ਪੰਨਾ:Alochana Magazine May 1960.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਤੇ ਚੰਗਿਆਂ ਦੀ ਸੰਗਤ ਨਾਲ ਕਾਫੀ ਵਡੇਰੀ ਉਮਰ ਵਿਚ ਆਦਰਸ਼ਕ ਬਣਦੇ ਹਨ, ਪਰ ਜਸਵੰਤ ਆਪਣੇ ਬਾਬੇ ਦੀ ਸੇਵਾ ਨਾਲ ਬਚਪਨ ਵਿਚ ਹੀ ਆਦਰਸ਼ਕ ਬਣ ਜਾਂਦਾ ਹੈ। ਛੋਟੀ ਉਮਰ ਵਿਚ ਹੀ ਉਹ ਸੱਚ ਦੀ ਕਮਾਈ ਤੇ ਝੂਠ ਦੀ ਕਮਾਈ ਦਾ ਅੰਤਰ ਅਨੁਭਵ ਕਰ ਲੈਂਦਾ ਹੈ ਤੇ ਛੋਟੀ ਉਮਰ ਵਿਚ ਹੀ ਉਸ ਨੂੰ ਕਲਾ-ਅਨੁਭਵ ਹੋ ਜਾਂਦਾ ਹੈ। ਇਸ ਲਈ ਅਰੰਭ ਵਿਚ ਇਹ ਬਹੁਤ ਅਸੁਭਾਵਕ ਜਾਪਦਾ ਹੈ। ਉਹ ਅਪਣੇ ਬਾਬੇ ਦੇ ਚੰਗੇ ਜੀਵਨ ਦਾ ਸਿੱਟਾ ਹੈ। ਚੁੱਪ ਰਹਿਣ ਵਾਲਾ, ਕਲਾ ਨੂੰ ਉਤਮ ਮੰਨਣ ਗ੍ਰਹਿਣ ਕਰਨ ਵਾਲਾ ਤੇ ਸਚ ਦੀ ਕਮਾਈ ਖਾਣ ਵਾਲਾ ਅਰੋਗ ਨੌਜੁਆਨ ਹੈ। ਹੌਲੀ ਹੌਲੀ ਉਸ ਨੂੰ ਸਮਾਜਕ ਗਿਆਨ ਹੋ ਜਾਂਦਾ ਹੈ ਤੇ ਉਹ ਸਰਬਤ ਕਿਰਤੀਆਂ ਦੇ ਭਲੇ ਲਈ ਸਾਂਝਾ ਕੰਮ ਅਰੰਭ ਕਰਦਾ ਹੈ। ਚੰਗਾ ਕਿਰਤੀ ਤੇ ਚੰਗਾ ਕਲਾਕਾਰ ਹੈ, ਇਹਦੀ ਪਾਤਰ ਉਸਾਰੀ ਕਮਜ਼ੋਰ ਤੇ ਭਾਵੁਕ ਹੈ। ਰਾਮ ਪ੍ਰਕਾਸ਼ ਦੇ ਮੇਲ ਨਾਲ ਜਿਸ ਵਿਚ ਸਾਮਾਜਿਕ ਸੂਝ ਆਉਂਦੀ ਹੈ।

ਅਸਲ ਵਿਚ ਜਾਰੀ, ਦੀਪਕ, ਜਸਵੰਤ ਤਿੰਨੇ ਇਕੋ ਕਲਾ ਜੋਤ ਦੇ ਚਾਨਣ ਨਾਲ ਉਸਰੇ ਹੋਏ ਆਦਰਸ਼ਕ ਪਾਤਰ ਹਨ। ਪੁਜਾਰੀ ਤਬਲਚੀ ਤੇ ਸੰਗੀਤਕਾਰ ਹੈ, ਦੀਪਕ ਸੁੱਚਾ ਸਾਹਿਤਕਾਰ (ਗਲਪਕਾਰ) ਤੇ ਜਸਵੰਤ ਮੂਰਤੀ ਤੇ ਚਿਤ੍ਰਕਾਰ ਤਿੰਨ ਕਲਾ ਨੂੰ ਰੂਹ ਦੀ ਆਤਮਾ ਦੀ ਚੀਜ਼ ਮੰਨਦੇ ਹਨ ਜਿਹੜੀ ਸਰਬਤ ਦੇ ਭਲੇ ਲਈ ਪ੍ਰੇਰਦੀ ਹੈ ਤੇ ਮਾਨਵ ਪਿਆਰ ਲਈ ਪ੍ਰੇਰਣਾ ਦੇਂਦੀ ਹੈ।

ਪਜਾਤੀ ਦਾ ਗੁਰੂ ਆਦਰਸ਼ਕ ਸੰਤ ਹੈ, ਜੋ ਹਰ ਧਰਮ ਦੀ ਤੇ ਕੀਰਤਨ ਦਾ ਮਹਤਵ ਸਮਝਦਾ ਹੈ। ਪੰਡਤ ਸੰਤ ਕਲਾਕਾਰ ਹੈ, ਪੁਜਾਰੀ ਗਾਇਕ ਸੰਤ ਹੈ, ਦੀਪ ਗਲਪਕਾਰ ਸੰਤ ਹੈ ਤੇ ਜਸਵੰਤ ਚਿਤ੍ਰਕਾਰ ਸੰਤ ਹੈ ਤੇ ਰਾਜ ਸਿੰਘ ਸੇਵਾ ਸੰਤ ਹੈ ।

ਵਿਨੋਦ ਦੀਪਕ ਦੀ ਭੈਣ ਹੈ। ਸਾਦਾ ਖਾਣ, ਸਾਦਾ ਪਹਿਨਣ, ਮਿਠ ਬੋਲੀ ਤੇ ਅੱਤ ਦੀ ਸਹਿਣਸ਼ੀਲਤਾ ਰਖਣ ਵਾਲੀ ਕੁੜੀ ਹੈ। ਉਹ ਵੀ ਵੀਰ ਪਿਆਰ, ਮਾਂ ਪਿਆਰ, ਮਾਂ ਸੇਵਾ, ਲੋਕ ਸੇਵਾ, ਸਹੇਲੀ ਪਿਆਰ, ਸਹੇਲੀ ਦਰਦ ਨੂੰ ਪੂਰਣ ਭਾਂਤ ਸਮਝਦੀ ਹੈ। ਉਹ ਆਪਣੇ ਭਰਾ ਦੀ ਹੀ ਤਸਵੀਰ ਹੈ।

ਦੀਪਕ ਦੀ ਮਾਂ ਪੰਜਾਬ ਦੀ ਤੇ ਸਮੁੱਚੇ ਭਾਰਤ ਦੀ ਅਸਲੀ ਮਾਂ ਦਾ ਸੰਪੂਰਣ ਚਿਤਰ ਹੈ। ਇਹਦਾ ਆਦਰਸ਼ਕ ਰੰਗ ਅਰੋਗ ਹੈ ਤੇ ਅਸੁਭਾਵਕ ਨਹੀਂ ਜਾਪਦਾ। ਇਸ ਵਿਚ ਮਨੁਖੀ ਦਰਦ ਕੁਟ ਕੁਟ ਕੇ ਭਰਿਆ ਹੋਇਆ ਹੈ। ਉਸ ਵਿਚ ਜਗਤ ਹੀ ਅਟੁਟ ਮਮਤਾ ਹੈ। ਉਸ ਦੀ ਰਗ ਰਗ 'ਚੋਂ ਮਿਠਾਸ ਫਟਦੀ ਹੈ। ਉਹ ਆਪ ਔਖੀ ਹੈ ਪਰ ਆਪਣੇ ਬਚਿਆਂ ਨੂੰ ਵਾਰ ਵਾਰ ਗੁਆਂਢੀ ਜ਼ਖਮੀਆਂ ਦੀ ਸੇਵਾ ਕਰਨ ਲਈ ਕਹਿੰਦੀ ਹੈ ਤੇ ਆਪਣੇ ਘਰ ਲਿਆਉਣ ਤੇ ਜ਼ੋਰ ਦਿੰਦੀ ਹੈ ਤੇ ਘਰੇ ਰਖਦੀ ਹੈ। ਲੜ ਪੈਣ ਤੇ ਆਪਣੀਆਂ ਅੱਖਾਂ ਲਈ ਦੀਪਕ ਦਾ ਇਕੱਠ ਪੈਸਾ ਤੇ ਅਪਣੀ ਬਾਂਹ ਦਾ ਸੋਨੇ ਦਾ ਜ਼ੇਵਰ ਲਾਹ ਕੇ ਮੇਨਕਾ ਦੀ ਮਾਂ ਨੂੰ ਦੇਂਦੀ ਹੈ। ਉਹ