ਪੰਨਾ:Alochana Magazine May 1960.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਾਂ ਦਾ ਘਾਤਕ ਅੰਤ ਦਾ ਪੂਰਣ ਅਨੁਭਵ ਕਰਾਉਂਦੀ ਹੈ । ਹਰਬੰਸ ਹਰਨਾਮ ਕੌਰ ਦੀ ਪੈਸੇ ਦੀ ਭੁਖ ਤੋਂ ਜਨਮਿਆਂ ਪੈਸੇ ਦਾ ਪੁੱਤਰ ਬਣ ਜਾਂਦਾ ਹੈ । ਇਸ ਨੂੰ ਹਰਨਾਮ ਕੌਰ ਨੇ ਚੋਰੀ ਕਰਨ ਸਿਖਾਇਆ ਹੈ । ਫੇਰ ਸਹੁਰਿਆਂ ਦੀ ਚੋਰੀ ਕਰਦਾ ਹੈ । ਅੰਤ ਜਾਹਲੀ ਪੁਲੀਸ ਨਾਲ ਆਪਣੇ ਪਿਉ ਦੀ ਪੁੰਜੀ ਵੀ ਲੁਟ ਕੇ ਲੈ ਜਾਂਦਾ ਹੈ । ਉਹ ਪੈਸੇ ਖਾਤਰ ਮਾਂ ਵਲ ਦਾ ਹੋ ਜਾਂਦਾ ਹੈ । ਜਦ ਪੈਸਾ ਸਹੁਰਿਆਂ ਤੋਂ ਮਿਲਣ ਦੀ ਆਸ ਹੁੰਦੀ ਹੈ ਤਾਂ ਮਾਂ ਨੂੰ ਗਾਲਾ ਕਢ ਕੇ ਬਾਹਰ ਕਢ ਦੇਂਦਾ ਹੈ । ਸਾਲਾ ਹੋਣ ਤੇ ਜ਼ਹਿਰ ਦੇਣ ਦੀ ਸੋਚਦਾ ਹੈ । ਇਸ ਦੀ ਪਾਤਰ ਉਸਾਰੀ ਵੀ ਬੜੀ ਯਥਾਰਥਵਾਦੀ ਹੈ ।

ਗਰਦਿਤ ਸਿੰਘ ਅੰਮ੍ਰਿਤਸਰੀ ਵਿਉਪਾਰੀਆਂ ਦਾ ਪੂਰਣ ਚਿਤਰ ਹੈ ਜੋ ਅਗਲੇ ਨਾਲ ਮੋਮ ਠਗਣੀਆਂ ਗਲਾਂ ਕਰਕੇ ਅਗਲੇ ਦਾ ਭਰਾ ਬਣਕੇ ਅਗਲੇ ਨੂੰ ਲੁਟਦਾ ਹੈ। ਅਗਲੇ ਕਾਰੀਗਰਾਂ ਦਾ ਸਾਰਾ ਮਾਲ ਲੈਣ ਲਈ ਅਡਵਾਨਸ ਰੁਪਿਆਂ ਦੇ ਦੇਂਦਾ ਹੈ। ਉਹ ਕਿਰਤ ਨੂੰ ਧੋਖੇ ਨਾਲ ਖਰੀਦਦਾ ਹੈ। ਇਹ ਵੀ ਪੂਰਾ ਪੈਸੇ ਦਾ ਪੁਤਰ ਹੈ।

ਪਰਮਿੰਦਰ ਸਿੰਘ ਉਲਾਰੂ ਪਾਤਰ ਹੈ, ਜਿਹੜਾ ਹੱਠ ਜੋਗ ਨਾਲ ਮਨੁਖੀ . ਤੇ ਕੁਦਰਤੀ ਭਾਵਨਾਵਾਂ ਤੇ ਵਾਸਨਾਵਾਂ ਨੂੰ ਮਾਰਕੇ ਪਵਿਤਰ ਹੋਣਾ ਚਾਹੁੰਦਾ ਹੈ। ਜਿਹੜਾ ਚੰਗਾ ਚੋਖਾ ਖਾ ਕੇ ਮਨ ਨੂੰ ਕਾਬੂ ਵਿਚ ਰੱਖਣਾ ਚਾਹੁੰਦਾ ਹੈ। ਉਹ ਤਿਆਗ ਕਰਦਾ ਹੈ। ਤਿਆਗ ਉਸ ਦੀ ਸੇਵਕੀ ਵਧਾਉਂਦਾ ਹੈ। ਇਹ ਤਿਆਗ ਜ਼ਨਾਨੀਆਂ ਦੀ ਸ਼ਰਧਾ ਜਿਤ ਲੈਂਦਾ ਹੈ। ਜਿੰਨੀ ਸ਼ਰਧਾ ਵਧਦੀ ਹੈ ਉਨਾ ਉਹਦਾ ਮਨ ਵਧੇਰੇ ਡੋਲਦਾ ਹੈ। ਉਹ ਬਥੇਰਾ ਵਾਸ਼ਨਾਵਾਂ ਦੇ ਜ਼ੋਰ ਨੂੰ ਰੋਕਦਾ ਹੈ ਤੇ ਕਾਬੂ ਪਾਉਣ ਦਾ ਯਤਨ ਕਰਦਾ ਹੈ ਪਰ ਰੁਕੀਆਂ ਵਾਸ਼ਨਾਵਾਂ ਹੜ ਬਣ ਜਾਂਦੀਆਂ ਹਨ ਉਹਦਾ ਆਪਾ ਬੇ-ਕਾਬੂ ਹੋ ਜਾਂਦਾ ਹੈ ਤੇ ਚੋਲਾ ਪਾੜ ਕੇ ਤੇ ਪੈਸੇ ਸੁਟਣ ਵਾਲਾ ਸੰਤ ਨਿਰੀ ਅੰਬੋ ਦਾ ਸਤ ਹੀ ਭੰਗ ਨਹੀਂ ਕਰਦਾ ਸਗੋਂ ਫੇਰ ਉਸੇ ਮਾਇਆ ਮੋਹ ਈਰਖਾ, ਮਾਇਆ ਕਬਜ਼ਾ ਆਦਿ ਦੇ ਚੱਕਰ ਵਿਚ ਫਸ ਜਾਂਦਾ ਹੈ ਤੇ ਸਭ ਕੁਝ ਗੁਆ ਬੈਠਦਾ ਹੈ। ਕਦੀ ਭਰਾ ਕੋਲੋਂ ਬਦਮਾਸ਼ ਮੰਗਵਾ ਕੇ ਸਵਰਨ ਸਿੰਘ ਨੂੰ ਕੁਟਾਉਣ ਦੀ ਸੋਚਦਾ ਹੈ। ਭਰਾ ਪਹਿਲਵਾਨ ਹੈ ਤਾਂ ਇਹ ਪਖੰਡ ਦਾ ਪਹਿਲਵਾਨ ਹੈ। ਸੰਤ ਬਣਦਾ ਬਣਦਾ ਆਦਮੀ ਵੀ ਨਹੀਂ ਰਹਿੰਦਾ ਤੇ ਪਸ਼ੂ ਬਣ ਜਾਂਦਾ ਹੈ ਉਸ ਦੀ ਨਾ ਸ਼ੋਭਾ ਰਹਿੰਦੀ ਹੈ ਤੇ ਨਾ ਕੋਈ ਗੁਣ ਤੇ ਨਾ ਇਜ਼ਤ। ਅੰਤ ਡਾਕੂਆਂ ਵਾਂਗ ਚੋਰੀਂ ਉਠ ਨਠਦਾ ਹੈ। ਇਹ ਵਿਖਾਵੇ ਦੇ ਆਸਤਕ ਤੇ ਹਠੀਆਂ ਦਾ ਜ਼ੋਰਦਾਰ ਚਿਤਰ ਹੈ।

ਪੰਡਤ ਬਦਰੀ ਨਾਥ, ਤੂਫ਼ਾਨ, ਭੋਲਾ ਨਾਥ ਇਹ ਤਿੰਨੇ ਵੀ ਪਰਮਿੰਦਰ

੩੦