ਪੰਨਾ:Alochana Magazine May 1960.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਚੰਨਣ ਨੇ ਦੁਧ ਵੇਚ ਕੇ ਗੁਜ਼ਾਰਾ ਅਰੰਭਿਆ ਪਰ ਪੂਰੀ ਨਾ ਪਈ। ਉਧਰ ਸ਼ਮਸ਼ੇਰ ਸਿੰਘ ਤੇ ਕੇਸ ਬਣ ਗਇਆ, ਸਾਰਾ ਟੱਬਰ ਬਲਟੋਹਾ ਛਡ ਕੇ ਅੰਮ੍ਰਿਤਸਰ ਆ ਗਇਆ । ਇਕ ਵਾਰੀ ਚੰਨਣ ਪਤਾ ਕਰਨ ਆਇਆ ਪਰ ਸਰਦਾਰਨੀ ਨੇ ਝਾੜ ਦਿਤਾ। ਅੰਤ ਉਹਦਾ ਬੱਚਾ ਹੋ ਗਇਆ। ਸ਼ਮਸ਼ੇਰ ਸਿੰਘ ਚੋਣਾਂ ਵਿਚ ਖੜਾ ਹੋ ਗਇਆ। ਚੰਨਣ ਸਿੰਘ ਸ਼ਰਾਬ ਵੇਚਣ ਲਗ ਪਇਆ। ਵਰੰਟ ਨਿਕਲ ਗਏ। ਘਰੋਂ ਕੁਝ ਨਾ ਨਿਕਲਿਆ ਤੇ ਨੰਬਰਦਾਰ ਦੀ ਸਹਾਇਤਾ ਨਾਲ ਬਚ ਗਇਆ। ਡਰਦਾ ਬਾਹਰ ਰਹਿਆ। ਰਾਤੀਂ ਆਇਆ ਤੇ ਤੜਕ ਸਾਰ ਨਾਹਰ ਸਿੰਘ ਤੇ ਗੁਰੇ ਉਸ ਨੂੰ ਸਭ ਚੀਜ਼ਾਂ ਵਸਤਾਂ ਦੇ ਕੇ ਅੰਮ੍ਰਿਤਸਰ ਦੀ ਗਡੀ ਚੜਾ ਆਏ। ਸਮਾਨ ਸਰਾਂ 'ਚ ਰਖ ਕੇ ਚੰਨਣ ਸਿੰਘ ਬਾਹਰ ਨਿਕਲਿਆ ਤਾਂ ਉਸ ਨੂੰ ਚੋਣਾਂ ਦਾ ਪਤਾ ਲੱਗਾ ਜਿਸ ਵਿਚ ਸ਼ਮਸ਼ੇਰ ਸਿੰਘ ਵੀ ਖੜੋਤਾ ਸੀ। ਬਰਜਿੰਦਰ ਦੇ ਪਿਤਾ ਤੇ ਹੋਰ ਮਾਇਆ ਪੁਜਾਰੀਆਂ ਦੇ ਪ੍ਰਭਾਵ ਨਾਲ ਚੰਨਣ ਨੂੰ ਵੀ ਮੁਲ ਪੁਆਣ ਦੀ ਜਾਚ ਆ ਗਈ ਸੀ। ਉਹ ਬਰਜਿੰਦਰ ਦੀ ਕੋਠੀ ਗਇਆ ਤੇ ਗਿਲਾ ਕੀਤਾ ਕਿ ਉਨਾਂ ਨੇ ਪਹਿਲਾਂ ਕਿਉਂ ਨਾ ਖੜੇ ਹੋਣ ਬਾਬਤ ਦਸਿਆ, ਉਹ ਵੀ ਕਾਫ਼ੀ ਮਦਦ ਕਰ ਸਕਦਾ ਸੀ। ਉਸ ਫੜ ਮਾਰੀ ਕਿ ਹੁਣ ਉਹ ਪੰਜ ਸੌ ਰੁਪਿਆ ਲੈ ਕੇ ਕਾਂਗਰਸ ਦੀ ਸਹਾਇਤਾ ਕਰਨ ਦਾ ਬਚਨ ਕਰ ਆਇਆ ਹੈ। ਉਹ ਚੰਨਣ ਸਿੰਘ ਦੀ ਲੈਕਚਰ ਸ਼ਕਤੀ ਨੂੰ ਜਾਣਦੇ ਸਨ, ਉਨ੍ਹਾਂ ਨੇ ਉਸੇ ਵੇਲੇ ਪੰਜ ਸੌ ਰੁਪਏ ਦਾ ਚੈਕ ਦੇ ਕੇ ਚੰਨਣ ਸਿੰਘ ਆਪਣਾ ਵਰਕਰ ਬਣਾ ਲਇਆ। ਚੰਨਣ ਸਿੰਘ ਦੀ ਹੁਣ ਸ਼ਮਸ਼ੇਰ ਸਿੰਘ ਦੇ ਘਰ ਬੜੀ ਇਜ਼ਤ ਸੀ ਤੇ ਉਹ ਵੀ ਉਨ੍ਹਾਂ ਦੇ ਪ੍ਰਚਾਰ ਖਾਤਰ ਬੜੀ ਜਾਨ ਮਾਰ ਰਹਿਆ ਸੀ। ਚੋਣਾਂ ਕਰ ਕੇ ਸਿੱਖਾਂ ਨੇ ਹਿੰਦੂ ਨੌਕਰ ਤੇ ਹਿੰਦੂਆਂ ਨੇ ਸਿੱਖ ਨੌਕਰ ਹਟਾ ਦਿਤੇ। ਸੁਨੀਤਾ ਨੂੰ ਜਿਹੜੀ ਬਰਜਿੰਦਰ ਦੀ ਭੈਣ ਹਰਜੀਤ ਨੂੰ ਰਾਗ ਸਿਖਾਉਂਦੀ ਹੈ, ਜਿਸ ਨੂੰ ਦਸਵੀਂ ਦੇ ਇਮਤਿਹਾਨ ਦੇ ਦਿਨਾਂ ਵਿਚ ਚੰਨਣ ਸਿੰਘ ਨੇ ਵੀ ਵੇਖਿਆ ਸੀ, ਸ਼ਮਸ਼ੇਰ ਸਿੰਘ ਨੇ ਹਟਾ ਦਿਤਾ ਸੀ। ਇਕ ਰਾਤ ਸਰਦਾਰਨੀ ਨੇ ਮਲੋ ਮਲੀ ਘਰ ਰੋਟੀ ਖੁਆ ਦਿਤੀ ਜਿਸ ਦਿਨ ਹਿੰਦੂਆਂ ਦੀਆਂ ਵਧੀਕੀਆਂ ਸੰਬੰਧੀ ਕੋਠੀ ਮੀਟਿੰਗ ਹੋਈ ਸੀ। ਚੰਨਣ ਨੂੰ ਰੋਟੀ ਦਾ ਸੁਆਦ ਨਾ ਆਇਆ। ਉਹ ਸਾਥੀਆਂ ਨਾਲ ਚੰਗਾ ਚੌਖਾ ਹੋਟਲ ਵਿਚ ਖਾਣ ਗਇਆ। ਖਾ ਪੀ ਸਾਥੀਆਂ ਨੂੰ ਉਸ ਤੋਰ ਦਿੱਤਾ ਤੇ ਆਪ ਆਪਣੇ ਡੇਰੇ ਵਲ ਤੁਰ ਪਇਆ। ਮੀਂਹ ਵਰੁ ਰਹਿਆ ਸੀ। ਚੰਨਣ ਕਹਿੰਦਾ ਜਾ ਰਹਿਆ ਸੀ 'ਆਪਾਂ ਤਾਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਹਾਂ।' ਮੀਂਹ ਕਰ ਕੇ ਉਹ ਇਕ ਦੁਕਾਨ ਦੇ ਛੱਜੇ ਥਲੇ ਖੜੋ ਗਇਆ। ਉਸ ਵੇਲੇ ਪੀਲੀ ਦੁਆਨੀ ਤੋਂ ਸਵਾਰੀ ਤੇ ਰਿਕਸ਼ਾ ਵਾਲੇ ਦੀ ਲੜਾਈ ਹੋ ਪਈ। ਚੰਨਣ ਸਿੰਘ ਨੇ ਸਿਖੜਿਆ ਸ਼ਬਦ ਸੁਣਿਆ। ਤੂੰ ਤੂੰ ਮੈਂ ਮੈਂ ਅਰੰਭ ਹੋ ਗਈ। ਇਕ ਬਜ਼ੁਰਗ ਬਾਬੇ ਪੁਜਾਰੀ ਨੇ ਰੋਕਣ ਦਾ ਯਤਨ ਕੀਤਾ ਪਰ ਚੰਨਣ ਸਿੰਘ ਨੇ ਆਪਣੇ ਖੂੰਡੇ ਨਾਲ

੧੦