ਪੰਨਾ:Alochana Magazine May 1961.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਕਸ਼ਣ-ਚਿੰਨ੍ਹਾਂ ਦਾ ਅੰਦਾਜ਼ਾ ਲਗਾ ਸਕਦੇ ਹਾਂ | ਪੂਰਵ-ਵਰਤੀ ਕਲਾਕਾਰਾਂ ਦਾ ਆਪਣੇ ਤੌਰ ਤੇ ਮਹਾਨ ਅਤੇ ਅਤਿ-ਸ਼ੇਸ਼ਟ ਹੋਣਾ ਆਵੱਸ਼ਕ ਹੈ ਪਰੰਤੂ ਉਨ੍ਹਾਂ ਦੀ ਰਚਨਾ-ਸ਼ੈਲੀ ਦਾ ਸੂਭਾਵ ਐਸਾ ਹੋਣਾ ਚਾਹੀਦਾ ਹੈ ਜੋ ਭਾਸ਼ਾ ਦਿਆਂ ਅਵਿਸ਼ਕ੍ਰਿਤ ਉਪਕਰਣ-ਸਾਧਨਾਂ ਸੰਬੰਧੀ ਅਗਵਾਈ ਕਰ ਸਕੇ । ਐਸਾ ਨਾ ਹੋਵੇ ਕਿ ਨਵੀਨ ਖਕਾਂ ਵਿੱਚ ਇਹ ਡਰ ਅਤੇ ਅਸਮੰਜਸ ਘਰ ਕਰ ਜਾਵੇ ਕਿ ਉਨ੍ਹਾਂ ਦੀ ਭਾਸ਼ਾ ਵਿੱਚ ਜੋ ਕੁਛ ਕੀਤਾ ਜਾ ਸਕਦਾ ਸੀ ਉਹ ਪਹਿਲਾਂ ਹੀ ਹੋ ਚੁਕਿਆ ਹੈ । ਕਵੀ ਆਪਣੀ ਮੌਢ ਆਯੂ ਵਿੱਚ ਨਿਰਸੰਦੇਹ ਇਸ ਵਿਚਾਰ ਤੋਂ ਉੱਤੇਜਨਾ ਪ੍ਰਾਪਤ ਕਰ ਸਕਦਾ ਹੈ ਕਿ ਉਹ ਕੋਈ ਐਸਾ ਕੰਮ ਕਰ ਜਾਵੇ ਜੋ ਉਸਦੇ ਪੂਰਵ-ਵਰਤੋਂ ਉਸਤਾਦ ਨਹੀਂ ਕਰ ਸਕੇ । ਸੰਭਵ ਹੈ ਉਹ ਉਨ੍ਹਾਂ ਦੇ ਵਿਰੁਧ ਵਿਦੇਹ ਹੀ ਕਰ ਨੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਦੀ ਕਦੀ ਕੋਈ ਹੋਨਹਾਰ ਨਵਯੁਵਕ ਆਪਣੇ ਵਡੇਰਿਆਂ ਦੇ ਵਿਸ਼ਵਾਸ-ਸਮੂਹ, ਆਚਾਰ-ਵਿਵਹਾਰ ਅਤੇ ਜੀਵਨ-ਰੀਤੀ ਦੇ ਵਿਰਧ ਬਗਾਵਤ ਕਰ ਦੇਂਦਾ ਹੈ । ਪਰੰਤੂ ਭੂਤਕਾਲ ਉਪਰ ਦ੍ਰਿਸ਼ਟਪਾਤ ਕਰਦੇ ਹੋਏ ਅਸੀਂ ਨਿਰਸੰਕੋਚ ਕਹ ਸਕਦੇ ਹਾਂ ਕਿ ਇਹੀ ਨਵ-ਯੁਵਕ ਆਪਣੇ ਵਡੇਰਿਆਂ ਦੀਆਂ ਪਰੰਪਰਾਵਾਂ ਨੂੰ ਬੜੀ ਭੀ ਰਖਦਾ ਹੈ; ਅਤੇ ਇਹ ਭੀ ਕਿ ਉਹ ਆਪਣੇ ਵੰਸ਼ ਦਿਆਂ ਸ਼ਾਭਾਵਿਕ ਸਾਰਭੂਤ ਗੁਣਾਂ ਨੂੰ ਬਰਕਰਾਰ ਰਖਦਾ ਹੈ; ਉਸ ਦੀ ਆਚਾਰ-ਰੀਤੀ ਦਾ ਅੰਤਰ ਵਾਸਤਵ ਵਿੱਚ ਯੁਗ-ਅਨੁਸਾਰ ਪਰਿਵਰਤਿਤ ਸਥਿਤੀ ਦਾ ਅੰਤਰ ਹੋਵੇਗਾ । ਇਸਦੇ ਵਿਪਰੀਤ ਕੁਛ ਐਸੇ ਲੋਕ ਭੀ ਵੇਖਣ ਵਿੱਚ ਆਉਂਦੇ ਹਨ ਜਿਨਾਂ ਦੇ ਜੀਵਨ ਉਪਰ ਉਨ੍ਹਾਂ ਦੇ ਬਾਪ-ਦਾਦਾ ਦੀ ਪੂਤਿਸ਼ਠ-ਕੀਰਤੀ ਦਾ ਪੜਛਾਵਾਂ ਪਇਆ ਰਹਿੰਦਾ ਹੈ, ਵਿਅਕਤਿਗਤ ਯੋਗਤਾ ਦੇ ਬਾਵਜੂਦ ਉਨ੍ਹਾਂ ਦਾਰਾ ਸੰਪਾਦਿਤ ਕਰਮ-ਕਲਾਪ ਦਾ ਗੌਰਵ ਤੱਛ ਅਤੇ ਸਤਹੀ ਪ੍ਰਤੀਤ ਹੁੰਦਾ ਹੈ । ਬਿਲਕੁਲ ਇਸੀ ਤਰਾਂ ਸ਼ੇਸ਼ਟ ਕਾਵਿ ਦੇ ਤੁਰੰਤ ਬਾਅਦ ਦਾ ਯੁਗ ਆਪਣੇ ਵਿਸ਼ਿਸ਼ਟ ਪੂਰਵ-ਵਰਤੀ ਕਲਾਕਾਰਾਂ ਦੇ ਮੁਕਾਬਲੇ ਵਿੱਚ ਅਸ਼ਕਤ ਤੱਛ ਅਤੇ ਅਕੰਚਨ ਹੁੰਦਾ ਹੈ । ਇਸ ਪ੍ਰਕਾਰ ਦੇ ਕਵੀ ਅਸਾਨੂੰ ਹਰੇਕ ਯੁਗ ਦੇ ਅੰਤ ਵਿਚ ਨਜ਼ਰ ਆਉਂਦੇ ਹਨ ਜਿਨ੍ਹਾਂ ਵਿੱਚ ਜਾਂ ਤਾਂ ਸਿਰਫ਼ ਭੂਤਪਰਕ ਚੇਤਨਾ ਹੁੰਦੀ ਹੈ ਜਾਂ ਫਿਰ ਜੋ ਅਤੀਤ ਤੋਂ ਬਗ਼ਾਵਤ ਕਰਕੇ ਆਸ਼ਾਵਾਦੀ ਨਜ਼ਰਾਂ ਨਾਲ ਭਵਿਖ ਵੱਲ ਵੇਖਦੇ ਹਨ । ਕਿਸੇ ਕੰਮ ਵਿੱਚ ਸਾਹਿਤਕ ਸਿਰਜਨਾਤਮਕਤਾ ਦੀ ਸਥਿਰਤਾ ਦਾ ਰਹੱਸ ਪਰੰਪਰਾ ਅਤੇ ਵਰਤਮਾਨ ਨਸਲ ਦੀ ਮੌਲਿਕਤਾ ਵਿਚਕਾਰ wਤਨ ਸੰਤੁਲਨ ਵਿੱਚ ਨਹਿਤ ਹੈ; ਵਿਸ਼ਾਲ ਅਰਥਾਂ ਵਿੱਚ ਪਰੰਪਰਾ ਤੋਂ ਮੇਰਾ ਅyਯ ਉਹ ਸਮਸ਼ਟਿਗਤ ਵਿਅਕਤਿਤੁ ਹੈ ਜਿਸ ਦੀ ਵਿਕਾਸ-ਪ੍ਰਫੁੱਲਤਾ ਅਤੀਤ ਦੇ ਸਾਹਿਤ ਦਾਰਾ ਅਨੁਪ੍ਰਾਣਿਤ ਹੁੰਦੀ ਹੈ । ਇਲਿਜ਼ਾਬੈਥ ਯੁਗ ਦਾ ਸਾਹਿਤ ਮਹਾਨ ਹੈ । ਪਰ ਨਾ ਤਾਂ ਅਸੀਂ ਇਸ 40