ਪੰਨਾ:Alochana Magazine May 1960.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੰਮਿਆ ਸੀ, ਜਿਹੜਾ ਉਸ ਦਿਨ ਸੁਕਿਆ ਸੀ ਜਿਸ ਦਿਨ ਦੀਪਕ ਦੀ ਮਾਂ ਦੀਆਂ ਅੱਖਾਂ ਗਈਆਂ ਸਨ। ਇਹ ਉਨਾਂ ਚਿਰ ਹੀ ਹਰਿਆ ਰਹਿਆ ਸੀ ਜਿਨ੍ਹਾਂ ਚਿਰ ਦੀਪਕ ਦੀ ਮਾਂ ਅਰੋਗ ਤੇ ਸੁਹਾਗਣ ਰਹੀ ਸੀ। ਦੀਪਕ ਦੀ ਮਾਂ ਉਸ ਤੂਤ ਨੂੰ ਘਰ ਦੀ ਛੱਤ ਸਮਝਦੀ ਸੀ। ਦੀਪਕ ਉਸ ਨੂੰ ਆਪਣੇ ਬਾਪ ਦੇ ਤੁਲ ਜਾਣਦਾ ਸੀ। ਤਦੇ ਦੀਪਕ ਦੀ ਮਾਂ ਸੁਕਣ ਤੇ ਵੀ ਵਢਣ ਨਹੀ ਸੀ ਦੇਦੀ ਕਹਿੰਦੀ ਸੀ ਮੇਰੇ ਮਰਨ ਤੇ ਵਢਕੇ ਮੇਰੇ ਅੰਗੀਠੇ ਵਿਚ ਪਾ ਦੇਣਾ। ਇਸ ਨੂੰ ਨਾਨਕ ਸਿੰਘ ਨੇ ਬਹੁਤ ਹੀ ਸੋਹਣੇ ਢੰਗ ਨਾਲ ਉਸਾਰਿਆ ਹੈ ਭਾਵੇਂ ਰਤਾ ਕੁ ਕਰਾਮਾਤੀ ਜਾਪਦਾ ਹੈ। ਮੇਨਕਾ ਇਸ ਨੂੰ ਪਾਣੀ ਪਾਉਂਦੀ ਹੈ। ਇਹ ਦੀਆਂ ਮੁੜ ਅੱਖਾਂ ਫਟ ਪੈਂਦੀਆਂ ਹਨ ਜਿਨਾਂ ਤੋਂ ਮੇਨਕਾ ਨਿਸਚਾ ਕਰਾਉਂਦੀ ਹੈ ਕਿ ਦੀਪਕ ਦੀ ਮਾਂ ਦੀਆਂ ਅੱਖਾਂ ਵੀ ਜ਼ਰੂਰ ਠੀਕ ਬਣ ਗਈਆਂ ਹੋਣਗੀਆਂ। ਮਾਂ ਦੀਆਂ ਅੱਖਾਂ ਬਣ ਜਾਂਦੀਆਂ ਹਨ। ਓਧਰ ਉਹ ਹਰਾ ਹੋ ਜਾਂਦਾ ਹੈ। ਨਾਨਕ ਸਿੰਘ ਦਸ ਰਹਿਆ ਹੈ ਕਿ ਰੁਖ ਵੀ ਤੇ ਮਨੁਖ ਵੀ ਇਕੋ ਪ੍ਰਕ੍ਰਿਤੀ ਦੇ ਅੰਗ ਹਨ। ਇਨ੍ਹਾਂ ਵਿਚ ਪਿਆਰ ਸਾਂਝਾ ਹੈ ਜੇ ਕੋਈ ਇਸ ਪਿਆਰ ਨੂੰ ਸਮਝ ਸਕੇ।

ਨਾਨਕ ਸਿੰਘ ਦੀ ਪਾਤਰ ਉਸਾਰੀ ਅਗੇ ਨਾਲੋਂ ਵਧੇਰੇ ਯਥਾਰਥਵਾਦੀ ਹੁੰਦੀ ਜਾ ਰਹੀ ਹੈ। ਖਾਸ ਕਰਕੇ ਛਲਾਵੇ ਉਪਨਿਆਸ ਵਿਚ ਪੇਸ਼ ਕੀਤੀ ਪਾਤਰ ਉਸਾਰੀ। ਨਾਨਕ ਸਿੰਘ ਵਿਧਵਾ ਮਾਂ ਦਾ, ਉੱਜ ਮਾਂ ਦਾ ਚਿਤਰ ਬਹੁਤ ਸੋਹਣਾ ਖਿਚ ਸਕਦਾ ਹੈ ਕਿਉਂਕਿ ਮਾਂ ਦਾ ਪਿਆਰ ਬਹੁਤ ਮਾਣਿਆ ਹੈ। ਨਾਨਕ ਸਿੰਘ ਦੇ ਆਦਰਸ਼ਕ ਪਾਤਰ ਅਗੇ ਵਾਂਗ ਭਾਵੇਂ ਹੁਣ ਧੜੇ ਰਹਿਤ ਨਹੀਂ ਰਹਿੰਦੇ ਆਪਣੇ ਵਿਚਾਰਾਂ ਵਿਚ ਬਾਕੀਆਂ ਨੂੰ ਕੀਲ ਲੈਂਦੇ ਹਨ ਪਰ ਫਿਰ ਵੀ ਇਨ੍ਹਾਂ ਦੀ ਉਸਾਰੀ ਵਧੇਰੇ ਭਾਵਕ ਹੁੰਦੀ ਹੈ। ਯਥਾਰਥਵਾਦੀ ਪਾਤਰ-ਉਸਾਰੀ ਮਨੋ-ਵਿਗਿਆਨਕ ਨਹੀਂ ਹੁੰਦੀ। ਬਹੁਤ ਥਾਈਂ ਪਾਤਰ ਅਤਿ ਦੇ ਅਸੁਭਾਵਕ ਜਾਪਣ ਲੱਗ ਪੈਂਦੇ ਹਨ। ਪਾਤਰਾਂ ਦੇ ਮੋੜ, ਪਾਤਰਾਂ ਦੇ ਕਾਹਲੇ ਪਰਿਵਰਤਨ ਤੇ ਭੈੜੇ ਪਾਤਰਾਂ ਦਾ ਪਸਚਾਤਾਪ ਅਜੇ ਵੀ ਨਹੀਂ ਜਚਦੇ ਹਨ। ਪਾਤਰ ਦੀ ਆਦਰਸ਼ਕ ਧਾਰਮਿਕ ਤੇ ਅਧਿਆਤਮਕ ਰੰਗਣ ਹਿੰਦੂ ਧਰਮ ਤੇ ਸਿਖ ਧਰਮ ਦੀ ਸਿਧਾਂਤਕ ਸਾਂਝ ਤੇ ਪਾਣ ਨਾਨਕ ਸਿੰਘ ਦੇ ਆਪਣੇ ਹਿੰਦੂ ਤੇ ਸਿਖ ਭਾਵਾਂ ਦੇ ਭਾਵਕਨ ਇਕ ਪਖੀ ਅਸਰ ਹਨ।

ਨਾਨਕ ਸਿੰਘ ਹੁਣ ਯਥਾਰਥਵਾਦੀ ਅੰਸ਼ ਨੂੰ ਸਥਾਨਕ ਨੂੰ ਰੰਗ ਦੇਣ ਦਾ ਵੀ ਯਤਨ ਕਰਦਾ ਹੈ। ਪਟਿਆਲੇ ਦੇ ਬਜ਼ਾਰਾਂ ਦਾ ਚੰਗਾ ਚਿਤਰ ਖਿਚਿਆ ਹੈ। ਇਉਂ ਹੀ ਆਸਤਕ ਨਾਸਤਕ ਵਿਚ ਤੇ ਪੁਜਾਰੀ ਵਿਚ ਕਿਤੇ ਕਿਤੇ ਚੰਗਾ ਵਾਤਾਵਰਣ

੩੩