ਪੰਨਾ:Alochana Magazine May 1961.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਪੂਰਣ ਰੂਪੇਣ ਪ੍ਰੋਢ ਕਹ ਸਕਦੇ ਹਾਂ ਅਤੇ ਨਾ ਇਸ ਨੂੰ ਕਲਾਸੀਕਲ ਦਾ ਨਾਮ ਦੇ ਸਕਦੇ ਹਾਂ | ਯੂਨਾਨੀ ਅਤੇ ਲਾਤੀਨੀ ਸਾਹਿਤ ਦੇ ਵਿਕਾਸ ਵਿਚਕਾਰ ਕੋਈ ਸਘਨ ਸਮਾਨਾਂਤਰ-ਰੇਖਾ ਅੰਕਿਤ ਨਹੀਂ ਕਰ ਸਕਦੇ । ਇਸ ਦਾ ਕਾਰਣ ਇਹ ਹੈ ਕਿ ਜਦ ਲਾਤੀਨੀ ਸਾਹਿਤ ਅਸਤਿਤੂ ਵਿੱਚ ਆਇਆ ਤਾਂ ਉਸ ਦੇ ਪਰਿਪਾਰਸ਼ਵ ਵਿੱਚ ਯੂਨਾਨੀ ਸਾਹਿਤ ਵਿਦਮਾਨ ਸੀ । ਇਸੇ ਪ੍ਰਕਾਰ ਆਧੁਨਿਕ ਸਾਹਿਤ ਅਤੇ “ਯੂਨਾਨੀ ਲਾਤੀਨੀ ਸਾਹਿਤ ਵਿਚਕਾਰ ਭੀ ਕੋਈ ਸਮਾਨਾਂਤਰ ਰੇਖਾ ਅੰਕਿਤ ਨਹੀਂ ਕੀਤਾ ਜਾ ਸਕਦੀ ਕਿਉਂਕਿ ਆਧੁਨਿਕ ਸਾਹਿੱਤ ਨੂੰ ਯੂਨਾਨੀ ਲਾਤੀਨੀ ਸਾਹਿਤ ਦੀ ਪੁਸ਼ਠ-ਪੋਸ਼ਕਤਾ ਪ੍ਰਾਪਤ ਸੀ । ਪੁਨਰ-ਉੱਥਾਨ ਯੁਗ ਵਿੱਚ ਪ੍ਰਾਰੰਭਿਕ ਪ੍ਰੋਢਤਾ ਦੇ ਚਿੰਨ੍ਹ ਵਿਦਮਾਨ ਹਨ, ਜੋ ਅਤੀਤ ਕਾਲ ਤੋਂ ਵਿਰਸੇ ਵਿੱਚ ਪ੍ਰਾਪਤ ਹੋਏ ਸਨ । ਮਿਲਟਨ ਵਿੱਚ ਅਸੀਂ ਪ੍ਰੋਢਤਾ ਵੱਲ ਵਧਦੇ ਨਜ਼ਰ ਆਉਂਦੇ ਹਾਂ; ਅਤੇ fਮਲਦਨ (ਅੰਗ੍ਰੇਜ਼ੀ ਸਾਹਿੱਤ ਵਿੱਚ) ਭੂਤ-ਪਰਕ ਆਲੋਚਨਾਤਮਕ ਚੇਤਨਾ ਦੇ ਪੱਖ ਤੋਂ ਆਪਣੇ ਪੂਰਵ-ਵਰਤੀ ਲੇਖਕਾਂ ਨਾਲੋਂ ਚੰਗੇਰੇ ਸਥਾਨ ਤੇ ਨਜ਼ਰ ਆਉਂਦਾ ਹੈ । ਮਿਲਟਨ ਦਾ ਅਧਿਐਨ ਸਪੈਨਸਰ ਦੀ ਵਿਲੱਖਣ ਪੂਤਿਭਾ ਨੂੰ ਪ੍ਰਮਾਣਿਤ ਕਰਦਾ ਹੈ ਅਤੇ ਨਾਲ ਨਾਲ ਇਹ ਪੂਤੀਤ ਭੀ ਹੁੰਦਾ ਹੈ ਕਿ ਉਹ ਮਿਲਟਨ ਦੀ ਕਾਵਿ-ਸਿਰਜਨਾ ਲਈ ਇਤਨਾ ਕੁਛ ਕਰ ਗਇਆ । ਫਿਰ ਭੀ ਮਿਲਟਨ ਦੀ ਸ਼ੈਲੀ ਕਿਸੇ ਪੱਖੋ ਕਲਾਸੀਕਲ ਨਹੀਂ ਹੈ । ਇਹ ਇੱਕ ਐਸੀ ਭਾਸ਼ਾ ਦੀ ਸ਼ੈਲੀ ਹੈ, ਜੋ ਅਜੇ ਬਣ ਰਹੀ ਸੀ : ਇਹ ਇੱਕ ਐਸੇ ਕਵੀ ਦੀ ਸ਼ੈਲੀ ਹੈ, ਜਿਸ ਦੇ ਗੁਰੂ ਅ ਗੇਜ਼ ਨਹੀਂ, ਸਗੋਂ ਲਾਤੀਨੀ ਜਾਂ ਕਿਸੇ ਸੀਮਾ ਤਕ ਯੂਨਾਨੀ ਸਨ । ਮੇਰਾ ਵਿਚਾਰ ਹੈ ਕਿ ਇਹ ਗੱਲ ਕਹਕੇ ਮੈਂ ਭੀ ਉਹੀ ਗੱਲ ਕਹ ਰਹਿਆ ਹਾਂ, ਜੋ ਜਾਨਸਨ ਨੇ ਆਪਣੇ ਜ਼ਮਾਨੇ ਵਿੱਚ ਕਹੀ ਸੀ ਜਾਂ ਫਿਰ ਆਪਣੀ ਵਾਰੀ ਆਉਣ ਤੇ ਲੈਂਡਰ ਨੇ ਆਖੀ ਸੀ । ਉਨ੍ਹਾਂ ਨੂੰ ਮਿਲਟਨ ਪਤੀ ਇਹ ਸ਼ਿਕਾਇਤ ਸੀ ਕਿ ਉਸ ਦੀ ਸ਼ੈਲੀ ਪ੍ਰਣ-ਰੂਪੇਣ ਅੰਗੇਜ਼ੀ ਸ਼ੈਲੀ ਨਹੀਂ ਹੈ | ਆਓ ਆਪਾਂ ਇਸ ਗੱਲ ਵਿੱਚ ਇਤਨੀ ਕੁ ਤਰਮੀਮ ਕਰ ਲਈਏ ਕਿ ਉਕਤ ਗੱਲ ਦੇ ਬਾਵਜੂਦ ਮਿਲਟਨ ਨੇ ਆਪਣੀ ਭਾਸ਼ਾ ਦੀ ਉੱਨਤੀ ਅਤੇ ਪ੍ਰਫੁੱਲਤਾ ਲਈ ਬਹੁਤ ਕੁਛ ਕੀਤਾ ਹੈ । ਕਲਾਸੀਕਲ ਸ਼ੈਲੀ ਵੱਲ ਉਨਮੁੱਖਤਾ ਦੇ ਇੱਕ ਨਿਸ਼ਾਨੀ ਤੋਂ ਇਹ ਹੈ ਕਿ ਭਾਸ਼ਾ ਵਿੱਚ ਵਾਕ-ਬਣਤਰ ਦੀ ਵਿਆਪਕਤਰ ਜਟਿਲਤਾ ਅਤੇ ਮਿਸ਼ਿਤ ਵਾਕਾਂ ਦੇ ਨਿਰਮਾਣ ਦੀ ਰੁਚੀ ਵਧਣ ਲੱਗ ਪੈਂਦੀ ਹੈ । ਜਦ ਅਸੀਂ ਸ਼ੈਕਸਪੀਅਰ ਦਿਆਂ ਸਾਰਿਆਂ ਨਾਟਕਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਰੁਚੀ ਉਸ ਵਿੱਚ ਦ੍ਰਿਸ਼ ਟਿਗੋਚਰ ਹੁੰਦੀ ਹੈ । ਆਪਣੇ ਆਖਰੀ ਦੌਰ ਦਿਆਂ ਨਾਟਕਾਂ ਵਿੱਚ ਉਹ ਉਸੇ ਸੀਮਾ ਤਕ ਵਾਕਾਂ ਦੀ ਜਟਿਲਤਾ ਵੱਲ ਆਕ੍ਰਿਸ਼ਟ ਹੈ, ਜਿਥੋਂ ਤਕ ਨਾਟਕੀਯ ਕਵਿਤਾ ਉਸ ਦੀ ਇਜਾਜ਼ਤ ਦੇਂਦੀ ਹੈ ; ਅਤੇ ਇਹ ਵਾਸਤਵਿਕਤਾ ਹੈ ਕਿ ਹੋਰ 49