ ਗੱਲ-ਬਾਤ ਕਰਨ ਦਾ ਮੌਕਾ ਮਿਲਦਾ ਹੈ, ਜਦੋਂ ਉਹ ਗਲ-ਫਾਹ ਲੈਣ ਦਾ ਸਾਮਾਨ ਕਰ ਰਹੀ ਹੈ, ਪਰ ਮਨ ਵਿਚ ਅਜੇਹਾ ਕਰਨ ਦਾ ਹੌਸਲਾ ਨਹੀਂ ਧਾਰ ਸਕਦੀ । ਤਿਰਲੋਕ ਆ ਕੇ ਰਾਣੀ ਨੂੰ ਨਹੋਰਾ ਦੇਂਦਾ ਹੈ ਕਿ ਜਿਵੇਂ ਰਾਣੀ ਨੇ ਉਸ ਨੂੰ ਆਪਣੇ ਦਿਲ ਵਿਚੋਂ ਕਢ ਦਿਤਾ, ਸ਼ਾਇਦ ਉਹ ਉਸ ਤਰ੍ਹਾਂ ਰਾਣੀ ਨੂੰ ਆਪਣੇ ਦਿਲ ਵਿਚੋਂ ਨਾ ਕਢ ਸਕੇ । ਰਾਣੀ ਉਸ ਅਤੀ ਅਨੁਰੋਧ ਕਰਦੀ ਹੈ : ਮੈਂ ਡਾਢ ਪਛਤਾ ਰਹੀ ਹਾਂ, ਪਾਣ-ਨਾਬ ! ਮੈਨੂੰ ਮਾਫ਼ ਕਰ ਦਿਓ । ਤਿਰਲੋਕ ਉਸ ਵਲ ਗਹੁ ਨਾਲ ਤੱਕ ਕੇ ਆਖਦਾ ਹੈ : ਮੈਂ ਵੀ ਕੀ ਕਰ ਸਕਦਾ ਹਾਂ ? ਤੂੰ ਸਾਡੇ ਸਮਾਜ ਦੇ ਇਕ ਅਜਿਹੇ ਨਿਯਮ ਨੂੰ ਤੋੜਿਆ ਹੈ ਜਿਸ ਦੀ ਕਿ ਬਹੁਤਿਆਂ ਲੋਕਾਂ ਦੇ ਵਿਚਾਰ ਅਨੁਸਾਰ ਮਾਫ਼ੀ ਨਹੀਂ ਦਿੱਤੀ ਜਾ ਸਕਦੀ । · ਰਾਣੀ ਬੱਚਿਆਂ ਵਾਲੀ ਜ਼ਿਦ ਨਾਲ ਉੱਤਰ ਕਰਦੀ ਹੈ : ਪਾਣ-ਥ, ਮੈਨੂੰ ਮਾਫ਼ ਕਰ ਦਿਓ, ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ । .......... ਮੈਂ ਮਰ ਜਾਵਾਂਗੀ, ਮਰ ਜਾਵਾਂਗੀ । ਤਿਰਲੋਕ ਅੱਗੋਂ ਆਖਦਾਂ ਹੈ : ਤੇਰੇ ਮਰਨ ਨਾਲ ਦੁਨੀਆਂ ਵਿਚ ਇਸ ਤਰ ਦਾ ਪਤੀ ਤੋਂ ਬਿਨਾਂ ਕਿਸੇ ਹੋਰ ਮਰਦ ਨਾਲ ਪਿਆਰ ਕਰਨਾ ਤਾਂ ਨਹੀਂ ਮੁਕ ਜਾਣਾ। | ਅੰਤ ਵਿਚ ਰਾਣੀ ਦੇ ਵਤੀਰੇ ਤੋਂ ਤਿਰਲੋਕ ਨੂੰ ਹੀ ਨਹੀਂ, ਪਾਠਕ ਨੂੰ ਵੀ ਨਿਸਚਾ ਹੋ ਜਾਂਦਾ ਹੈ ਕਿ ਉਸ ਦਾ ਪਸ਼ਚਾਤਾਪ ਸੱਚਾ ਹੈ, ਤੇ ਉਹ ਤਿਰਲੋਕ ਨੂੰ ਹੁਣ ‘ਤਨੋਂ ਮਨੋਂ ਪਿਆਰ ਕਰੇਗੀ । | ਪਰ ਨਾਟਕਕਾਰ ਨੇ ਇਥੇ ਝਟ ਪਟ ਹੀ ਤਿਰਲੋਕ ਨੂੰ ਰਾਣੀ ਨੂੰ ਨਾਲ ਲੈ ਕੇ ਤੁਰਦਾ ਨਹੀਂ ਕੀਤਾ | ਰਾਣੀ ਨੂੰ ਗਸ਼ੀ ਆ ਜਾਂਦੀ ਹੈ, ਤੇ ਉਹ ਉਸ ਨੂੰ ਹੋਸ਼ ਵਿਚ ਲਿਆ ਕੇ ਚਲਾ ਜਾਂਦਾ ਹੈ । ਅੰਤ ਵਿਚ ਜਦੋਂ ਦੁਰਗਾਦੀਸ ਤਲਾਕ ਬਾਰੇ ਜਗਨ ਨਾਥ ਆਦਿ ਨਾਲ ਝਗੜਾ ਕਰ ਰਹਿਆ ਹੈ ਤਾਂ ਤਿਰਲੋਕ ਚਪ ਚਪੀਤਾ ਉਠ ਕੇ ਪਿਆਰੇ ਲਾਲ ਦੇ ਘਰ ਜਾਂਦਾ ਹੈ, ਜਿਥੇ ਰਾਣੀ ਨੂੰ ਉਸ ਦਾ ਕਲੇਸ਼ ਕਥੂ ਘਟ ਕਰਨ ਲਈ ਪਿਆਰ ਲਾਲ ਛਡ ਆਇਆ ਹੈ । ਉਥੋਂ ਤਿਰਲੋਕ ਰਾਣੀ ਨੂੰ ਲੈ ਕੇ ਕਿਧਰੇ ਤੁਰ ਜਾਂਦਾ ਹੈ, ਤੇ ਇਹ ਨਾਟਕ ਦਾ ਅੰਤ ਹੈ । | ਇਹ ਸਭ ਕੁਝ ਨਾਟਕਕਾਰ ਨੇ ਤਿੰਨਾਂ ਅੰਕਾਂ ਵਿਚ ਮੁਕਾਇਆ ਹੈ, ਤੇ ਬਹੁਤ ਸਫਲਤਾ ਨਾਲ । ਇਸ ਵਿਚ ਸਵਾਇ ਤਿਰਲੋਕ ਤਾਂ ਸਾਰੇ ਪਾਤਰ, ਇਥੋਂ ਤਕ ਦਸ-ਬਾਰਾਂ ਸਾਲ ਦੀ ਬਾਲਕੀ, ਸਰਨੀ, ਵੀ ਉਸ ਨੇ ਬੜੀ ਸੁਘੜਤਾ ਤੇ ਕੁਸ਼ਲਤਾ ਨਾਲ ਨਿਰਮਾਣ ਕੀਤੇ ਹਨ । ਤਿਰਲੋਕ ਦੇ ਪਾਤੁਰ ਵਿਚ ਭਾਵੇਂ ਉਸ ਨੇ ਅਸਾਡੇ ਸਮਾਜਕ ਮਾਪਾਂ ਤੋਂ ਕੁਝ ਵਧ ਖਿਮਾ ਭਰੀ ਹੈ, ਪਰ ਉਸ ਨੂੰ ਵੀ · ਅ ਸੁਭਾਵਿਕ ਨਹੀਂ ਪੜ