ਪੰਨਾ:Alochana Magazine May 1960.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਅੱਤ ਦਾ ਰੱਬ ਦਾ ਭਰੋਸਾ ਤੇ ਅਟੁਟ ਸਹਿਣਸ਼ੀਲਤਾ ਹੈ। ਲੋਕਾਂ ਲਈ ਅੱਤ ਦਾ ਦਰਦ ਹੈ। ਪੁਜਾਰੀ ਪਾਪ ਦਾ ਵੈਰੀ ਹੈ ਪਾਪੀ ਦਾ ਨਹੀਂ। ਆਪਣੇ ਉਤੇ ਵਾਰ ਕਰਨ ਵਾਲੇ ਨੂੰ, ਜਿਸ ਦੇ ਵਾਰ ਮਗਰੋਂ ਪੁਜਾਰੀ ਮੁੜ ਰਾਜ਼ੀ ਨਾ ਹੋ ਸਕਿਆ ਵੀ ਖਿਮਾ ਕਰ ਦੇਂਦਾ ਹੈ।

ਰਾਜ ਸਿੰਘ ਪਹਿਲਾਂ ਉਪਰਾਮ ਰਹਿੰਦਾ ਸੀ ਪਰ ਗੁਰਬਾਣੀ ਦੀ ਇਕ ਤੁਕ ਨਾਲ ਉਸ ਦੇ ਅੰਦਰ ਮਾਨਵ ਪਿਆਰ ਜਾਗ ਪੈਂਦਾ ਹੈ। ਇਹ ਮੋੜ ਅੱਤ ਦਾ ਕਾਹਲਾ ਤੇ ਕਰਾਮਾਤੀ ਹੈ। ਰਾਜ ਸਿੰਘ ਵੀ ਸੇਵਾ ਤੇ ਅਧਿਆਤਮਕ ਅੰਸ਼ ਦਾ ਸੰਬੰਧ ਸਮਝਦਾ ਹੈ। ਰਾਜ ਸਿੰਘ ਨੂੰ ਵੀ ਕੀਰਤਨ ਵਿਚ ਅਨੰਦ ਆਉਂਦਾ ਹੈ ਤੇ ਇਕੱਲਾ ਹੋ ਕੇ ਕੀਰਤਨ ਕਰ ਕੇ ਆਪਣੇ ਮਨ ਨੂੰ ਖੁਸ਼ ਕਰਦਾ ਹੈ। ਰਾਜ ਸਿੰਘ ਵੀ ਪਾਪ ਦਾ ਵੈਰੀ ਹੈ ਪਾਪੀ ਦਾ ਨਹੀਂ। ਉਹ ਮਨੁਖੀ ਭਾਵਾਂ ਦਾ ਮਹਤਵ ਜਾਣਦਾ ਹੈ ਤੇ ਵਾਸਨਾਵਾਂ ਨੂੰ ਹਠ ਨਾਲ ਮਾਰਨ ਦੇ ਸਿਟੇ ਪੂਰਨ ਭਾਂਤ ਕਿਆਸ ਸਕਦਾ ਹੈ। ਉਸ ਵਿਚ ਅੱਤ ਦੀ ਸਹਿਣਸ਼ੀਲਤਾ ਹੈ, ਭਾਵੇਂ ਆਪਣੇ ਘਰ ਸੁਖ ਨਹੀਂ ਉਸਾਰ ਸਕਿਆ, ਬਾਕੀਆਂ ਦੇ ਘਰ ਸੁਖ ਉਸਾਰਨ ਵਿਚ ਬਹੁਤ ਸਫਲ ਹੈ। ਅਸਲੀ ਅਰਥਾਂ ਵਿਚ ਆਸਤਕ ਹੈ ਜਿਸ ਨੂੰ ਪਰਮਿੰਦਰ ਸਿੰਘ ਵਰਗੇ ਤੇ ਹੋਰ ਲੋਕ ਨਾਸਤਕ ਕਹਿੰਦੇ ਹਨ।

ਦੀਪਕ (ਬੰਜਰ) ਆਦਰਸ਼ਕ ਕਲਾਕਾਰ ਭਾਵ ਸਾਹਿਤਕਾਰ ਦਾ ਚਿਤਰ ਹੈ ਜਿਹੜਾ ਪੁਜਾਰੀ ਦੇ ਗੁਰੂ ਵਾਂਗ ਕਲਾ ਨੂੰ ਤੇ ਸਾਹਿਤ ਨੂੰ ਮਾਇਆ ਇਕੱਠੀ ਕਰਨ ਵਾਲਾ ਸਾਧਨ ਨਹੀਂ ਸਮਝਦਾ ਸਗੋਂ ਅੰਦਰਲੇ ਸੁਧ ਭਾਵਾਂ ਨੂੰ ਤੇ ਮਾਨਵ ਦੇ ਪਿਆਰ ਨੂੰ ਪ੍ਰਗਟਾ ਕੇ ਦੁਨੀਆਂ ਵਿਚ ਸੁਵਰਗ ਉਸਾਰਨ ਵਾਲਾ ਸਾਧਨ ਸਮਝਦਾ ਹੈ। ਦੀਪਕ ਨੂੰ ਰੱਬ ਤੇ ਭਰੋਸਾ ਹੈ, ਦਿਲਾਂ ਦਾ ਇਹਸਾਸ ਹੈ। ਆਪਣੀ ਜੁੰਮੇਵਾਰੀ ਦਾ ਪੂਰਣ ਅਨੁਭਵ ਹੈ। ਦੀਪਕ ਮਾਂ ਪਿਆਰ, ਭੈਣ ਪਿਆਰ, ਗੁਆਂਢੀ ਪਿਆਰ, ਪਤਨੀ ਪਿਆਰ ਤੇ ਲੋਕ ਪਿਆਰ ਨੂੰ ਪੂਰਣ ਭਾਂਤ ਸਮਝਦਾ ਤੇ ਸਤਿਕਾਰਦਾ ਹੈ। ਉਹ ਇਕ ਚੰਗਾ ਭਰਾ, ਚੰਗਾ ਪੁਤਰ, ਚੰਗਾ ਪ੍ਰੇਮੀ, ਸੁਧ ਸਾਹਿਤਕਾਰ, ਚੰਗਾ ਗੁਆਂਢੀ ਤੇ ਸਮਤੁਲਣ ਭਾਵਾਂ ਵਾਲਾ ਅਦੁਤੀ ਜੀਵ ਹੈ। ਰਾਜ ਸਿੰਘ, ਪੁਜਾਰੀ ਤੇ ਪੁਜਾਰੀ ਦੇ ਗੁਰੂ ਵਾਂਗ ਪਾਪ ਦਾ ਵੈਰੀ ਹੈ, ਪਾਪੀ ਦਾ ਨਹੀਂ। ਹਰ ਦੁਖੀ ਤੇ ਔਕੜ ਵਿਚ ਫਸੇ ਬੰਦੇ ਦੀ ਸਹਾਇਤਾ ਕਰਨਾ ਆਪਣਾ ਮੁੱਖ ਮਨੋਰਥ ਸਮਝਦਾ ਹੈ। ਦੀਪਕ ਵਿਚ ਨਿਮਰਤਾ, ਗਰੀਬ ਨਿਵਾਜ਼ੀ, ਤੇ ਮਿਠਾਸ ਕੁਟ ਕੁਟ ਕੇ ਭਰੀ ਹੋਈ ਹੈ। ਆਪਣੇ ਸ਼ੁਭ ਕਰਮਾਂ ਰਾਹੀਂ ਆਪਣੀ ਤਕਣੀ ਰਾਹੀਂ ਉਸ ਵਿਚ ਪਰੇਰਨਾ ਸ਼ਕਤੀ ਬਹੁਤ ਹੈ।

ਜਸਵੰਤ (ਭੁਲੇਖਾ) ਵੀ ਇਕ ਅੱਤ ਦਾ ਆਦਰਸ਼ਕ ਪਾਤਰ ਹੈ, ਇਹ ਵੀ ਕਲਾਤਮਕ ਬੁੱਤ-ਤਰਾਸ਼ ਤੇ ਚਿਤ੍ਰਕਾਰ ਹੈ। ਰਾਜ ਸਿੰਘ ਤੇ ਪੁਜਾਰੀ ਜੀਵਨ ਅਭਿਆਸ

੨੩