ਪੰਨਾ:Alochana Magazine May 1960.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ੨੧, ੨੨ ਮਈ, ੧੯੬੦ ਨੂੰ ਸੋਹਨ ਲਾਲ ਟੈਨਿੰਗ ਕਾਲਜ ਅੰਬਾਲਾ ਸ਼ਹਿਰ ਵਿੱਚ ਛੇਵੀਂ ਸਰਬ ਹਿੰਦ ਪੰਜਾਬੀ ਕਾਨਫ਼ਰੰਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਭ ਸੱਜਣਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ, ਪੰਜਾਬੀ ਬੋਲੀ ਤੇ ਸਾਹਿਤ ਦੀ ਉਨਤੀ ਲਈ ਸੋਚਣ ਤੇ ਉਤਸ਼ਾਹ ਪੈਦਾ ਕਰਨ ਲਈ ਸਾਹਿੱਤਕ ਕਾਨਫ਼ਰੰਸਾਂ ਦੀ ਜੋ ਪ੍ਰਪਰਾ ਤੋਤੀ ਗਈ ਹੈ, ਉਸ ਨਾਲ ਸੰਬੰਧਿਤ ਐਤਕੀ ਦੇ ਵਰੇ ਦੀ ਕਾਨਫ਼ਰੰਸ ੨੧, ੨੨ ਮਈ, ੧੯੬੦ ਨੂੰ ਸੋਹਨ ਲਾਲ ਟੇਨਿੰਗ ਕਾਲਜ ਅੰਬਾਲਾ ਸ਼ਹਿਰ ਵਿਚ ਹੋਣੀ ਨਿਯਤ ਹੋਈ ਹੈ । ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਲਈ ਸਭ ਪੰਜਾਬੀ ਸਾਹਿੱਤਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ । ਜਨਰਲ ਸਮਾਗਮ ਤੋਂ ਬਿਨਾ ਪੰਜਾਬੀ ਕਲਾ ਪਰਦਰਸ਼ਨ, ਪੰਜਾਬੀ ਪੁਸਤਕ ਪਰਦਰਸ਼ਨੀ, ਸੱਭਿਆਚਾਰਕ ਪ੍ਰੋਗਰਾਮ, ਪੰਜਾਬੀ ਕਵੀ ਦਰਬਾਰ, ਸਾਹਿੱਤ ਸੰਮੇਲਨ ਅਤੇ ਵਿਭਾਗੀ ਕਾਨਫ਼ਰੰਸਾਂ ਵਿਚ ਪੰਜਾਬੀ ਲੇਖਕਾਂ, ਸੰਪਾਦਿਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਮਾਗਮ ਸ਼ਾਮਲ ਹਨ, ਜਿਨਾਂ ਵਿਚ ਵਖੋ ਵਖ ਵਿਸ਼ਿਆਂ ਉਤੇ ਪੇਪਰ ਪੜ੍ਹੇ ਜਾਣਗੇ ਜਿਸ ਲਈ ਆਪਣੇ ਆਪਣੇ ਖੇਤਰਾਂ ਦੇ ਕੁਝ ਵਿਸ਼ੇਸ਼ੱਗਾਂ ਨੂੰ ਉਚੇਚੇ ਤੌਰ ਤੇ ਬੇਨਤੀ ਕੀਤੀ ਜਾ ਰਹੀ ਹੈ । | ਪੰਜਾਬੀ ਬੋਲੀ ਤੇ ਸਾਹਿੱਤ ਨੂੰ ਪਿਆਰ ਕਰਨ ਵਾਲੇ ਸਭ ਸੱਜਣਾਂ ਦੀ ਸੇਵਾ ਵਿਚ ਪ੍ਰਾਰਥਨਾ ਹੈ ਕਿ ਇਸ ਕਾਨਫ਼ਰੰਸ ਵਿਚ ਭਾਗ ਲੈ ਕੇ ਇਸ ਨੂੰ ਸਫਲ ਬਨਾਉਣ ਲਈ ਸਹਿਯੋਗ ਦੇਣ । ਕਾਨਫ਼ਰੰਸ ਦਾ ਵਿਸਤਾਰ ਪੂਰਵਕ ਪ੍ਰੋਗਰਾਮ ਛੇਤੀ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ । ਪਾਰਥਕ : ਕਾਨਫ਼ਰੰਸ ਦੇ ਦਫ਼ਤਰ ਦਾ ਪਤਾ : ਕਨਵੀਨਰ ਛੇਵੀਂ ਸਰਬ ਹਿੰਦ ਪੰਜਾਬੀ ਕਾਨਫ਼ਰੰਸ ਰੋਸ਼ਨ ਲਾਲ ਆਹੂਜਾ (ਡਾ:) ਸੋਹਨ ਲਾਲ ਵੇਨਿੰਗ ਕਾਲਜ, ਅੰਬਾਲਾ ਸ਼ਹਿਰ । | ਕਨਵੀਨਰ