ਪੰਨਾ:Alochana Magazine May 1960.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਐਨ ਉਸ ਵੇਲੇ ਅੰਬੇ ਰੋਈ ਲੈ ਕੇ ਚਲੀ ਗਈ ਤੇ ਡੱਬਾ ਰਖ ਕੇ ਆ ਗਈ। ਸੰਤ ਖਾ ਕੇ ਬਿਮਾਰ ਹੋ ਗਏ। ਅੰਬੋ ਪਛਤਾਈ ਤੇ ਸਵਰਨ ਸਿੰਘ ਨੂੰ ਦਸਿਆ ਤੇ ਖਿਮਾ ਮੰਗੀ। ਸਵਰਨ ਸਿੰਘ ਨੇ ਭਾਰਤ ਸੋਪ ਫੈਕਟਰੀ ਦਾ ਮੁਕਾਬਲਾ ਕਰਨ ਲਈ ਸੱਤ ਹਜ਼ਾਰ ਰੁਪਿਆ ਇਮਾਰਤ ਫੰਡ 'ਚੋਂ ਵਰਤ ਲਿਆ। ਲੋਕਾਂ ਨੇ ਰੌਲਾ ਪਾ ਲਇਆ। ਸੰਤਾਂ ਨੇ ਸਵਰਨ ਸਿੰਘ ਨੂੰ ਤਾਂ ਕੁਝ ਨਾ ਕਿਹਾ ਪਰ ਸਾਰਾ ਹਿਸਾਬ ਕਿਤਾਬ ਆਪਣੇ ਹਥ ਲੈ ਲਿਆ। ਸਵਰਨ ਸਿੰਘ ਨੂੰ ਅੰਬੋ ਸੰਬੰਧੀ ਸੰਤ ਦੀ ਕਮਜ਼ੋਰੀ ਸੁਝ ਪਈ ਸੀ ਉਸ ਨੇ ਮਾਲੀ ਤੇ ਅੰਬੋ ਦੀ ਗਲ ਨੂੰ ਕਿਸੇ ਯੋਗ ਸਮੇਂ ਲਈ ਲਕੋ ਰਖਿਆ ਸੀ। ਕਮਜ਼ੋਰੀ ਵਿਚ ਵੇਖ ਭਾਲ ਕਰਨ ਲਈ ਤੇ ਉਥੇ ਭੋਜਨ ਬਣਾ ਕੇ ਦੇਣ ਲਈ ਸਵਰਨ ਸਿੰਘ ਨੇ ਅੰਬੋ ਨੂੰ ਸੰਤਾਂ ਦੀ ਕੁਟੀਆ ਵਿਚ ਹੀ ਭੇਜ ਦਿਤਾ। ਰਾਜ ਸਿੰਘ ਸਵਰਨ ਸਿੰਘ ਦੇ ਕਹਿਣ ਤੇ ਸੰਤਾਂ ਕੋਲ ਗਿਆ ਤੇ ਤਕੜੀ ਝਪਟ ਹੋਈ। ਰਾਜ ਸਿੰਘ ਸੰਤਾਂ ਦੇ ਅਡੰਬਰ ਨੂੰ ਚੰਗਾ ਪਖੰਡ ਕਹਿੰਦਾ ਸੀ। ਰਾਜ ਸਿੰਘ ਨੇ ਮਿਲਖਾ ਸਿੰਘ ਦੀ ਕੰਧ ਤੇ ਲਗੀ ਤੁਕ "ਵਿਚ ਦੁਨੀਆ ਸੇਵ ਕਮਾਈਐ.... ਤੋਂ ਪ੍ਰਭਾਵਿਤ ਹੋ ਕੇ ਲੋਕ ਸੇਵਾ ਵਿਚ ਲਗਾ ਸੀ। ਉਸ ਦੀ ਪਤਨੀ

ਨਰਾਜ਼ ਹੁੰਦੀ ਸੀ ਕਿਉਂਕਿ ਉਹ ਕਾਫੀ ਪੈਸੇ ਗਰੀਬਾੰ ਤੇ ਖਰਚ ਕਰ ਦਿੰਦਾ ਸੀ। ਰਾਜ ਸਿੰਘ ਨੇ ਆਪਣੇ ਭਰਾ ਤੋਂ ਤਿੰਨ ਸੌ ਰੁਪਿਆ ਗਰੀਬਾਂ ਦੀ ਮਦਦ ਲਈ ਮੰਗਾਇਆ। ਪਤਨੀ ਨੇ ਮੰਗਿਆ ਤਾਂ ਉਸ ਸੌ ਰੁਪਿਆ ਦਿਤਾ। ਉਹ ਗੁਸੇ ਹੋ ਕੇ ਪੇਕੀਂ ਜਾਣ ਲਈ ਤਿਆਰ ਹੋ ਗਈ ਤੇ ਰਾਜ ਸਿੰਘ ਸਾਰੇ ਟੱਬਰ ਨੂੰ ਗਡੀ ਚੜ੍ਹਾ ਆਇਆ। ਆਪ ਇਕੱਲਾ ਦਰਿਆ ਦੇ ਕੰਢੇ ਬੈਠਾ ਕੀਰਤਨ ਕਰ ਰਹਿਆ ਸੀ ਕਿ ਅੰਬੋ ਆਤਮਘਾਤ ਕਰਦੀ ਦਿਸੀ ਜਿਹੜੀ ਉਸ ਨੇ ਬਚਾ ਲਈ, ਕਿਉਂ ਅੰਬੋ ਦਾ ਸੰਤ ਨੇ ਸਤ ਭੰਗ ਕਰ ਦਿੱਤਾ ਸੀ, ਪਹਿਲਾਂ ਉਹ ਸਵਰਨ ਸਿੰਘ ਕੋਲ ਤੇ ਫੇਰ ਉਸ ਹੀ ਪਤਨੀ ਕੋਲ ਗਈ ਸੀ ਜਿਸ ਨੇ ਦੁਰਕਾਰ ਕੇ ਘਰੋਂ ਕਢ ਦਿਤਾ ਸੀ। ਜਦ ਸਵਰਨ ਸਿੰਘ ਨੂੰ ਇਹ ਪਤਾ ਲਗਾ ਕਿ ਉਹ ਚਲੀ ਗਈ ਹੈ ਤਾਂ ਮਗਰ ਗਇਆ ਪਰ ਰਾਜ ਸਿੰਘ ਨਾਲ ਆਉਂਦੀ ਵੇਖ ਕੇ ਘਰ ਮੁੜ ਆਇਆ। ਹੜਾਂ ਨਾਲ ਕਾਰਖਾਨਾ ਸੁਆਹ ਹੋ ਗਇਆ ਸੀ, ਇਸ ਲਈ ਸਵੇਰੇ ਉਠ ਕੇ ਸਵਰਨ ਸਿੰਘ ਸੰਤਾਂ ਕੋਲੋਂ ਪੈਸਾ ਲੈਣ ਗਿਆ। ਸੰਤ ਨੇ ਪੈਸਾ ਦੇਣੋਂ ਇਨਕਾਰ ਕਰ ਦਿਤਾ, ਭਾਵੇਂ ਉਸ ਨੇ ਅੰਬੋ ਦੀ ਗਲ ਦਾ ਡਰਾਵਾ ਵੀ ਦਿਤਾ। ਸੰਤ ਦੇ ਮਿਲਖਾ ਸਿੰਘ ਦਾ ਪਹਿਰਾ ਲਾ ਕੇ ਆਪ ਰਾਜ ਸਿੰਘ ਦੇ ਘਰ ਗਇਆ। ਉਥੇ ਹੀ ਮਿਲਖਾ ਸਿੰਘ ਸੰਤ ਨੂੰ ਫੜ ਕੇ ਲੈ ਆਇਆ। ਰਾਜ ਸਿੰਘ ਨੇ ਸਵਰਨ ਸਿੰਘ ਦੀ ਹਵੇਲੀ ਵਾਪਸ ਦੁਆ ਦਿਤੀ। ਇਕੱਠਾ ਹੋਇਆ ਪੈਸਾ ਧਰਮ ਅਰਥ ਲਾਉਣ ਨੂੰ ਕਹਿਆ ਤੇ ਪਰਮਿੰਦਰ ਸਿੰਘ ਦਾ ਸਾਧਾਂ ਵਾਲਾ ਬਾਣਾ ਲੁਕੇ ਦੂਜਾ ਪੁਆ ਦਿਤਾ ਤੇ ਅੰਬੋ ਨਾਲ ਵਿਆਹ ਕਰਾਉਣ ਲਈ ਮਨਾ ਲਿਆ। ਉਨ੍ਹਾਂ ਨੂੰ ਕਲਕਤੇ ਦੀ ਗਡੀ ਚੜਾ ਦਿੱਤਾ ਕਿ