ਪੰਨਾ:Alochana Magazine May 1960.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਾਇਆ ਹੈ ਤੇ ਪੰਡਤ ‘ਡਲੀ ਕਰੇਗਾ ਕਹਿ ਕੇ ਕੁਝ ਸੋਚਦਾ ਹੈ। ਇੰਨੇ ਨੂੰ ਪਟਿਆਲੇ ਦਾ ਪਟਿਆ ਹੋਇਆ ਪਬਲਿਸ਼ਰ ਭੋਲਾ ਨਾਥ ਆਉਂਦਾ ਹੈ ਤੇ ਮੋਠਗਣੀਆਂ ਗਲਾਂ ਨਾਲ ਬਦਰੀ ਨਾਥ ਨੂੰ ਬੋਰਡ ਵਿਰੁਧ ਲੇਖ ਲਿਖਣ ਤੇ ਸਬਮਿਟ ਕਰਨ ਲਈ ਕਿਤਾਬ ਤਿਆਰ ਕਰਨ ਲਈ ਮਨਾ ਲੈਂਦਾ ਹੈ। ਪਾਰਟੀ ਵਿਚ ਰਾਣੇ ਰਾਹੀਂ ਭੋਲਾ ਨਾਥ ਵਲੋਂ ਸਾਂਤੀ ਤੇ ਵਿਨੋਦ ਵਲੋਂ ਉਸ ਦੇ ਭਰਾ ਦੀ ਕਿਤਾਬ ਸੁਗਾਤ ਵਲੋਂ ਆਈ। ਕਿਤਾਬ ਦਾ ਡਾਕ ਰਾਹੀਂ ਤੇ ਸੁਗਾਤ ਰਾਹੀਂ ਪਿਉ ਧੀ ਨੂੰ ਆਉਣਾ ਤੇ ਵੱਖ ਵੱਖ ਰੰਗ ਲਿਆਉਣਾ ਚੰਗੀ ਗੋਂਦ ਹੈ। ਪੰਡਤ ਭੋਲਾ ਨਾਥ ਦੀ ਸੁਗਾਤ ਤੇ ਹੈਰਾਨੀ ਤੇ ਵਿਨੋਦ ਦੀ ਸੁਗਾਤ ਤੇ ਖਿਝ ਪ੍ਰਗਟ ਕਰਦਾ ਹੈ ਮੇਨਕਾ ਤੇ ਕਿਤਾਬ ਦਾ ਬੜਾ ਅਸਰ ਹੋਇਆ ਤੇ ਦੀਪਕ ਦਾ ਪ੍ਰਭਾਵ ਪੈ ਗਇਆ। ਪੰਡਤ ਨੇ ਕਿਤਾਬ ਲਿਖ ਕੇ ਭੋਲਾ ਨਾਥ ਨੂੰ ਦੇ ਦਿਤੀ ਤੇ ਉਸ ਨੇ ਸ਼ਗਨ ਲਈ ਪੰਜ ਰੁਪਏ ਦਾ ਪਰਨੋਟ ਲਿਖਵਾ ਕੇ ਦੇ ਦਿਤਾ ਤੇ ਕਹਿਆ ਵਿਆਹ ਸ਼ਾਦੀਆਂ 'ਚ ਸਰਫਾ ਨਹੀਂ ਕਰਨਾ ਚਾਹੀਦਾ। ਮੇਨਕਾ ਤਾਰਕਾ ਨੂੰ ਵਿਨੋਦ ਤੇ ਦੀਪਕ ਵਿਰੁਧ ਕਹੇ ਬੋਲਾਂ ਸੰਬੰਧੀ ਮਿਲਣ ਚਲੀ ਸੀ ਕਿ ਵਿਨੋਦ ਆ ਗਈ। ਨਵ-ਪ੍ਰਭਾਤ ਤੇ ਹੋਈ ਰੀਵੀਊ ਵਾਲਾ ਰਸਾਲਾ ਦੇ ਗਈ। ਪੰਜ ਰੁਪਏ ਚੰਦੇ ਲਈ ਲੈ ਗਈ ਤੇ ਆਪਣੇ ਪਿਤਾ ਕੋਲੋਂ ਰੀਵੀਊ ਲਿਖਾਉਣ ਲਈ ਕਹਿ ਗਈ। ਬਦਰੀ ਦਾਸ ਆਪਣੀ ਕਿਤਾਬ ਦੇ ਵਿਰੁਧ ਤੇ ਨਵ-ਪ੍ਰਭਾਤ ਦੇ ਹੱਕ ਵਿਚ ਰੀਵੀਊ ਪੜ੍ਹ ਕੇ ਜਲ ਉਠਿਆ। ਮੇਨਕਾ ਨੇ ਵੀ ਨਵ-ਪ੍ਰਭਾਤ ਸੰਬੰਧੀ ਰੀਵੀਉ ਲਿਖਣ ਲਈ ਕਹਿਆ ਤੇ ਉਸ ਲਿਖਾਂਗਾ ਕਹਿ ਕੇ ਟਾਲ ਦਿਤਾ। ਮੇਨਕਾ ਸਾਦੇ ਕਪੜੇ ਪਾ ਕੇ ਦੀਪਕ ਨੂੰ ਉਸ ਦੇ ਘਰ ਮਿਲੀ ਜਿਥੇ ਤੂਤ ਸੀ ਜਿਹੜਾ ਤੂਤ ਦੀਪਕ ਦੇ ਬਾਬੇ ਨੇ ਦੀਪਕ ਦੇ ਪਿਤਾ ਦੇ ਜਨਮ ਤੇ ਲਾਇਆ ਸੀ ਜਿਹੜਾ ਉਦਣ ਸੁਕਣ ਲਗ ਪਇਆ ਸੀ ਜਿਦਣ ਦੀਪਕ ਦੀਆਂ ਅੱਖਾਂ ਜਾਂਦੀਆਂ ਰਹੀਆਂ ਸਨ। ਮੇਨਕਾ ਛਡੇ ਉਪਨਿਆਸ ਨੂੰ ਮੁੜ ਲਿਖਣ ਤੇ ਤੂਤ ਨੂੰ ਪਾਣੀ ਦੇਣ ਲਈ ਕਹਿ ਰਹੀ ਸੀ। ਉਥੇ ਹੀ ਮੇਨਕਾ ਨੂੰ ਪਤਾ ਲਗਾ ਤਿੰਨ ਸਵਰਗੀ ਜੀ ਕਿਵੇਂ ਛੱਤ ਡਿਗਨ ਨਾਲ ਜ਼ਖਮੀ ਹੋਏ ਗੁਆਢੀਆਂ ਦੀ ਸੇਵਾ ਕਰ ਰਹੇ ਹਨ। ਕਿਤਾਬ ਲਗ ਗਈ ਪੰਡਤ ਭੋਲਾ ਨਾਥ ਕੋਲੋਂ ਐਡਵਾਂਸ ਰਾਇਲਟੀ ਮੰਗੀ ਤੇ ਉਸ ਝਾੜ ਦਿਤਾ! ਮੰਡੇ ਵਾਲੇ ਵਿਆਹ ਮੰਗ ਰਹੇ ਸਨ ਇਨ੍ਹਾਂ ਕੋਲ ਪੈਸਾ ਨਹੀਂ ਸੀ। ਮਕਾਨ ਵੇਚ ਦੇਣ ਦੀ ਸਲਾਹ ਕੀਤੀ। ਮੇਨਕਾ ਨੇ ਮਾਂ ਨੂੰ ਕਹਿਆ ਜੇ ਮਕਾਨ ਵੇਚਿਆ ਤਾਂ ਡੋਲੀ ਦੀ ਥਾਂ ਉਸ ਦੀ ਅਰਥੀ ਨਿਕਲੇਗੀ। ਪੰਡਤ ਨੂੰ ਕੁੜੀ ਦੀ ਇਸ ਗਲ ਦਾ ਪਤਾ ਲਗਾ ਤਾਂ ਉਸ ਨੇ ਕੁੜੀ ਨੂੰ ਸਮਝਾਉਣ ਲਈ ਆਪਣੇ ਕਮਰੇ ਸਦਿਆ। ਅਜੇ ਕੁੜੀ ਅੰਦਰ ਜਾ ਕੇ ਬੈਠੀ ਹੀ ਸੀ ਕਿ ਬਾਹਰੋਂ 'ਤੂਫਾਨ' ਜਿਸ ਨੂੰ ਅੰਗ੍ਰੇਜ਼ਾਂ ਦੇ ਸਮੇਂ ਅੰਗ੍ਰੇਜ਼ਾਂ ਦੇ ਵਿਰੁਧ ਬੋਲਣ ਕਰ ਕੇ ਤਿੰਨ

੧੩