ਪੰਨਾ:Alochana Magazine May 1961.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਵੱਸ਼ਕ ਹੈ । ਮੇਰਾ ਵਿਚਾਰ ਹੈ ਕਿ ਅਜ ਦੇ ਇੱਕ ਯੂਰਪੀ ਨਵਯੁਵਕ ਨੂੰ ਜੇ ਅਚਾਨਕ ਅਤੀਤ ਵੱਲ ਦਿਸ਼ਦਿ-ਪਾਤ ਕਰੇ, ਰੂਮੀਆਂ ਅਤੇ ਏਥਨਜ਼-ਵਾਸੀਆਂ ਦਾ ਸਾਮਾਜਿਕ ਆਚਾਰ-ਵਿਵਹਾਰ ਅਤੀ ਅਸਭਯ, ਅਸ਼ਿਸ਼ਟ ਅਤੇ ਘਣ-ਜਨਕ ਪਤ ਹੋਵੇਗਾ। ਪਰ ਜੇ ਕੋਈ ਕਵੀ ਆਪਣੀ ਸਮਕਾਲੀਨ ਰੀਤੀ-ਪ੍ਰਥਾ ਤੋਂ ਚੰਗੇਰੀ ਕੋਈ ਰਚਨਾ ਪੁਸਤੁਤ ਕਰਨ ਦੀ ਯੋਗਤਾ ਰਖਦਾ ਹੈ ਤਾਂ ਉਸ ਦਾ ਵਿਧੀ-ਨਿਯਮ ਇਹ ਨਹੀਂ ਕਿ ਉਹ ਆਉਣ ਵਾਲੀਆਂ ਨਸਲਾਂ ਲਈ ਆਚਾਰਵਿਵਹਾਰ ਦਾ ਕੋਈ ਨਿਆਰਾ ਵਿਧਾਨ ਪ੍ਰਸਤੁਤ ਕਰੇ, ਸਗੋਂ ਉਸ ਦਾ ਤਰੀਕਾ ਇਹ ਹੈ ਕਿ ਉਹ ਇਹ ਪੇਸ਼ ਕਰੇ ਕਿ ਉਸ ਦੇ ਆਪਣੇ ਜ਼ਮਾਨੇ ਦੇ ਲੋਕਾਂ ਦਾ ਚੰਗੇ ਤੋਂ ਚੰਗਾ ਵਿਵਹਾਰ ਕਿਸ ਪ੍ਰਕਾਰ ਦਾ ਹੋ ਸਕਦਾ ਹੈ । ਪ੍ਰਤਿਭਾ ਦਾ ਇਸੇ ਪ੍ਰਕਾਰ ਦਾ ਜੌਹਰ ਹੀ ਉਸ ਦੀ ਸਫਲਤਾ ਦਾ ਪ੍ਰਾਣ-ਆਧਾਰ ਹੈ । ਹੈਨਰੀ ਜੇਮਸ ਦੀਆਂ ਰਚਨਾਵਾਂ ਨੂੰ ਅਸੀਂ ਸਿਰਫ ਐਡਵਰਡ-ਕਾਲੀਨ ਇੰਗਲਿਸਤਾਨ ਦੇ ਅਮੀਰਾਂ ਦੀਆਂ ਦਾਅਵਤਾਂ ਤੇ ਮਹਿਲਾਂ ਦੇ ਵਰਣਨ ਲਈ ਨਹੀਂ ਪੜ੍ਹਦੇ, ਸਗੋਂ ਅਸੀਂ ਵੇਖਦੇ ਹਾਂ ਕਿ ਹੈਨਰੀ ਜੇਮਸ ਆਪਣੇ ਉਪਨਿਆਸਾਂ ਵਿੱਚ ਉਸੇ ਸਮਾਜ ਦੀ ਮਿਸਾਲੀ ਤਸਵੀਰ ਪੇਸ਼ ਕਰਦਾ ਹੈ ਅਤੇ ਕਿਸੇ ਹੋਰ ਸਮਾਜ ਦੀ ਪੇਸ਼ -ਬੰਦੀ ਨਹੀਂ ਕਰਦਾ | ਅਸਾਨੂੰ ਸਾਰਿਆਂ ਨੂੰ ਇਹ ਤੱਥ ਗਿਆਤ ਹੈ ਕਿ ਹੋਰ ਲਾਤੀਨੀ ਕਆਂ ਨਾਲੋਂ ਵਰਜਲ ਵਿੱਚ ਆਚਾਰ-ਜਲਤਾ ਦੀ ਚੇਤਨਾ ਅਧਿਕ ਉਤਕਟ ਹੈ, ਜੋ ਸਖਮ ਅਨੁਭਵ ਤੇ ਗਿਆਂ ’ਚੋਂ ਪਾਰਭੂਤ ਹੁੰਦੀ ਹੈ (ਕਿਉਂਕਿ ਤੁਲਨਾ ਕਰਨ ਤੇ Catullns ਅਤੇ Propertius ਸ਼ੋਹਦੇ ਪ੍ਰਤੀਤ ਹੁੰਦੇ ਹਨ ; ਅਤੇ ਹੋਰੇਸ ਭੀ ਬਹੁਤ ਸਾਧਾਰਣ ਹੀ ਮਾਲੂਮ ਹੁੰਦਾ ਹੈ) ; ਅਤੇ ਵਿਸ਼ੇਸ਼ ਰੂਪ ਵਿੱਚ ਉਸ ਆਚਾਰ-ਪ੍ਰਕ੍ਰਿਤੀ ਦਾ ਪ੍ਰਦਰਸ਼ਨ ਇਸਤ੍ਰੀ ਪੁਰਸ਼ ਦੇ ਘਰੇਲੂ ਅਤੇ ਸਾਮਾਨ ਸੰਬੰਧਾਂ ਵਿੱਚ ਨਜ਼ਰ ਆਉਂਦਾ ਹੈ । ਆਪ ਜੈਸ ਗਿਆਨ-ਸੰਪੰਨ ਵਿਅਕਤੀਆਂ ਦੀ ਸਭਾ ਵਿੱਚ ਮੇਰੇ ਲਈ ਇਹ ਉਚਿਤ ਨਹੀਂ ਕਿ ਮੈਂ Aeneas ਅਤੇ Dido ਦੀ ਵਾਰਤਾ ਬਾਰੇ ਰਾਇ ਪ੍ਰਗਟ ਕਰਾਂ; ਫਿਰ ਭੀ ਮੈਂ ਹਮੇਸ਼ਾ ਮਹ ਸਸ ਕੀਤਾ ਹੈ ਕਿ ਸ਼ਬਠਮ ਪੁਸਤਕ ਵਿੱਚ Dido ਦੀ ਪਾਣ-ਛਾਇਆ ਨਾਲ Aeneas ਦੀ ਮੁਲਾਕਾਤ ਨਾ ਸਿਰਫ ਉਤਰ-ਪੂਰਵਕ ਮੇਰਮਸਪਰਸ਼ੀ ਹੈ ਸਗੋਂ ਕਾਵਿ-ਜਰਾਤ ਦਾ ਵਿਸ਼ਿਸ਼ਟਤਮ ਸ਼ਾਹਕਾਰ ਹੈ । ਇਹ ਭਾਗ ਵਸਤੂ-ਗਤ ਪੱਖ ਤੋਂ ਜਟਿਲ ਅਤੇ ਵਰਣਨ ਦੇ ਪੱਖ ਤੋਂ ਸੰਖੇਪ-ਯੁਕਤ ਹੈ ਕਿਉਂਕਿ ਇਸ ਤੋਂ ਨਾ ਕੇਵਲ Dido ਦਾ ਆਚਾਰ-ਭਾਵ ਪ੍ਰਗਟ ਹੁੰਦਾ ਹੈ ਸਗੋਂ ਇਸ ਤੋਂ ਭੀ ਮਹਤਵਪੂਰਣ ਗੱਲ ਇਹ ਹੈ ਕਿ ਇਸ ਦਾਰਾ Aeneas ਦੇ ਵਿਵਹਾਰ ਉਪਰ ਭੀ ਪ੍ਰਕਾਸ਼ ਪੈਂਦਾ ਹੈ । Dido ਦਾ ਆਚਾਰਭਾਵAeneas ਦੇ ਜ਼ਮੀਰ ਦਾ ਪੂਤਿਬਿੰਬ ਪ੍ਰਤੀਤ ਹੁੰਦਾ ਹੈ, ਅਤੇ ਅਸੀਂ