ਪੰਨਾ:Alochana Magazine May 1960.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਕਾਬਲਾ ਕਰੀਏ, ਤਾਂ ਉਨ੍ਹਾਂ ਦੇ ਅਗੇ ਮਨੁੱਖ ਕਿੰਨਾ ਕਮਜ਼ੋਰ ਹੈ, ਕਿੰਨੀ ਘੱਟ ਹੋ ਉਸ ਦੀ ਸ਼ਕਤੀ, ਇਨ੍ਹਾਂ ਦੇ ਮੁਕਾਬਲੇ ਵਿਚ । ਕਿਥੇ ਜੰਗਲ ਦਾ ਬਾਦਸ਼ਾਹ ਸ਼ੋਰ, ਹਾਥੀ, ਰਿੱਛ ਆਦਿ ਤੇ ਕਿਥੇ ਮਨੁਖ । ਇਸ ਅੰਦਾਜ਼ੇ ਤੋਂ ਪਤਾ ਲਗਦਾ ਹੈ ਕਿ ਨੇਚਰ ਨੇ ਆਪਣੇ ਵਲੋਂ ਮਨੁੱਖ ਨੂੰ ਕਿੰਨੀ ਘੱਟ ਸ਼ਕਤੀ ਬਖਸ਼ੀ ਹੈ ਪਰ ਵਾਟ ਕਰਨ ਤੋਂ, ਰਣ-ਫਿਰਣ ਦੇ ਕੰਮ ਤੋਂ ਹਮੇਸ਼ਾ ਲਈ ਛੁਟਕਾਰਾ ਪਾਂਦੇ ਹੋਏ, ਇਨ੍ਹਾਂ ਆਜ਼ਾਦ ਹੱਥਾਂ ਨਾਲ ਜਦ ਮਨੁੱਖ ਨੇ ਸਭ ਤੋਂ ਪਹਿਲਾਂ ਆਪਣੀਆਂ ਮਠੀਆਂ ਕੱਸ ਕੇ. ਤੇ ਕਮਰ ਨੂੰ ਸਿਧਿਆਂ ਕਰ ਕੇ ਆਪਣਾ ਸਿਰ ਉੱਚਾ ਕੀਤਾ ਹੋਵੇਗਾ ਤੇ ਉਸ ਦੀ ਉਹ ਬਲਵਾਨ ਵੰਗਾਰ ਨੂੰ ਵੇਖ ਕੇ, ਆਪ ਪ੍ਰਕ੍ਰਿਤੀ ਵੀ ਡਰਦੀ ਮਾਰੀ ਕੰਬ ਗਈ ਹੋਵੇਗੀ । ਹੱਥਾਂ ਪੈਰਾਂ ਦੀ ਉਹ ਅਖੀਰੀ ਵੰਡ ਹੀ ਮਨੁਖ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਈ । ਮਨੁੱਖ ਦੇ ਇਹ ਦੋ ਹੱਥ, ਜੋ ਅਜ, ਟੋਕਰੀ ਢਣ ਲਈ ਸਰੀਰ ਦੇ ਅੰਗਮਾਤਰ ਹੀ ਰਹਿ ਗਏ ਹਨ - ਸ਼ੁਰੂ ਵਿਚ ਆਪ ਮਿਹਨਤ ਦੇ ਹਥੋਂ ਹੀ ਇਨ੍ਹਾਂ ਦਾ ਨਿਰਮਾਣ ਹੋਇਆ ਸੀ । | ਮਨੁੱਖ ਦੇ ਹਥਾਂ ਦੀ ਮਹਾਰਤ, ਅਰ ਮਜ਼ਬੂਤੀ, ਸਿਰਫ਼ ਹੱਥਾਂ ਤਕ ਹੀ ਸੀਮਿਤ ਨਹੀਂ ਰਹੀ । ਆਪਸ ਦੇ ਮੇਲ-ਜੋਲ ਨਾਲ ਸਰੀਰ ਦੇ ਹਰ ਹਿੱਸੇ ਦੀ ਯੋਗਤਾ ਅਤੇ ਸ਼ਕਤੀ ਵਧਦੀ ਗਈ । ਦਿਮਾਗ਼ ਦੀ ਸੋਚਣ ਦੀ ਸ਼ਕਤੀ ਵੀ ਇਨ੍ਹਾਂ ਹੱਥਾਂ ਦੀ ਮਿਹਨਤ ਦਾ ਹੀ ਨਤੀਜਾ ਹੈ । ਹੱਥਾਂ ਵਿਚ ਕੁਸ਼ਲਤਾ ਆਈ ਤਾਂ ਦਿਮਾਗ਼ ਹੀ ਸੋਚਣ ਦੀ ਸ਼ਕਤੀ ਵਿਚ ਵਾਧਾ ਹੋਇਆ । ਦਿਮਾਗ਼ ਦੀ ਸੋਚਣ ਦੀ ਸ਼ਕਤੀ ਤੇ ਹੱਥਾਂ ਵਿਚ ਹੋਰ ਵਧੇਰੇ ਕੁਸ਼ਲਤਾ ਆ ਗਈ । ਹੱਥਾਂ ਅਤੇ ਦਿਮਾਗ਼ ਦੇ a ਵਿਚਕਾਰਲੇ ਸੰਬੰਧ ਦਾ ਵਿਕਾਸ ਹੁੰਦਾ ਰਹਿਆ, ਅਤੇ ਇਸ ਵਿਕਾਸ-ਕੁਮ ਵਿਚ ਦਿਮਾਗ਼ ਅਤੇ ਹੱਥ ਇਤਨੇ ਕੁਸ਼ਲ ਹੋ ਗਏ, ਕਿ ਇਨ੍ਹਾਂ ਦੀ ਪਰਮਪਰ, ਨਿਰਭਰਤਾ ਨੇ ਅਜੰਤਾ, ਅਲੋਰਾ ਦੀਆਂ ਗੁਫਾਵਾਂ ਦਾ ਸਿਰਜਨ ਕਰ ਛਡਿਆ । ਇਨਾਂ ਸਾਂਚੀ’ ਅਤੇ ‘ਭਰਹੁਤ’ ਦੇ ਸਤੂਪ ਬਣਾ ਛਡੇ । ਜਿਹੜੇ ਹੱਥ ਇਕ ਦਿਨ ਆਪਣੀ ਮੁਢਲੀ ਅਵਸਥਾ ਵਿਚ ਪੱਥਰ ਦਾ ਇਕ ਕੁਢਬਾ ਜਿਹਾ ਔਜ਼ਾਰ ਵੀ ਨਹੀਂ ਜਨ ਬਣਾ ਸਕਦੇ-ਉਨਾਂ ਹੱਥਾਂ ਨੇ ਇਕ ਦਿਨ ਆਖਿਰ ਤਾਜ ਮਹਲ ਦਾ ਨਿਰਮਾਣ ਕਰ ਸਕਣ ਦੀ ਯੋਗਤਾ ਪ੍ਰਾਪਤ ਕਰ ਲਈ । ਮਨੁੱਖ ਦੇ ਸਾਮਾਜਿਕ ਅਤੇ ਸਾਂਸਕ੍ਰਿਤਿਕ ਵਿਕਾਸ (Social and Cultural development) ਦੇ ਕੂਮ ਵਿਚ ਮਿਹਨਤ ਅਤੇ ਹੱਥਾਂ ਤੋਂ ਬਾਦ ਜਿਸ ਸ਼ਕਤੀ ਨੇ ਸਭ ਤੋਂ ਵਧੇਰੇ ਯੋਗ ਦਿਤਾ ਹੈ-ਉਹ ਹੈ ਮਨੁੱਖੀ ਬਾਣੀ ? ਬਾਣੀ ਦੇ ਰੂਪ ਵਿਚ ਅਨਖ ਨੇ ਇਕ ਅਜਿਹਾ ਹਥਿਆਰ ਤਿਆਰ ਕਰ ਲਇਆ, ਜਿਸ ਦੇ ਕਾਰਣ ਉਸ ਦੀ ਸ਼ਕਤੀ ਪਹਿਲਾਂ ਨਾਲੋਂ ਲੱਖ ਗੁਣੀ ਵਧਰੇ ਬਲਵਾਨ ਹੋ ਗਈ । ਚਲਤ-ਫਿਰਤ ਦੇ ਕੰਮ ਤੋਂ ਇਕ ਵੇਰੀ ਜਦ ਹਮੇਸ਼ਾ ਲਈ, ਮਨੁੱਖੀ ਹੱਬ ਸੁਤੰਤਰ ਹੋ ਗਏ, ਤਾਂ 36