ਪੰਨਾ:Alochana Magazine May 1960.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਚਾਈ ਦਾ ਹੀ ਪ੍ਰਤੀਬਿੰਬ ਹੈ । ਉਸ ਦੀ ਅਭਿਵਿਅਕਤੀ ਵਿਚ ਸਾਰੇ ਸਮੂਹ ਦੀ ਚੇਤਨਾ ਵਿਆਪਕ ਰਹਿੰਦੀ ਹੈ ਅਤੇ ਪੁਰਾਣਕ ਕਥਾਵਾਂ ਵਿਚ ਸਮਕਾਲੀ ਸਾਮਾਜਿਕ · ਰਿਸ਼ਤਿਆਂ ਦੀ ਤੱਤੂ-ਕਲਪਨਾ ਨੂੰ ਹੀ ਚਿਤਰਿਤ ਕੀਤਾ ਗਇਆ ਹੈ । ਆਦੀ ਸਮਾਜ ਦੀ ਵਾਸਤਵਿਕ ਸਚਾਈ, ਦੇਵ-ਮਲਾਵਾਂ ਦੇ ਅੰਤਰ-ਵਿਰੋਧੀ ਕਥਾ-ਤੱਤੂ ਹੀ ਹਨ । ਇਕੋ ਹੀ ਚੀਜ਼ ਨੂੰ ਆਦੀ-ਮਾਨਵ, ਵੱਖ-ਵੱਖ ਹਾਲਤਾਂ ਵਿਚ, ਵੱਖ ਵੱਖ ਮਾਨਸਿਕ ਅਵਸਥਾਵਾਂ ਦੇ ਅਧੀਨ ਹੋ ਕੇ, ਵੱਖ ਵੱਖ ਰੂਪਾਂ ਵਿਚ ਵੇਖਦਾ ਹੈ । ਉਸੇ ਹੀ ਭਿੰਨਤਾ ਨਾਲ ਉਸ ਨੂੰ ਮਹਿਸੂਸ ਵੀ ਕਰਦਾ ਹੈ । ਪੁਰਾਣਕ ਕਥਾਵਾਂ ਵਿਚ ਆਦੀ-ਮਾਨਵ ਦੀਆਂ ਇਨ੍ਹਾਂ ਹੀ ਵੱਖ ਵੱਖ, ਅਨੁਭੂਤੀਆਂ ਦੀ ਅਭਿਵਿਅਕਤੀ ਹੋਈ ਮਿਲਦੀ ਹੈ । ਅਸਾਨੂੰ ਅੱਜ ਦੇ ਵਿਗਿਆਨ-ਯੁਗ ਦੀ ਕਸਵੱਟੀ ਉੱਤੇ ਭਾਵੇਂ ਹੀ ਇਹ ਕਥਾਵਾਂ ਅਸੰਭਵ ਜਾਂ ਕੋਰੀ-ਕਲਪਨਾ ਹੀ ਨਜ਼ਰ ਆਉਣ, ਪਰ ਇਸ ਵਿਚ ਸ਼ੱਕ ਨਹੀਂ ਕਿ ਆਦੀ-ਮਾਨਵ ਦਾ ਜੀਵਨ ਸੱਚ, ਇਨ੍ਹਾਂ ਕਥਾਵਾਂ ਵਿਚ ਬਿਨਾਂ ਕਿਸੇ ਲੱਗ-ਲਪੇਟ ਦੇ ਚਿਤ ਹੋਇਆ ਹੈ । ਬੇਸ਼ਕ ਇਨ੍ਹਾਂ ਕਥਾਵਾਂ ਰਾਹੀਂ ਉਸ ਸਮੂਹਕ ਕਲਪਨਾ ਦੇ ਅਭਿਵਿਗਿਆਨਕ ਦ੍ਰਿਸ਼ਟੀ-ਕੋਣ ਦੀ ਕੋਸ਼ਿਸ਼ ਮਿਲਦੀ ਹੈ, ਪਰ ਆਦੀ-ਮਾਨਵ ਦੀ ਬੇਈਮਾਨੀ, ਬਣਾਵਟ ਜਾਂ ਝੂਠਾ ਅਡੰਬਰ ਤਾਂ ਇਨਾਂ ਵਿਚ ਨਜ਼ਰ ਨਹੀਂ ਆਉਂਦਾ | ਉਸ ਦਾ ਇਹ ਅਗਿਆਨ ਹੀ ਉਸ ਦੀ ਸਭ ਤੋਂ ਵੱਡੀ ਸਚਾਈ ਹੈ । ਕਿਉਂਜੋ ਸਚਾਈ ਅਸਮਾਨ ਤੋਂ ਉੱਤਰੀ ਕਿਸੇ ਚੀਜ਼ ਦਾ ਨਾਉਂ ਨਹੀਂ, ਸਗੋਂ ਇਹ ਤਾਂ ਹਮੇਸ਼ਾਂ ਸਮਾਜ ਦੇ ਵਿਚੋਂ ਹੀ ਵਿਸ਼ੇਸ਼ ਗਲਾਤ ਵਿਚ, ਵਿਸ਼ੇਸ਼ ਰੂਮ ਨਾਲ ਉਤਪੰਨ ਹੁੰਦੀ ਹੈ । ਕ੍ਰਿਤੀ ਅਤੇ ਮਨੁਖ ਦਾ ਵਿਸਥਿਤ ਅਤੇ ਸਮੂਹਿਕ ਸੰਘਰਸ਼ ਹੀ ਸਚਾਈ ਦਾ ਸਿਰਜਨ-ਕਰਤਾ ਹੈ । ਸਤ-ਜਗਤ ਦੇ ਨਾਲ ਮਨੁੱਖ ਦਾ ਜੋ ਰੋਜ਼ ਦਾ ਸੰਘਰਸ਼ ਹੁੰਦਾ ਹੈ, ਉਮੇਂ ਦੇ ਵਿਚ ਹੀ ਸਚਿਆਈ ਪਲਦੀ ਹੈ, ਵਧਦੀ ਹੈ ਤੇ ਫੁਲਦੀ ਹੈ । ਯਥਾਰਥ ਦਾ ਇਕ ਅੰਸ਼ ਸਚਿਆਈ, ਅਰ ਯਥਾਰਥ ਹਮੇਸ਼ਾਂ ਬਦਲਦਾ ਰਹਿੰਦਾ ਹੈ । ਇਸੇ ਲਈ ਸਚਾਈ ਵੀ ਸਦਾ ਬਦਲਦੀ ਰਹਿੰਦੀ ਹੈ । ਇਸ ਦੀ ਕੋਈ ਹੱਦ: ਕੋਈ ਅੰਤ-ਪਾਰ , ਨਹੀਂ ਮੰਨਿਆ ਜਾ ਸਕਦਾ । ਸਚਿਆਈ ਦੀ ਹੱਦ ਹੈ - ਵਿਸ਼ਵ ! ਸਮਿਅਕ ਮਰਯਾਦਾ ਅਰ ਹੱਦਾ ਦੇ ਅੰਦਰ ਹੀ ਰਹਿ ਕੇ ਉਸ ਦੀ ਸ ਹੋਣੀ ਚਾਹੀਦੀ ਹੈ । ਆਦੀ-ਮਾਨਵ ਦੀ ਸਚਿਆਈ ਉਸ ਅਵਸਥਾ ਦੇ ਵਸਤੂ ਜਗਤ ਅਰ ਯਥਾਰਥ ਦੀ ਮਰਯਾਦਾ ਹੈ । (ਅਰ ਅਜ ਦੀ ਸਚਾਈ ਦੀ ਸੀਮਾਂ ਹੈ ਅਜ ਦੀ ਬਦਲੀ ਹੋਈ ਵਾਸਤਵਿਕਤਾ) ਅੱਜ ਦੇ ਯੁਗ ਵਿਚ ਸਚਾਈ ਦੀ ਪਰਖ ਦੀ ਕਸਵੱਟੀ ਉਤੇ ਦੀ-ਯਥਾਰਥ ਨੂੰ ਠੀਕ ਪੁਕਾਰ ਨਹੀਂ ਪਰਖਿਆ ਜਾ ਸਕਦਾ | ਸਵਲ ਪੈਦਾ ਹੁੰਦਾ ਹੈ ਕਿ ਵਸਤੂ-ਜਗਤ ਅਤੇ ਯਥਾਰਥ ਕਿਉਂ ਬਦਲਦੇ ਹਨ । ਇਸ ਦਾ ਕਾਰਣ ਹੈ ਕਿ ਮਨੁਖੀ ਸਾਧਨ ਜੁ ਬਦਲਦੇ ਰਹਿੰਦੇ ਹਨ, ਮਨੁਖੀ st