ਪੰਨਾ:Alochana Magazine May 1960.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਫ਼ਿਕਰ ਹੋਇਆ ਜਸਵੰਤ ਕੰਮ ਨਹੀਂ ਸੀ ਕਰਦਾ ਤੇ ਭਜਨ ਸਿੰਘ ਕੋਲੋਂ ਕੰਮ ਹੁੰਦਾ ਹੀ ਨਹੀਂ ਸੀ, ਜਿੰਨਾ ਕੁ ਕਰਦਾ ਸੀ ਉਹ ਮੰਡੀ ਵਿਚ ਸਤਿਕਾਰਿਆ ਨਹੀਂ ਸੀ ਜਾਂਦਾ। ਜਸਵੰਤ ਪੱਥਰ ਦੀ ਮੂਰਤੀਆਂ ਬਣਾਉਣ ਲਗਾ। ਚੰਗੀ ਜਾਚ ਸਿਖਣ ਲਈ ਆਰਟ ਅਕੈਡਮੀ ਵਿਚ ਦਾਖਲ ਹੋ ਗਇਆ ਇਕ ਦਿਨ ਸ਼ਾਮੀਂ ਘਰ ਆਇਆ ਤਾਂ ਬੂਹਾ ਮਾਰ ਕੇ ਹਰਨਮੀ ਆਪਣੀ ਬੁਗਨੀ ਵਿਚਲੇ ਪੈਸੇ ਦਸ ਰਹੀ ਤੇ ਉਸ ਕਹਿਆ ਕਿ ਇਹ ਗਹਿਣਾ ਮਹਿਤਾਬ ਸਿੰਘ ਦਾ ਦਬਿਆ ਕਢਿਆ ਸੀ। ਭਜਨ ਸਿੰਘ ਉਦਾਸ ਹੋਇਆ ਪਰ ਡਰਦਾ ਕੁਝ ਬੋਲ ਨਾ ਸਕਿਆ। ਬੂਹੇ ਦੇ ਬਾਹਰ ਜਸਵੰਤ ਸਿੰਘ ਨੇ ਵੀ ਗਲ ਸੁਣ ਲਈ। ਹਰਨਾਮੀ ਨੇ ਉਸ ਨੂੰ ਵੇਖ ਲਇਆ ਤੇ ਰੋਟੀ ਖਾਣ ਲਈ ਵਾਜ ਮਾਰੀ ਪਰ ਉਹ ਸਦਾ ਲਈ ਘਰ ਛਡ ਰਾਇਆ ਕਿਉਂਕਿ ਉਸ ਦੇ ਦਿਲ ਨੂੰ ਬਹੁਤ ਸਟ ਲਗੀ ਸੀ। ਹਰਬੰਸ ਉਸ ਨੂੰ ਲੈਣ ਵੀ ਗਇਆ ਪਰ ਉਸ ਇਹੋ ਜਵਾਬ ਦਿਤਾ ਕਿ ਉਹ ਉਥੇ ਨਹੀਂ ਜਾਏਗਾ ਜਿਥੇ ਨਿਰੀ ਪਾਪ ਦੀ ਕਮਾਈ ਹੈ। ਭਜਨ ਸਿੰਘ ਕੋਲੋਂ ਮਾਲ ਬਣਦਾ ਨਹੀਂ ਸੀ, ਉਧਰ ਗੁਰਦਿਤ ਸਿੰਘ ਮਾਲ ਮੰਗ ਰਹਿਆ ਸੀ। ਉਧਰ ਮਕਾਨ ਅਧੂਰਾ ਪਇਆ ਸੀ। ਸ਼ਗਨ ਤੇ ਬਹੁਤ ਕੁਝ ਆਉਣ ਦੀ ਆਸ ਸੀ ਪਰ ਅਨੂਪ ਸਿੰਘ ਤਾਂ ਘਰ ਜੁਆਈ ਰਖਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਕੁਲ ਇਕਵੰਜਾ ਸ਼ਗਨ ਤੇ ਭੇਜੇ ਉਨ੍ਹਾਂ ਦਾ ਦਿਲ ਟੁਟ ਗਇਆ। ਹਰਬੰਸ ਨੂੰ ਸਹੁਰੀਂ ਪੈਸੇ ਲਿਆਉਣ ਲਈ ਭੇਜਿਆ। ਉਨ੍ਹਾਂ ਚਾਰ ਪੰਜ ਦਿਨ ਖਰਾਬ ਕਰ ਕੇ ਮਸੀਂ ਤਿੰਨ ਸੌ ਦਿਤਾ। ਘਰ ਦੇ ਫੇਰ ਕਲਪੇ ਜੋ ਮੁੰਡੇ ਬਦਲੇ ਰੱਜ ਕੇ ਪੈਸੇ ਲੈਣੇ ਚਾਹੁੰਦੇ ਸਨ। ਗੁਰਦਿਤ ਸਿੰਘ ਦਾਹਵਾ ਕਰ ਦਿਤਾ ਬੜੀ ਮੁਸ਼ਕਲ ਨਾਲ ਕਿਸਤਾਂ ਵਿਚ ਕਰਜ਼ਾ ਦੇਣ ਦੇ ਇਕਰਾਰ ਨਾਲ ਫ਼ੈਸਲਾ ਹੋਇਆ। ਔਖੇ ਸੌਖੇ ਵਿਆਹ ਹੋਇਆ ਪਰ ਵਿਆਹ ਤੇ ਵੀ ਕੁਝ ਨਾ ਮਿਲਿਆ। ਹਰਬੰਸ ਸਹੁਰੀਂ ਚਲਾ ਗਇਆ ਤੇ ਘਰ ਦਿਆਂ ਨੂੰ ਨਿਸਚਾ ਕਰਾ ਗਇਆ ਕਿ ਜਾਂਦਾ ਹੀ ਪੈਸਾ ਭੇਜਾਂਗਾ। ਪਹਿਲਾਂ ਤਾਂ ਚਿੱਠੀਆਂ ਪਾਉਂਦਾ ਰਹਿਆ ਕਿ ਅਜੇ ਦਾਅ ਨਹੀਂ ਫਬਿਆ ਅਜ ਭੇਜਾਂਗਾ ਕਲ ਭੇਜਾਂਗਾ । ਫੇਰ ਚਿਠੀਆਂ ਦਾ ਜਵਾਬ ਦੇਣਾ ਬੰਦ ਕਰ ਦਿਤਾ ਕਿਉਂਕਿ ਉਸ ਨੇ ਸਹੁਰਿਆਂ ਨੂੰ ਕਹਿ ਦਿਤਾ ਹੁਣ ਉਸ ਦੇ ਮਾਪੇ ਉਹੋ ਹੀ ਹਨ। ਹਰਨਾਮੀ ਆਪ ਗਈ ਪਹਿਲਾਂ ਆਪਣੇ ਪੇਕੀ ਹਰਬੰਸ ਨੂੰ ਸਦ ਕੇ ਝਾੜ ਪਾਈ ਫੇਰ ਕੁੜਮਣੀ ਕੋਲ ਗਈ ਤੇ ਲੜੀ ਪਰ ਮੁੰਡੇ ਨੇ ਬਹੁਤ ਝਾੜਿਆ, 'ਚਲੀ ਜਾਂ ਨਹੀਂ ਗੁਤੋਂ ਫੜ ਕੇ ਕਢ ਦਿਆਂਗਾ' ਰੋਂਦੀ ਕੁਰਲਾਂਦੀ ਘਰ ਆਈ। ਇਉਂ ਦੋਵੇਂ ਮੁੰਡੇ ਗੁਆ ਲਏ। ਇਕ ਧਰਮ ਦੀ ਕਮਾਈ ਕਰਨ ਵਾਲਾ ਤੇ ਦੂਜਾ ਪੈਸਾ ਬੇਈਮਾਨੀ ਨਾਲ ਕਠਾ ਕਰਨ ਵਾਲਾ। ਉਧਰ ਜਸਵੰਤ ਨੇ ਮਾਡਲ ਬਣਨ ਵਾਲੀ ਕੁੜੀ ਅਰੁਣਾ ਦਾ ਪਹਿਲਾ ਚਿਤਰ ਬਣਾਇਆ ਤੇ ਫੇਰ ਲੁਕ ਕੇ ਰਾਮ ਪ੍ਰਕਾਸ਼ ਦੇ ਘਰ ਜਾ ਕੇ ਸਾਲ ਭਰ

੧੭